ਮੁੰਬਈ — ਆਨਲਾਈਨ ਫੂਡ ਡਿਲਿਵਰੀ ਕੰਪਨੀ ਜ਼ੋਮੈਟੋ ਨੇ ਆਪਣੇ ਆਈਪੀਓ ਤੋਂ ਪਹਿਲਾਂ 50 ਕਰੋੜ ਡਾਲਰ ਭਾਵ 3651 ਕਰੋੜ ਰੁਪਏ ਦੇ ਨਵੇਂ ਫੰਡ ਇਕੱਠੇ ਕੀਤੇ ਹਨ। ਇਸ ਨੂੰ ਕੰਪਨੀ ਦੇ ਪ੍ਰੀ-ਆਈਪੀਓ ਫੰਡਿੰਗ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਇਸਦੇ ਨਾਲ ਹੀ ਕੰਪਨੀ ਦਾ ਮੁੱਲਾਂਕਣ ਹੁਣ 5.5 ਬਿਲੀਅਨ ਡਾਲਰ ਯਾਨੀ 40,162 ਕਰੋੜ ਰੁਪਏ ਤੋਂ ਵੱਧ ਹੋ ਜਾਵੇਗਾ। ਇਸ ਫੰਡਿੰਗ ਰਾੳੂਂਡ ਵਿਚ ਕੰਪਨੀ ਨੂੰ ਆਪਣੇ ਮੌਜੂਦਾ ਨਿਵੇਸ਼ਕਾਂ ਤੋਂ 25 ਕਰੋੜ ਡਾਲਰ ਦੀ ਤਾਜ਼ਾ ਨਕਦੀ ਮਿਲੀ ਹੈ। ਇਸ ਦੇ ਨਾਲ ਹੀ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਕਾਰਨ ਚੀਨੀ ਕੰਪਨੀ ਐਂਟੀ ਗਰੁੱਪ ਅਤੇ ਸਨਲਾਈਟ ਫੰਡ ਦੁਆਰਾ ਸ਼ੇਅਰਾਂ ਦੀ ਵਿਕਰੀ ਤੋਂ ਕੰਪਨੀ ਨੂੰ 25 ਕਰੋੜ ਡਾਲਰ ਪ੍ਰਾਪਤ ਹੋਣਗੇ।
ਕੰਪਨੀ ਦੇ ਮੌਜੂਦਾ ਨਿਵੇਸ਼ਕਾਂ ਟਾਈਗਰ ਗਲੋਬਲ, ਕੋਰਾ ਇਨਵੈਸਟਮੈਂਟਸ, ਸਟੀਡਿੳੂ, ਫਿਡੈਲਿਟੀ, ਬੋ ਵੇਵ ਅਤੇ ਵਾਈ ਕੈਪੀਟਲ ਦੇ ਨਾਲ ਡਰੈਗਨ ਸਮੂਹ ਨੇ ਤਾਜ਼ਾ ਫੰਡਿੰਗ ਰਾਉਂਡ ਵਿਚ ਹਿੱਸਾ ਲਿਆ। ਸੂਤਰਾਂ ਨੇ ਦੱਸਿਆ ਕਿ ਇਸ ਤਾਜ਼ਾ ਨਕਦੀ ਪੂੰਜੀ ਕਾਰਨ ਕੰਪਨੀ ਕੋਲ ਨਕਦ ਹੁਣ 1 ਬਿਲੀਅਨ ਡਾਲਰ ਭਾਵ 7300 ਕਰੋੜ ਤੋਂ ਵੀ ਵੱਧ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਜ਼ੋਮੈਟੋ ਦੀਆਂ ਤਿਆਰੀਆਂ ਇਸ ਸਾਲ ਜੂਨ ਵਿਚ ਆਈਪੀਓ ਲਿਆਉਣ ਦੀ þ। ਇਕ ਅਖ਼ਬਾਰ ਦੀ ਖ਼ਬਰ ਅਨੁਸਾਰ, ਜ਼ੋਮੈਟੋ ਨੇ ਗੋਲਡਮੈਨ ਸੇਕਸ, ਮੋਰਗਨ ਸਟੈਨਲੇ, ਕ੍ਰੈਡਿਟ ਸੂਈ ਅਤੇ ਕੋਟਕ ਮਹਿੰਦਰਾ ਨੂੰ ਆਈਪੀਓ ਲਈ ਲੀਡ ਮੈਨੇਜਰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ : ਹੁਣ ਨਵਾਂ ਵਪਾਰ ਸ਼ੁਰੂ ਕਰਨ ਵਾਲਿਆਂ ਨੂੰ ਬਿਨਾਂ ਕੁਝ ਗਹਿਣੇ ਰੱਖੇ ਇਹ ਬੈਂਕ ਦੇਵੇਗਾ 5 ਕਰੋੜ ਤੱਕ ਦਾ ਕਰਜ਼ਾ
ਐਂਟ ਸਮੂਹ ਸਭ ਤੋਂ ਵੱਡਾ ਹਿੱਸੇਦਾਰ
ਚੀਨੀ ਸਮੂਹ ਦੀ ਕੰਪਨੀ ਐਂਟ ਗਰੁੱਪ ਨੇ ਕਿਹਾ ਕਿ ਕੰਪਨੀ ਜ਼ੋਮੇਟ ਵਿਚ ਆਪਣੀ ਹਿੱਸੇਦਾਰੀ ਦਾ ਕੁਝ ਹਿੱਸਾ ਵੇਚੇਗੀ। ਇਸ ਤੋਂ ਬਾਅਦ ਇਨਫੋ ਐਜ ਦੇ ਸੰਸਥਾਪਕ, ਸੰਜੀਵ ਬਿਖਚੰਦਨੀ ਗੁਰੂਗ੍ਰਾਮ-ਅਧਾਰਤ ਜ਼ੋਮੈਟੋ ਦੇ ਸਭ ਤੋਂ ਵੱਡੇ ਹਿੱਸੇਦਾਰ ਬਣ ਜਾਣਗੇ ਅਤੇ ਕੰਪਨੀ ਵਿਚ ਉਸ ਦੀ ਹਿੱਸੇਦਾਰੀ 17% ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸਤੋਂ ਪਹਿਲਾਂ ਐਂਟ ਸਮੂਹ ਜ਼ੋਮੈਟੋ ਵਿਚ ਸਭ ਤੋਂ ਵੱਡਾ ਹਿੱਸੇਦਾਰ ਸੀ ਅਤੇ ਕੰਪਨੀ ਵਿਚ 25% ਤੋਂ ਵੱਧ ਦੀ ਹਿੱਸੇਦਾਰੀ ਸੀ।
ਇਹ ਵੀ ਪੜ੍ਹੋ : ਦੋ ਮਹੀਨਿਆਂ ਤੋਂ ਲਾਪਤਾ ਅਲੀਬਾਬਾ ਸਮੂਹ ਦੇ ਜੈਕ ਮਾ ਆਏ ਦੁਨੀਆ ਦੇ ਸਾਹਮਣੇ, ਸੁਣੋ ਕੀ ਕਿਹਾ
ਆਈਪੀਓ ਦੀ ਤਿਆਰੀ ਕਰ ਰਿਹਾ
ਸਤੰਬਰ 2020 ਵਿਚ, ਜ਼ੋਮੈਟੋ ਦੇ ਆਈਪੀਓ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਜ਼ੋਮੈਟ ਜੂਨ 2021 ਵਿਚ ਇਸ ਆਈਪੀਓ ਲਈ ਰੈੱਡ ਹੈਰਿੰਗ ਪ੍ਰਾਸਪੈਕਟਸ (ਡੀਆਰਐਚਪੀ) ਸ਼ੇਅਰ ਮਾਰਕੀਟ ਰੈਗੂਲੇਟਰ ਸੇਬੀ (ਸੇਬੀ) ਨੂੰ ਖਰੜਾ ਸੌਂਪੇਗਾ ਅਤੇ ਇਸ ਦਾ ਆਈਪੀਓ ਅਕਤੂਬਰ 2021 ਤੋਂ ਪਹਿਲਾਂ ਆਵੇਗਾ ਅਤੇ ਇਹ ਭਾਰਤੀ ਸਟਾਕ ਮਾਰਕੀਟ ਵਿਚ ਸੂਚੀਬੱਧ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਸਤੰਬਰ ਵਿਚ ਜ਼ੋਮੈਟੋ ਦੇ ਸਹਿ-ਸੰਸਥਾਪਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਆਪਣੇ ਸਟਾਫ ਨੂੰ ਇੱਕ ਈਮੇਲ ਵਿਚ ਦੱਸਿਆ ਕਿ ਕੰਪਨੀ 2021 ਦੇ ਅੱਧ ਵਿਚ ਇੱਕ ਆਈਪੀਓ ’ਤੇ ਵਿਚਾਰ ਕਰ ਰਹੀ ਹੈ। ਉਸਨੇ ਕਿਹਾ ਸੀ ਕਿ ਸਾਡੀ ਵਿੱਤੀ ਅਤੇ ਕਾਨੂੰਨੀ ਟੀਮ ਇਕ ਆਈਪੀਓ ’ਤੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਭਾਰਤ ਦੇ ਇਸ ਸੂਬੇ 'ਚ ਕਿਸਾਨ ਕਰ ਸਕਣਗੇ ਸਰਕਾਰੀ ਅਤੇ ਬੰਜਰ ਜ਼ਮੀਨ 'ਤੇ ਖੇਤੀ , ਜਾਣੋ ਸ਼ਰਤਾਂ ਬਾਰੇ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੀ ਹੁਣ ਕਿਸਾਨ ਕ੍ਰੈਡਿਟ ਕਾਰਡ 'ਤੇ 12 ਪ੍ਰਤੀਸ਼ਤ ਦੀ ਵਿਆਜ ਦਰ ਨਾਲ ਮਿਲੇਗਾ ਕਰਜ਼ਾ, ਜਾਣੋ ਪੂਰਾ ਮਾਮਲਾ
NEXT STORY