ਚੰਡੀਗੜ੍ਹ : ਪੰਜਾਬ-ਹਰਿਆਣਾ ਕੋਰਟ ਨੇ ਇਕ ਮਾਮਲੇ 'ਚ ਸਾਫ਼ ਕੀਤਾ ਹੈ ਕਿ ਜੇਕਰ ਔਰਤ ਵਾਰ-ਵਾਰ ਗੈਰ- ਮਰਦ ਨਾਲ ਸਬੰਧ ਬਣਾਏ ਤਾਂ ਹੀ ਇਸ ਨੂੰ ਗਲਤ ਦੱਸਦੇ ਹੋਏ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਇਕ ਵਾਰ ਗੈਰ-ਮਰਦ ਨਾਲ ਸਬੰਧ ਬਣਾਉਣ 'ਤੇ ਪਤੀ ਪਤਨੀ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਪਤਨੀ ਨੇ ਫੈਮਿਲੀ ਕੋਰਟ 'ਚ ਪਟੀਸ਼ਨ ਦਰਜ ਕਰ ਕੇ ਕਿਹਾ ਸੀ ਕਿ ਉਸ ਦਾ ਵਿਆਹ 2004 'ਚ ਹੋਇਆ ਸੀ। ਉਸ ਦੇ 3 ਬੱਚੇ ਹਨ ਤੇ ਪਤੀ ਹੁਣ ਵੱਖ ਰਹਿ ਰਿਹਾ ਹੈ ਤੇ ਖਰਚਾ ਵੀ ਨਹੀਂ ਦਿੰਦਾ। ਉਸ ਨੂੰ ਖਰਚਾ ਦਿਵਾਇਆ ਜਾਵੇ।
ਬੱਚਿਆਂ ਦੀ ਦੇਖ-ਭਾਲ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ
ਹਾਈਕੋਰਟ ਨੇ ਪਤੀ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਇਕ ਵਾਰ ਗਲਤ ਠਹਿਰਾ ਕੇ ਮਾੜਾ ਨਹੀਂ ਕਿਹਾ ਜਾ ਸਕਦਾ। ਪਤੀ ਨੇ ਪਤਨੀ ਨੂੰ ਤਿੰਨ ਬੱਚਿਆਂ ਨਾਲ ਛੱਡਿਆ ਹੈ। ਇਸ ਤਰ੍ਹਾਂ ਆਪਣੇ ਬੱਚਿਆਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ।
ਪਤਨੀ ਨੇ ਮੰਨੀ ਸੀ ਸਬੰਧ ਦੀ ਗੱਲ
ਪਤੀ ਨੇ ਹਾਈਕੋਰਟ 'ਚ ਪਟੀਸ਼ਨ ਦਰਜ ਕਰ ਰੇਵਾੜੀ ਦੀ ਫੈਮਿਲੀ ਕੋਰਟ 'ਚ ਫ਼ੈਸਲੇ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਸੀ, ਜਿਸ 'ਚ ਪਤਨੀ ਵੱਲੋਂ ਗੈਰ-ਮਰਦ ਨਾਲ ਸਬੰਧ ਦੀ ਗੱਲ ਨੂੰ ਸਵੀਕਾਰ ਕੀਤਾ ਸੀ।
ਇਹ ਵੀ ਪੜ੍ਹੋ : NSUI ਨੇ ਅਕਸ਼ੈ ਸ਼ਰਮਾ ਨੂੰ ਦਿੱਤੀ ਹਿਮਾਚਲ ਵਿਧਾਨ ਸਭਾ ਚੋਣਾਂ ਦੀ ਜ਼ਿੰਮੇਵਾਰੀ
NGT ਦੇ ਜੁਰਮਾਨੇ ਤੋਂ ਬਾਅਦ ਜਾਗੀ ਪੰਜਾਬ ਸਰਕਾਰ, ਪਲਾਸਟਿਕ ਨੂੰ ਲੈ ਕੇ ਬਣਾਈ ਇਹ ਰਣਨੀਤੀ
NEXT STORY