ਨਵੀਂ ਦਿੱਲੀ -ਆਨਲਾਈਨ ਆਰਡਰ ’ਤੇ ਖਾਣਾ ਪਹੁੰਚਾਉਣ ਵਾਲੀ ਕੰਪਨੀ ਜ਼ੋਮੈਟੋ ਨੇ ਖੁਰਾਕੀ ਰੈਗੂਲੇਟਰੀ ਐੱਫ. ਐੱਸ. ਐੱਸ. ਏ . ਆਈ. ਦੇ ਮਾਪਦੰਡਾਂ ’ਤੇ ਖਰਾ ਨਹੀਂ ਉੱਤਰਨ ’ਤੇ ਫਰਵਰੀ ’ਚ 5,000 ਰੈਸਟੋਰੈਂਟਾਂ ਨੂੰ ਆਪਣੀ ਸੂਚੀ ਤੋਂ ਹਟਾ ਦਿੱਤਾ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਜ਼ੋਮੈਟੋ ਨੇ ਕਿਹਾ ਕਿ ਉਹ ਭਾਰਤੀ ਖੁਰਾਕੀ ਸੁਰੱਖਿਆ ਅਤੇ ਮਾਪਦੰਡ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਦੇ ਨਾਲ ਮਿਲ ਕੇ ਦੇਸ਼ ਦੇ ਤਕਰੀਬਨ 150 ਸ਼ਹਿਰਾਂ ’ਚ ਉਸ ਦੇ ਪਲੇਟਫਾਰਮ ’ਤੇ ਸੂਚੀਬੱਧ ਰੈਸਟੋਰੈਂਟਾਂ ਦਾ ਆਡਿਟ ਕਰ ਰਹੀ ਹੈ।
ਕਰਜ਼ਾ ਚੁਕਾਉਣ ਲਈ ਆਪਣੀ 23 ਮੰਜ਼ਿਲਾਂ ਬਿਲਡਿੰਗ ਵੇਚੇਗੀ ਏਅਰ ਇੰਡੀਆ
NEXT STORY