ਮੁੰਬਈ (ਬਿਊਰੋ)– ਬਾਕਸ ਆਫਿਸ ’ਤੇ ਲਗਾਤਾਰ ਵੱਡੇ ਰਿਕਾਰਡ ਬਣਾ ਰਹੀ ਫ਼ਿਲਮ ‘ਐਨੀਮਲ’ ਦੇ ਨਾਲ-ਨਾਲ ਬੌਬੀ ਦਿਓਲ ਦੇ ਐਂਟਰੀ ਸੀਨ ਦੀ ਵੀ ਕਾਫ਼ੀ ਚਰਚਾ ਹੈ। ਭਾਵੇਂ ਉਹ ਬੌਬੀ ਉਰਫ ਅਬਰਾਰ ਦਾ ਐਂਟਰੀ ਗੀਤ ਹੋਵੇ ਜਾਂ ਵਿਆਹ ’ਚ ਖ਼ੂਨ-ਖਰਾਬਾ। ਇਸ ਦੌਰਾਨ ਹੁਣ ਬੌਬੀ ਨੇ ਦੱਸਿਆ ਕਿ ਆਪਣੇ ਐਂਟਰੀ ਸੀਨ ਨੂੰ ਅਸਲੀ ਬਣਾਉਣ ਲਈ ਉਨ੍ਹਾਂ ਨੂੰ ਆਪਣੇ ਵੱਡੇ ਭਰਾ ਸੰਨੀ ਦਿਓਲ ਦੀ ਮੌਤ ਦੀ ਕਲਪਨਾ ਕਰਨੀ ਪਈ ਤਾਂ ਜੋ ਉਹ ਬਿਹਤਰ ਰੋ ਸਕਣ।
ਹਾਲ ਹੀ ’ਚ ਬੌਬੀ ਦਿਓਲ ਨੇ ਆਪਣੇ ਐਂਟਰੀ ਸੀਨ ਬਾਰੇ ਗੱਲ ਕੀਤੀ। ਸੀਨ ਦੇ ਅਨੁਸਾਰ ਬੌਬੀ ਦਿਓਲ ਉਰਫ ਅਬਰਾਰ ਨੂੰ ਉਸ ਦੇ ਵਿਆਹ ਦੇ ਵਿਚਕਾਰ ਉਸ ਦੇ ਭਰਾ ਦੀ ਮੌਤ ਦੀ ਖ਼ਬਰ ਮਿਲਦੀ ਹੈ। ਸਭ ਤੋਂ ਪਹਿਲਾਂ ਅਬਰਾਰ ਮੁਖ਼ਬਰ ਨੂੰ ਬੇਰਹਿਮੀ ਨਾਲ ਮਾਰਦਾ ਹੈ ਤੇ ਫਿਰ ਚੁੱਪਚਾਪ ਰੋਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’
ਇਕ ਇੰਟਰਵਿਊ ’ਚ ਇਸ ਸੀਨ ਬਾਰੇ ਗੱਲ ਕਰਦਿਆਂ ਬੌਬੀ ਨੇ ਕਿਹਾ, ‘‘ਮੈਂ ਫ਼ਿਲਮ ਲਈ ਇਕ ਸੀਨ ਕਰ ਰਿਹਾ ਸੀ, ਜਿਸ ’ਚ ਮੈਨੂੰ ਆਪਣੇ ਭਰਾ ਦੀ ਮੌਤ ਦੀ ਖ਼ਬਰ ਮਿਲਦੀ ਹੈ। ਅਦਾਕਾਰ ਹੋਣ ਦੇ ਨਾਤੇ ਅਸੀਂ ਅਕਸਰ ਭਾਵਨਾਵਾਂ ਨੂੰ ਬਾਹਰ ਲਿਆਉਣ ਲਈ ਅਸਲ ’ਚ ਦ੍ਰਿਸ਼ ਦੀ ਕਲਪਨਾ ਕਰਦੇ ਹਾਂ ਤੇ ਸਾਡੇ ਕੋਲ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ। ਮੇਰਾ ਭਰਾ ਮੇਰੇ ਲਈ ਸਭ ਕੁਝ ਹੈ। ਜਦੋਂ ਮੈਂ ਉਹ ਸੀਨ ਕਰ ਰਿਹਾ ਸੀ, ਮੈਂ ਅਸਲ ’ਚ ਕਲਪਨਾ ਕੀਤੀ ਕਿ ਮੇਰੇ ਭਰਾ ਦੀ ਮੌਤ ਹੋ ਗਈ ਸੀ। ਇਸ ਲਈ ਜਦੋਂ ਮੈਂ ਰੋਇਆ, ਇਹ ਅਸਲ ਮਹਿਸੂਸ ਹੋਇਆ।’’
ਬੌਬੀ ਨੇ ਅੱਗੇ ਕਿਹਾ, ‘‘ਇਹੀ ਕਾਰਨ ਸੀ ਕਿ ਸੈੱਟ ’ਤੇ ਸਾਰਿਆਂ ਨੇ ਉਸ ਪਲ ਨੂੰ ਮਹਿਸੂਸ ਕੀਤਾ। ਅਸੀਂ ਇਕ ਤੋਂ ਵੱਧ ਟੇਕ ਨਹੀਂ ਕਰਦੇ। ਇਥੋਂ ਤੱਕ ਕਿ ਸ਼ਾਟ ਖ਼ਤਮ ਹੁੰਦੇ ਹੀ ਸੰਦੀਪ ਰੈੱਡੀ ਵਾਂਗਾ (ਡਾਇਰੈਕਟਰ) ਮੇਰੇ ਕੋਲ ਆਏ ਤੇ ਕਿਹਾ ਕਿ ਇਹ ਇਕ ਪੁਰਸਕਾਰ ਜੇਤੂ ਸ਼ਾਟ ਹੈ ਤੇ ਮੈਂ ਸੋਚਿਆ ਵਾਹ, ਧੰਨਵਾਦ ਸੰਦੀਪ, ਤੁਹਾਡੇ ਤੋਂ ਇਹ ਸੁਣਨਾ ਬਹੁਤ ਵਧੀਆ ਗੱਲ ਹੈ।’’
ਮਾਂ ਨੂੰ ਸੀ ਫ਼ਿਲਮ ’ਚ ਮਰਦੇ ਦਿਖਾਏ ਜਾਣ ’ਤੇ ਇਤਰਾਜ਼
ਹਾਲ ਹੀ ’ਚ ਬੌਬੀ ਦਿਓਲ ਨੇ ਪਿੰਕਵਿਲਾ ਨੂੰ ਦਿੱਤੇ ਇੰਟਰਵਿਊ ’ਚ ਖ਼ੁਲਾਸਾ ਕੀਤਾ ਸੀ ਕਿ ਫ਼ਿਲਮ ‘ਐਨੀਮਲ’ ’ਚ ਉਨ੍ਹਾਂ ਦੇ ਕਿਰਦਾਰ ਨੂੰ ਮਰਦਾ ਦੇਖ ਕੇ ਉਨ੍ਹਾਂ ਦੀ ਮਾਂ ਪ੍ਰਕਾਸ਼ ਕੌਰ ਕਾਫ਼ੀ ਦੁਖੀ ਹੋ ਗਈ ਸੀ। ਫ਼ਿਲਮ ਦੇਖਣ ਤੋਂ ਬਾਅਦ ਉਨ੍ਹਾਂ ਨੇ ਬੌਬੀ ਨੂੰ ਕਿਹਾ, ‘‘ਅਜਿਹੀ ਫ਼ਿਲਮ ਨਾ ਕਰੋ, ਇਹ ਮੈਂ ਨਹੀਂ ਦੇਖ ਸਕਦੀ।’’ ਇਸ ’ਤੇ ਬੌਬੀ ਨੇ ਉਨ੍ਹਾਂ ਨੂੰ ਸਮਝਾਉਂਦਿਆਂ ਕਿਹਾ, ‘‘ਦੇਖੋ ਮੈਂ ਤੁਹਾਡੇ ਸਾਹਮਣੇ ਸੁਰੱਖਿਅਤ ਖੜ੍ਹਾ ਹਾਂ। ਮੈਂ ਹੁਣੇ-ਹੁਣੇ ਫ਼ਿਲਮ ’ਚ ਕੰਮ ਕੀਤਾ ਹੈ।’’
ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ‘ਐਨੀਮਲ’ ਬੌਬੀ ਦਿਓਲ ਦੇ ਕਰੀਅਰ ਦੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ। ਫ਼ਿਲਮ ਨੇ 12 ਦਿਨਾਂ ’ਚ ਦੁਨੀਆ ਭਰ ’ਚ 750 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਹੁਣ ਇਹ ਭਾਰਤ ਦੀ 7ਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜੈਜ਼ੀ ਬੀ ਨੇ ਕਰਵਾਇਆ ਯੁੱਧਵੀਰ ਮਾਣਕ ਦਾ ਗੀਤ ਰਿਕਾਰਡ, ਜਲਦ ਹੋਵੇਗਾ ਰਿਲੀਜ਼
NEXT STORY