ਚੰਡੀਗੜ੍ਹ (ਜਟਾਣਾ)- ਸੰਮਤੀ ਮੈਂਬਰ ਵਿਸ਼ਵਦੀਪ ਸਿੰਘ ਲਖਨਪੁਰ ਨੇ ਪਿੰਡ ਲਖਨਪੁਰ ਵਿਖੇ ਲੋਕਾਂ ਦੀਆ ਸ਼ਿਕਇਤਾਂ ਸੁਣੀਆਂ । ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਤੇ ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਜਾਗਰੁਕ ਕੀਤਾ। ਇਸ ਮੌਕੇ ਵਿਸ਼ਵਦੀਪ ਸਿੰਘ ਲਖਨਪੁਰ ਨੇ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੀ ਸੇਵਾ ਵਿੱਚ ਹਮੇਸ਼ਾਂ ਤਤਪਰ ਰਹਿਣਗੇ। ਇਸ ਮੌਕੇ ਮਾਨ ਸਿੰਘ ਲਖਨਪੁਰ, ਨੰਬਰਦਾਰ ਧਰਮ ਸਿੰਘ, ਸੁੱਖ ਮਰਾਡ਼ਾ, ਛਿੰਦਾ ਲਖਨਪੁਰ,ਕੁਲਦੀਪ ਸਿੰਘ ਤੇ ਨਗਰ ਨਿਵਾਸੀ ਵੱਡੀ ਗਿਣਤੀ ‘ਚ ਹਾਜਰ ਸਨ।
ਸਕੂਲ ਦਾ ਪਲੇਠਾ ‘ਉਤਸ਼ਾਹ’ ਪ੍ਰੋਗਰਾਮ ਆਯੋਜਿਤ
NEXT STORY