ਇਸਲਾਮਾਬਾਦ/ਗੁਰਦਾਸਪੁਰ (ਵਿਨੋਦ) - ਇਸਲਾਮਾਬਾਦ ਦੀ ਜ਼ਿਲਾ ਤੇ ਸੈਸ਼ਨ ਜੱਜ ਅਦਾਲਤ ਨੇ ਅੱਜ ਪਾਕਿਸਤਾਨ ਦੇ ਇਕ ਸੀਨੀਅਰ ਪੱਤਰਕਾਰ ਦੇ ਪੁੱਤ ਨੂੰ ਪਿਛਲੇ ਸਾਲ ਇਕ ਕੈਨੇਡੀਅਨ ਕੁੜੀ ਦਾ ਕਤਲ ਕਰਨ ਦੇ ਮਾਮਲੇ ’ਚ ਮੌਤ ਦੀ ਸਜ਼ਾ ਸੁਣਾਈ ਅਤੇ ਉਸ ’ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ, ਜੋ ਮ੍ਰਿਤਕਾ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ | ਜਾਣਕਾਰੀ ਅਨੁਸਾਰ ਕੈਨੇਡੀਅਨ ਨਾਗਰਿਕ ਸਾਰਾ ਦਾ ਇਕ ਸਾਲ ਪਹਿਲਾਂ ਇਸਲਾਮਾਬਾਦ ਵਿੱਚ ਪੱਤਰਕਾਰ ਆਯਾਜ਼ ਆਮਿਰ ਦੇ ਪੁੱਤ ਸ਼ਾਹਨਵਾਜ਼ ਨੇ ਕਤਲ ਕਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ‘ਐਨੀਮਲ’ ਫ਼ਿਲਮ ਨੇ ਬਾਕਸ ਆਫਿਸ ’ਤੇ ਲਿਆਂਦਾ ਕਮਾਈ ਦਾ ਹੜ੍ਹ, 13 ਦਿਨਾਂ ’ਚ ਪੁੱਜੀ 800 ਕਰੋੜ ਦੇ ਨੇੜੇ
ਸਰਹੱਦ ਪਾਰਲੇ ਸੂਤਰਾਂ ਮੁਤਾਬਕ ਸਾਰਾ ਅਤੇ ਸ਼ਾਹਨਵਾਜ਼ ਵਿਚਾਲੇ ਪ੍ਰੇਮ ਸਬੰਧ ਸਨ, ਜਿਸ ਕਾਰਨ ਸ਼ਾਹਨਵਾਜ਼ ਨਾਲ ਵਿਆਹ ਕਰਨ ਦੇ ਇਰਾਦੇ ਨਾਲ ਸਾਰਾ ਪਾਕਿਸਤਾਨ ਆਈ ਸੀ ਪਰ ਸ਼ਾਹਨਵਾਜ਼ ਨੇ ਉਦੋਂ ਤਕ ਆਪਣਾ ਮਨ ਬਦਲ ਲਿਆ ਸੀ। ਦੋਵਾਂ ਵਿਚਾਲੇ ਝਗੜੇ ਤੋਂ ਬਾਅਦ ਸ਼ਾਹਨਵਾਜ਼ ਨੇ ਸਾਰਾ ਦਾ ਕਤਲ ਕਰ ਦਿੱਤਾ। ਦੋਸ਼ੀ ਸ਼ਾਹਨਵਾਜ਼ ਨੂੰ 23 ਸਤੰਬਰ 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਤੋਂ ਉਸ ਦਾ ਪੁਲਸ ਰਿਮਾਂਡ ਲਿਆ ਗਿਆ ਅਤੇ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਤਲ ਦਾ ਦੋਸ਼ ਕਬੂਲ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ : ਬੌਬੀ ਦਿਓਲ ਨੇ ‘ਐਨੀਮਲ’ ਦੇ ਸੀਨ ’ਚ ਰੋਣ ਲਈ ਭਰਾ ਸੰਨੀ ਦਿਓਲ ਦੀ ਮੌਤ ਦੀ ਕੀਤੀ ਕਲਪਨਾ
ਤਕਰੀਬਨ ਇਕ ਸਾਲ ਪਹਿਲਾਂ ਹੋਏ ਇਸ ਕਤਲ ਕੇਸ ਵਿੱਚ ਜਦੋਂ ਫੈਸਲਾ ਸੁਣਾਇਆ ਗਿਆ ਤਾਂ ਮ੍ਰਿਤਕਾ ਸਾਰਾ ਦੇ ਮਾਤਾ-ਪਿਤਾ ਅਤੇ ਮੁਲਜ਼ਮ ਦੇ ਮਾਪੇ ਵੀ ਅਦਾਲਤ ’ਚ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੈਨੇਡਾ ਦੇ ਇਸ ਸ਼ਹਿਰ 'ਚ ਸਿਰਫ਼ 10 ਡਾਲਰ 'ਚ ਘਰ ਬਣਾਉਣ ਲਈ ਮਿਲੇਗਾ ਪਲਾਟ, ਜਾਣੋ ਕੀ ਹੈ ਪੂਰੀ ਯੋਜਨਾ
NEXT STORY