ਚੰਡੀਗੜ੍ਹ (ਬਿਊਰੋ)– ਸੋਸ਼ਲ ਮੀਡੀਆ ’ਤੇ ਇਕ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ, ਜਿਸ ’ਚ ਕੈਨੇਡਾ ਦਾ ਇਕ ਗੋਰਾ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦਾ ਗੀਤ ‘ਡੀਅਰ ਮਾਮਾ’ ਗਾ ਰਿਹਾ ਹੈ। ਇਹ ਵੀਡੀਓ ਕੈਨੇਡਾ ਡੇਅ ਮੌਕੇ ਹੋਏ ਲਾਈਵ ਸ਼ੋਅ ਦੀ ਹੈ।
ਸੋਸ਼ਲ ਮੀਡੀਆ ’ਤੇ ਇਹ ਵੀਡੀਓ ਬੇਹੱਦ ਪਸੰਦ ਕੀਤੀ ਜਾ ਰਹੀ ਹੈ। ਗੋਰਾ ਜਿਥੇ ਸਿੱਧੂ ਮੂਸੇ ਵਾਲਾ ਦਾ ਗੀਤ ਗਾ ਰਿਹਾ ਹੈ, ਉਸ ਦੇ ਨਾਲ ਹੀ ਸਿੱਧੂ ਮੂਸੇ ਵਾਲਾ ਵਾਂਗ ਪੱਟ ’ਤੇ ਥਾਪੀ ਵੀ ਮਾਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : 8 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’
ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਨੇ ਆਪਣੀ ਮਾਂ ਲਈ ‘ਡੀਅਰ ਮਾਮਾ’ ਗੀਤ ਗਾਇਆ ਸੀ। ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 70 ਮਿਲੀਅਨ (7 ਕਰੋੜ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਉਥੇ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਸਿੱਧੂ ਦਾ ਹਾਲ ਹੀ ’ਚ ‘ਐੱਸ. ਵਾਈ. ਐੱਲ.’ ਗੀਤ ਵੀ ਰਿਲੀਜ਼ ਹੋਇਆ ਸੀ, ਜੋ ਭਾਰਤ ਸਰਕਾਰ ਵਲੋਂ ਦੇਸ਼ ’ਚ ਬੈਨ ਕਰਵਾ ਦਿੱਤਾ ਗਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੈਨੇਡਾ ਸਤੰਬਰ 2022 ਇਨਟੇਕ 'ਚ ਬਿਨਾਂ IELTS ਐਡਮਿਸ਼ਨ ਲੈਣ ਦਾ ਆਖ਼ਰੀ ਮੌਕਾ
NEXT STORY