ਵੈੱਬ ਡੈਸਕ- ਦੇਸ਼ ਭਰ 'ਚ ਗਣੇਸ਼ ਚਤੁਰਥੀ ਦੀ ਰੌਣਕ ਦੇਖਣ ਨੂੰ ਮਿਲ ਹੀ ਹੈ। ਜਨਤਕ ਥਾਵਾਂ 'ਤੇ ਬੱਪਾ ਦੇ ਪੰਡਾਲ ਲਗਾਏ ਜਾਂਦੇ ਹਨ ਤੇ ਘਰਾਂ 'ਚ ਵੀ ਲੋਕ ਭਗਵਾਨ ਗਣੇਸ਼ ਸਥਾਪਤ ਕਰਦੇ ਹਨ। ਹਾਲਾਂਕਿ ਬੀਤੇ ਕੁਝ ਸਮੇਂ ਤੋਂ ਲੋਕਾਂ ਵਿਚਾਲੇ ਈਕੋ ਫਰੈਂਡਲੀ ਗਣੇਸ਼ ਦਾ ਰੁਝਾਨ ਕਾਫ਼ੀ ਵਧ ਗਿਆ ਹੈ। ਅਜਿਹੇ 'ਚ ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰ ਹੀ ਈਕੋ ਫਰੈਂਡਲੀ ਗਣਪਤੀ ਮੂਰਤੀ ਬਣਾਉਣ ਦਾ ਤਰੀਕਾ ਸਿਖਾ ਸਕਦੇ ਹੋ। ਇਸ ਨਾਲ ਉਹ ਕੁਦਰਤ ਅਤੇ ਪਰੰਪਰਾ ਦੋਵਾਂ ਨਾਲ ਜੁੜ ਜਾਣਗੇ। ਇੱਥੇ ਆਸਾਨ ਅਤੇ ਸੁਰੱਖਿਅਤ ਤਰੀਕੇ ਦੱਸੇ ਜਾ ਰਹੇ ਹਨ, ਜਿਨ੍ਹਾਂ ਨਾਲ ਬੱਚੇ ਘਰ 'ਚ ਹੀ ਬੱਪਾ ਦੀ ਛੋਟੀ ਜਿਹੀ ਮੂਰਤੀ ਬਣਾ ਸਕਦੇ ਹਨ।
ਮਿੱਟੀ (ਕਲੇ) ਨਾਲ ਗਣਪਤੀ
ਬੱਚਿਆਂ ਨੂੰ ਕੁਦਰਤੀ ਮਿੱਟੀ ਦਿਓ (ਸ਼ਿਲਪ ਕਲਾ ਵਾਲੀ ਕਲੇ ਵੀ ਲੈ ਸਕਦੇ ਹੋ)। ਇਸ ਨਾਲ ਬਣਾਉਣ ਦੇ ਸਟੈਪਸ :-
ਸਭ ਤੋਂ ਪਹਿਲਾਂ ਇਕ ਗੋਲਾ ਬਣਾ ਕੇ ਸਰੀਰ ਤਿਆਰ ਕਰੋ।
ਛੋਟਾ ਗੋਲਾ ਬਣਾ ਕੇ ਸਿਰ ਲਗਾਓ
ਹੱਥ ਅਤੇ ਪੈਰਾਂ ਲਈ ਪਤਲੀ ਰੋਲ ਵਰਗੀ ਸਟ੍ਰਿਪਸ ਬਣਾਓ।
ਸੁੰਡ ਅਤੇ ਕੰਨ ਬਣਾ ਕੇ ਜੋੜੋ।
ਛੋਟੇ-ਛੋਟੇ ਡਿਟੇਲਸ (ਮੁਕੁਟ, ਗਹਿਣੇ) ਜੋੜਣ ਦਿਓ।
ਮੂਰਤੀ ਸੁੱਕਣ ਤੋਂ ਬਾਅਦ ਹਲਕੇ ਵਾਟਰਕਲਰ ਜਾਂ ਹਲਦੀ-ਕੁਮਕਮ ਨਾਲ ਸਜਾਓ।

ਆਟੇ ਨਾਲ ਬਣਾਓ ਗਣਪਤੀ
ਕਣਕ ਦਾ ਆਟਾ ਅਤੇ ਥੋੜ੍ਹਾ ਜਿਹਾ ਪਾਣੀ ਲੈ ਕੇ ਸਖ਼ਤ ਆਟਾ ਗੁੰਨ ਲਵੋ।
ਬੱਚਿਆਂ ਨੂੰ ਖਿਡੌਣਿਆਂ ਦੀ ਤਰ੍ਹਾਂ ਆਕਾਰ ਬਣਾਉਣ ਦਿਓ।
ਰੰਗ ਭਰਨ ਲਈ ਹਲਦੀ (ਪੀਲਾ), ਚੁਕੰਦਰ ਦਾ ਰਸ (ਲਾਲ), ਪਾਲਕ ਦਾ ਰਸ (ਹਰਾ) ਇਸਤੇਮਾਲ ਕਰ ਸਕਦੇ ਹੋ।
ਇਹ ਮੂਰਤੀ ਪੂਜਾ ਤੋਂ ਬਾਅਦ ਆਸਾਨੀ ਨਾਲ ਪਾਣੀ 'ਚ ਘੁਲ ਜਾਵੇਗੀ ਅਤੇ ਇਸ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੋਵੇਗਾ।

ਪੇਪਰ ਨਾਲ ਬਣਾਓ ਗਣਪਤੀ
ਪੁਰਾਣੇ ਅਖ਼ਬਾਰ ਨੂੰ ਪਾਣੀ 'ਚ ਭਿਓਂ ਕੇ ਪੇਸਟ ਬਣਾ ਲਵੋ।
ਉਸ 'ਚ ਥੋੜ੍ਹਾ ਜਿਹਾ ਆਟਾ ਜਾਂ ਗੋਂਦ ਮਿਲਾ ਕੇ ਮੋਲਡ ਤਿਆਰ ਕਰੋ।
ਬੱਚਿਆਂ ਤੋਂ ਗਣਪਤੀ ਦੀ ਆਕ੍ਰਿਤੀ ਬਣਵਾਓ।
ਸੁੱਕਣ ਤੋਂ ਬਾਅਦ ਵਾਟਰਕਲਰ ਨਾਲ ਰੰਗ ਕਰ ਸਕਦੇ ਹੋ।

ਬੱਚਿਆਂ ਨੂੰ ਸਿਖਾਉਂਦੇ ਸਮੇਂ ਧਿਆਨ ਰੱਖੋ ਇਹ ਗੱਲਾਂ
ਬੱਚਿਆਂ ਨੂੰ ਦੱਸੋ ਕਿ ਉਹ ਕੈਮੀਕਲ ਵਾਲੇ ਰੰਗ ਜਾਂ ਗਲਿਟਰ ਇਸਤੇਮਾਲ ਨਾ ਕਰੋ। ਸਿਰਫ਼ ਨੈਚੁਰਲ ਰੰਗ (ਹਲਦੀ, ਕੁਮਕੁਮ, ਪਾਲਕ, ਕੌਫੀ ਪਾਊਡਰ, ਮਿੱਟੀ ਦੇ ਰੰਗ) ਹੀ ਦਿਓ। ਬੱਚਿਆਂ ਨੂੰ ਸਮਝਾਓ ਕਿ ਗਣਪਤੀ ਸਿਰਫ਼ ਦਿਖਾਵੇ ਲਈ ਨਹੀਂ ਸਗੋਂ ਭਗਤੀ ਅਤੇ ਵਾਤਾਵਰਣ ਪ੍ਰੇਮ ਦਾ ਪ੍ਰਤੀਕ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੁੱਖ ਨਾ ਲੱਗਣਾ ਤੇ ਜਲਦੀ ਢਿੱਡ ਭਰ ਜਾਣ ਨੂੰ ਬਿਲਕੁਲ ਨਾ ਕਰੋ ਇਗਨੋਰ, ਹੋ ਸਕਦੇ ਹਨ 'ਕੈਂਸਰ' ਦੇ ਲੱਛਣ
NEXT STORY