ਨਵੀਂ ਦਿੱਲੀ/ਓਟਾਵਾ- ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ 'ਤੇ ਪਾਬੰਦੀ ਅੱਗੇ ਹੋਰ 30 ਦਿਨਾਂ ਲਈ ਵਧਾ ਦਿੱਤੀ ਹੈ। ਹੁਣ ਤੁਹਾਨੂੰ ਕੈਨੇਡਾ ਦੀ ਉਡਾਣ ਭਰਨ ਲਈ ਮਹੀਨਾ ਕੁ ਹੋਰ ਇੰਤਜ਼ਾਰ ਕਰਨਾ ਹੋਵੇਗਾ। ਉੱਥੋਂ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਖਿਲਾਫ਼ ਲੜਨ ਦੀ ਮੁਹਿੰਮ ਤਹਿਤ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ 'ਤੇ ਪਾਬੰਦੀ ਵਿਚ ਵਾਧਾ ਕਰਦਿਆਂ ਇਸ ਨੂੰ 21 ਜੂਨ ਤੱਕ ਕਰ ਦਿੱਤਾ ਹੈ।
ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਕਿਹਾ ਕਿ ਓਟਾਵਾ ਵੱਲੋਂ ਪਹਿਲੀ ਵਾਰ 22 ਅਪ੍ਰੈਲ ਨੂੰ ਇਹ ਪਾਬੰਦੀ ਲਾਈ ਗਈ ਸੀ। ਇਸ ਨਾਲ ਕੈਨੇਡਾ ਪਹੁੰਚਣ ਵਾਲੇ ਹਵਾਈ ਯਾਤਰੀਆਂ ਵਿਚ ਕੋਰੋਨਾ ਲਾਗ ਦੇ ਮਾਮਲੇ ਕਾਫ਼ੀ ਘੱਟ ਦੇਖਣ ਨੂੰ ਮਿਲੇ ਹਨ। ਉੱਥੇ ਹੀ, ਇਸ ਵਿਚਕਾਰ ਕਾਰਗੋ ਉਡਾਣਾਂ 'ਤੇ ਕੋਈ ਪਾਬੰਦੀ ਨਹੀਂ ਲਾਈ ਗਈ ਹੈ।
ਇਹ ਵੀ ਪੜ੍ਹੋ- ਟਵਿੱਟਰ, ਫੇਸਬੁੱਕ 'ਤੇ ਇਨ੍ਹਾਂ ਪੋਸਟਾਂ ਨੂੰ ਲੈ ਕੇ ਸਰਕਾਰ ਦਾ ਸਖ਼ਤ ਹੁਕਮ ਜਾਰੀ
ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਦੇ ਨਾਗਰਿਕਾਂ ਦੀ ਸੁਰੱਖਿਆ ਅਤੇ ਬਾਹਰੀ ਕੋਵਿਡ-19 ਮਾਮਲਿਆਂ ਦੇ ਜੋਖ਼ਮ ਨੂੰ ਦੇਖਦੇ ਹੋਏ ਇਹ ਉਪਾਅ ਫਿਲਹਾਲ ਜਾਰੀ ਰਹਿਣਗੇ। ਉੱਥੇ ਹੀ, ਉਪ ਜਨਤਕ ਸਿਹਤ ਅਧਿਕਾਰੀ ਹੋਵਰਡ ਨਜੂ ਨੇ ਦੱਸਿਆ ਕਿ ਕੈਨੇਡਾ ਵਿਚ ਟੀਕਾਕਰਨ ਵਿਚ ਤੇਜ਼ੀ ਆਈ ਹੈ ਅਤੇ ਪਿਛਲੇ ਹਫ਼ਤੇ ਤੋਂ ਰੋਜ਼ਾਨਾ ਦੇ ਮਾਮਲਿਆਂ ਵਿਚ 25 ਫ਼ੀਸਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੈਨੇਡਾ ਵਿਚ ਮਹਾਮਾਰੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੋਵਿਡ-19 ਕਾਰਨ 25,111 ਮੌਤਾਂ ਹੋ ਚੁੱਕੀਆਂ ਹਨ ਅਤੇ 13 ਲੱਖ ਤੋਂ ਵੱਧ ਮਾਮਲੇ ਦਰਜ ਹੋਏ ਹਨ।
ਇਹ ਵੀ ਪੜ੍ਹੋ- ਇਨ੍ਹਾਂ ਬੈਂਕਿੰਗ ਸ਼ੇਅਰਾਂ ਦੇ ਦਮ 'ਤੇ ਸੈਂਸੈਕਸ, ਨਿਫਟੀ 'ਚ ਰਿਹਾ ਜ਼ੋਰਦਾਰ ਉਛਾਲ
► ਉਡਾਣਾਂ 'ਤੇ ਪਾਬੰਦੀ ਅੱਗੇ ਹੋਰ ਵਧਣ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਕੈਨੇਡਾ ਤੋਂ ਭਾਰਤ ਲਈ ਭੇਜੇ ਜਾ ਰਹੇ ਵੈਂਟੀਲੇਟਰ ਅਤੇ ਹੋਰ ਮੈਡੀਕਲ ਉਪਕਰਨ : ਨੀਨਾ ਟਾਂਗਰੀ
NEXT STORY