ਚੰਡੀਗੜ੍ਹ (ਬੰਗਡ਼, ਗਰਗ) : ਕੈਨੇਡਾ ਦੇ ‘ਮਿੰਨੀ ਪੰਜਾਬ’ ਸਰੀ ਵਿਚ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ‘ਦੋਰਾਹਾ ਨਾਈਟ’ ਵਿਚ ਪੇਸ਼ ਕੀਤੀਆਂ ਗਈਆਂ ਸੱਭਿਅਕ ਵੰਨਗੀਆਂ ਨੇ ਚਡ਼੍ਹਦੇ ਪੰਜਾਬ ਦੀਆਂ ਯਾਦਾਂ ਨੂੰ ਇਸ ਹੱਦ ਤਕ ਤਾਜ਼ਾ ਕਰ ਦਿੱਤਾ ਕਿ ਹਾਜ਼ਰੀਨ ਢੱਡ, ਅਲਗੋਜ਼ੇ ਤੇ ਢੋਲ ਦੇ ਡਗੇ ’ਤੇ ਭੰਗਡ਼ੇ ਪਾਉਣ ਲੱਗੀ। ਲੁਧਿਆਣਾ ਦੇ ਘੁੱਗ ਵੱਸਦੇ ਸ਼ਹਿਰ ਦੋਰਾਹਾ ਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਸਰੀ, ਵੈਨਕੂਵਰ ਤੇ ਐਬਸਫੋਰਡ ਵਸਦੇ ਪਰਿਵਾਰਾਂ ਦੀ ਮਿਲਣੀ ਨੂੰ ‘ਦੋਰਾਹਾ ਨਾਈਟ’ ਵਜੋਂ ਮਨਾਇਆ ਗਿਆ, ਜਿਸ ਦਾ ਮਕਸਦ ਬੇਗਾਨੀ ਧਰਤੀ ’ਤੇ ਬੈਠੇ ਆਪਣਿਆਂ ਨੂੰ ਇਕ ਟੱਬਰ ਵਜੋਂ ਇਕੱਠੇ ਕਰਨਾ ਸੀ। ਇਸ ਨਾਈਟ ਵਿਚ ਪਰਿਵਾਰਾਂ ਤੋਂ ਇਲਾਵਾ ਵਿਦਿਆਰਥੀ ਵਰਗ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਇਆ। ਦੋਰਾਹਾ ਏਰੀਆ ਵੈੱਲਫੇਅਰ ਸੋਸਾਇਟੀ ਵਲੋਂ ਕ੍ਰਿਸਟਲ ਬੈਂਕੁਇਟ ਹਾਲ, ਯਾਰਕ ਸੈਂਟਰ ਸਰੀ ਵਿਖੇ ਹੋਏ ਇਸ ਸੱਤਵੇਂ ਸਲਾਨਾ ਸਮਾਗਮ ਮੌਕੇ ਇਲਾਕੇ ਦੇ ਸੈਂਡ਼ਕੇ ਪਰਿਵਾਰ ਜੁਡ਼ੇ ਤਾਂ ਪੇਂਡੂ ਪੰਜਾਬ ਵਾਲਾ ਮਹੌਲ ਸਿਰਜਿਆ ਗਿਆ। ‘ਦੋਰਾਹਾ ਨਾਈਟ’ ਦੇ ਪ੍ਰਮੁੱਖ ਪ੍ਰਬੰਧਕ ਦਲਵਾਰਾ ਸਿੰਘ ਗਿੱਲ ਧਮੋਟ, ਜਗਪਾਲ ਸਿੰਘ ਲਿੱਟ ਬਿਜਲੀਪੁਰ, ਜਸਪਾਲ ਸਿੰਘ ਦਿਓਲ ਤੇ ਹਰਜੀਤ ਸਿੰਘ ਗਿੱਲ ਮਕਸੂਦਡ਼ਾ ਨੇ ਪੰਜਾਬੀ ਪਰਿਵਾਰਾਂ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅੱਜ ਪੰਜਾਬੀ ਭਾਈਚਾਰਾ ਆਪਣੀ ਅਣਥੱਕ ਮਿਹਨਤ ਅਤੇ ਲਗਨ ਸਦਕਾ 7 ਸਮੁੰਦਰਾਂ ਤੋਂ ਪਾਰ ਇਸ ਧਰਤੀ ’ਤੇ ਵੱਡਾ ਮਾਣ ਪ੍ਰਾਪਤ ਕਰ ਚੁੱਕਾ ਹੈ। ਸੱਭਿਆਚਾਰਕ ਪੇਸ਼ਕਾਰੀਆਂ ਦੀ ਸ਼ੁਰੂਅਾਤ ‘ਦੋ ਤਾਰਾ ਵੱਜਦਾ ਵੇ’ ਤੇ ‘ਰਾਣੀ ਇੱਛਰਾਂ ਧਾਹਾਂ ਮਾਰਦੀ’ ਦੇ ਗੀਤ ਅਤੇ ਕਵੀਸ਼ਰੀ ਨਾਲ ਹੋਈ। ਇਸ ਮੌਕੇ ਬਿਜ਼ਨੈੱਸ, ਮੀਡੀਆ ਤੇ ਕਲਾ ਤੇ ਸੱਭਿਆਚਾਰ ਖੇਤਰ ਦੀਆਂ ਹਸਤੀਆਂ ਦਰਸ਼ਕਾਂ ਦੇ ਰੂ-ਬ-ਰੂ ਹੋਈਆਂ। ਪ੍ਰਸਿੱਧ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਨੇ ਦੋਰਾਹਾ ਸ਼ਹਿਰ ਨਾਲ ਜੁਡ਼ੀਆਂ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਗੁਰਬਾਜ਼ ਸਿੰਘ ਬਰਾਡ਼, ਜਗਦੀਪ ਗਿੱਲ, ਦਵਿੰਦਰ ਬੈਨੀਪਾਲ ਨੇ ਵੀ ਵਿਚਾਰ ਰੱਖੇ। ਦੋਰਾਹਾ ਇਲਾਕੇ ਦੀਆਂ ਮਾਣਮੱਤੀਆਂ ਸ਼ਖ਼ਸ਼ੀਅਤਾਂ ਬਲਜੀਤ ਸਿੰਘ ਗਿੱਲ ਧਮੋਟ ਸਾਬਕਾ ਚੇਅਰਮੈਨ, ਬਿੱਕਰ ਸਿੰਘ ਪੰਧੇਰ ਘਲੋਟੀ, ਬਲਵੰਤ ਸਿੰਘ ਮਾਂਗਟ ਤੇ ਹੋਰ ਸ਼ਖਸੀਅਤਾਂ ਨੇ ਇਨਾਮ ਸਨਮਾਨ ਵੰਡੇ। ਭੁੱਲਰ ਆਰਟ ਅਕੈਡਮੀ ਵਲੋਂ ਗੁਰਦੀਪ ਭੁੱਲਰ ਦੇ ਕਲਾਕਾਰਾਂ ਨੇ ਵੱਖ-ਵੱਖ ਗਾਣਿਆਂ ਅਾਧਾਰਿਤ ਕੋਰੀਓਗ੍ਰਾਫੀ ਪੇਸ਼ ਕਰਕੇ ਸਾਡੇ ਪਿੰਡਾਂ ਵਾਲੇ ਪੰਜਾਬ ਦਾ ਮਾਹੌਲ ਸਿਰਜ ਦਿੱਤਾ। ਸਤਿੰਦਰ ਸਰਤਾਜ ਦੇ ਗੀਤ ‘ਗੱਡੀਆਂ ਵਾਲੀ’ ’ਤੇ ਕੀਤੀ ਕੋਰੀਓਗ੍ਰਾਫੀ ਨੇ ਤਾਂ ਦਰਸ਼ਕ ਕੀਲ ਲਏ। ਮੰਚ ਸੰਚਾਲਨ ਦੀ ਭੂਮਿਕਾ ਹਰਜੀਤ ਸਿੰਘ ਗਿੱਲ ਨੇ ਨਿਭਾਈ। ਸਮਾਗਮ ਵਿਚ ਸੁੱਖ ਪੰਧੇਰ ਘਲੋਟੀ, ਗੁਰਪਿੰਦਰ ਗੁਰੀ ਪੰਧੇਰ, ਜਸਮਿੰਦਰ ਸੇਖੋਂ, ਜੋਰਾ ਸਿੰਘ ਝੱਜ, ਸਰਬਜੀਤ ਮਾਂਗਟ, ਕ੍ਰਿਪਾਲ ਮਾਂਗਟ, ਸੁੱਖੀ ਗਿੱਲ, ਗੁਰਜੀਤ ਮਾਂਗਟ, ਕੁਲਵੰਤ ਚੀਮਾ, ਦਲਜੀਤ ਲਿੱਟ, ਭੁਪਿੰਦਰ ਲਿੱਟ, ਜਸਵੀਰ ਖੰਗੂਡ਼ਾ, ਦਰਸ਼ਨ ਸਿੰਘ ਲਿੱਟ, ਕਰਤਾਰ ਸਿੰਘ ਮਾਂਗਟ, ਬਲਵਿੰਦਰ ਗਿੱਲ, ਬਲਰਾਜ ਗਿੱਲ, ਹਰਮਨ ਦਿਓਲ, ਅਮਨ ਜੱਸਡ਼, ਦਰਸ਼ਨ ਸਿੰਘ ਸਾਹਸੀ, ਹਰਮਿੰਦਰ ਸਾਹਸੀ, ਮਨਜੀਤ ਸਾਹਸੀ, ਦਵਿੰਦਰ ਸਿੰਘ ਮਾਨ, ਬਲਵਿੰਦਰ ਗਿੱਲ, ਫਤਿਹ ਸਿੰਘ, ਹਰਜਿੰਦਰ ਸਿੰਘ ਮੰਡ ਤੇ ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ ਵੀ ਹਾਜ਼ਰ ਸਨ।
ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਮੌਕੇ ਹੋਏਗਾ ਗੁਰਮਤਿ ਚੇਤਨਾ ਸਮਾਗਮ
NEXT STORY