ਨਵੀਂ ਦਿੱਲੀ — ਵਾਹਨ ਵਿਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਸਰਕਾਰ ਨੂੰ ਵਿਸ਼ੇਸ਼ ਰੂਪ ਨਾਲ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨ. ਬੀ. ਐੱਫ. ਸੀ.) ਖੇਤਰ ’ਚ ਨਕਦੀ ਦੀ ਸਥਿਤੀ ’ਚ ਸੁਧਾਰ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਸਿਆਮ ਨੇ ਕਿਹਾ ਹੈ ਕਿ ਨਕਦੀ ਦੀ ਸਥਿਤੀ ’ਚ ਸੁਧਾਰ ਦੇ ਕਦਮਾਂ ਨਾਲ ਵਾਹਨ ਖੇਤਰ ਨੂੰ ਪ੍ਰੋਤਸਾਹਨ ਮਿਲ ਸਕਦਾ ਹੈ। ਉਦਯੋਗ ਸੰਗਠਨ ਮੁਤਾਬਕ ਹਰ ਮਹੀਨੇ ਵਾਹਨ ਉਦਯੋਗ ਦੀ ਵਿਕਰੀ ਲਗਾਤਾਰ ਘਟ ਰਹੀ ਹੈ। ਇਸ ਵਜ੍ਹਾ ਨਾਲ ਕਈ ਡੀਲਰਸ਼ਿਪ ਬੰਦ ਹੋ ਚੁੱਕੀਆਂ ਹਨ।
ਵਿੱਤ ਮੰਤਰਾਲਾ ਨੂੰ ਲਿਖੇ ਪੱਤਰ ’ਚ ਸਿਆਮ ਨੇ ਸਰਕਾਰ ਨੂੰ ਤੁਰੰਤ ਇਸ ਮਾਮਲੇ ’ਤੇ ਗੌਰ ਕਰਨ ਅਤੇ ਉੱਚਿਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ, ਜਿਸ ਨਾਲ ਕਿ ਪ੍ਰਣਾਲੀ ’ਚ ਨਕਦੀ ਦਾ ਪ੍ਰਵਾਹ ਯਕੀਨੀ ਹੋ ਸਕੇ ਅਤੇ ਨਵੇਂ ਵਾਹਨਾਂ ਦੀ ਵਿਕਰੀ ਰਫਤਾਰ ਫੜ ਸਕੇ।
ਆਰਥਿਕ ਸਰਵੇਖਣ : 2019-20 ਲਈ ਵਿਕਾਸ ਦਰ 7 ਫੀਸਦੀ ਰਹਿਣ ਦਾ ਅਨੁਮਾਨ
NEXT STORY