ਅਲਜੀਅਰਸ (ਅਲਜੀਰੀਆ) (ਏਪੀ) : ਅਲਜੀਰੀਆ ਨੇ ਦੇਸ਼ ਵਿਚ 2019 ਦੇ ਲੋਕਤੰਤਰ ਸਮਰਥਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਸਭ ਤੋਂ ਅੱਗੇ ਰਹੇ ਤੇ ਬਾਅਦ ਵਿਚ ਆਪਣੇ ਮੀਡੀਆ ਸੰਸਥਾਨਾਂ ਦੇ ਲਈ ਵਿਦੇਸ਼ਾਂ ਤੋਂ ਧਨ ਹਾਸਲ ਕਰਨ ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਦੇ ਦੋਸ਼ ਵਿਚ ਜੇਲ੍ਹ ਵਿਚ ਭੇਜੇ ਗਏ ਇਕ ਪੱਤਰਕਾਰ ਨੂੰ ਮੁਆਫੀ ਦੇ ਦਿੱਤੀ ਗਈ। ਅਹਿਸਾਨ ਅਲ-ਕਾਦੀ ਅਤੇ ਅੱਠ ਹੋਰ ਲੋਕਾਂ ਨੂੰ ਸਰਕਾਰ ਦੀ ਆਲੋਚਨਾ ਕਰਨ ਲਈ ਜੇਲ੍ਹ 'ਚ ਬੰਦ ਕੀਤਾ ਗਿਆ ਸੀ ਉਨ੍ਹਾਂ ਨੂੰ ਵੀਰਵਾਰ ਸ਼ਾਮ ਨੂੰ ਰਿਹਾਅ ਕੀਤਾ ਗਿਆ ਸੀ। ਉਨ੍ਹਾਂ ਦੀ ਰਿਹਾਈ ਅਲਜੀਰੀਆ 'ਚ ਇਨਕਲਾਬ ਦੀ ਸ਼ੁਰੂਆਤ ਦੀ 70ਵੀਂ ਵਰ੍ਹੇਗੰਢ ਸਮੇਂ ਹੋਈ ਹੈ।
ਅਲ-ਕਾਦੀ ਦੇ ਵਕੀਲਾਂ ਵਿੱਚੋਂ ਇੱਕ ਫੱਤਾ ਸਾਦਤ ਨੇ ਐਸੋਸੀਏਟਿਡ ਪ੍ਰੈਸ (ਏਪੀ) ਨਿਊਜ਼ ਏਜੰਸੀ ਨੂੰ ਦੱਸਿਆ ਕਿ ਰਾਸ਼ਟਰਪਤੀ ਤੋਂ ਮੁਆਫੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਅਲ ਹਾਰਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਅਲ ਕਾਦੀ ਰੇਡੀਓ ਐਮ ਅਤੇ ਮਗਰੇਬ ਐਮਰਜੈਂਟ ਦੇ ਵਿਦੇਸ਼ੀ ਫੰਡਿੰਗ ਦੇ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ। ਇਨ੍ਹਾਂ ਦੋਵਾਂ ਮੀਡੀਆ ਅਦਾਰਿਆਂ ਨੇ 2019 'ਚ ਤਤਕਾਲੀ ਰਾਸ਼ਟਰਪਤੀ ਅਬਦੁਲਾਜ਼ੀਜ਼ ਬੁਤੇਫਲਿਕਾ ਦੇ ਅਸਤੀਫੇ 'ਚ ਵੱਡੀ ਭੂਮਿਕਾ ਨਿਭਾਈ ਸੀ। ਰਾਸ਼ਟਰਪਤੀ ਦਫਤਰ ਦੇ ਇਕ ਬਿਆਨ ਅਨੁਸਾਰ, ਅਲ ਕਾਦੀ ਉਨ੍ਹਾਂ 4,000 ਲੋਕਾਂ ਵਿਚ ਸ਼ਾਮਲ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਅਬਦੁਲ ਮਾਜੀਬ ਟੈਬਬੂਨ ਦੁਆਰਾ ਹਸਤਾਖਰ ਕੀਤੇ ਗਏ ਮੁਆਫੀ ਦੇ ਆਦੇਸ਼ ਦੇ ਅਧਾਰ 'ਤੇ ਰਿਹਾਅ ਕੀਤਾ ਗਿਆ ਹੈ।
ਲੇਬਨਾਨ ਤੋਂ ਦਾਗੇ ਗਏ ਰਾਕੇਟ, ਇਜ਼ਰਾਈਲ 'ਚ ਸੱਤ ਲੋਕਾਂ ਦੀ ਮੌਤ
NEXT STORY