ਚੰਡੀਗੜ੍ਹ(ਹਾਂਡਾ) : ਮੋਹਾਲੀ ਦੇ ਬਲੌਂਗੀ ਵਿਚ ਬਾਲ ਗੋਪਾਲ ਗਊ ਬਸੇਰਾ ਦੀ 10 ਏਕੜ ਜ਼ੀਮਨ ਦੀ ਲੀਜ਼ ਰੱਦ ਕਰ ਕੇ ਜ਼ਮੀਨ ਖਾਲੀ ਕਰਨ ਦੇ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਹਾਈਕੋਰਟ ਨੇ ਵਿਰ੍ਹਾਮ ਲਾਉਂਦਿਆਂ ਅਗਲੀ ਸੁਣਵਾਈ ਤਕ ਸਥਿਤੀ ਜਿਉਂ ਦੀ ਤਿਉਂ (ਸਟੇਟਸ ਨੂੰ) ਬਣਾਈ ਰੱਖਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਰਕਾਰ ਨੂੰ ਦੋ ਹਫ਼ਤਿਆਂ ਦੇ ਅੰਦਰ ਪੂਰੇ ਪੰਜਾਬ ਵਿਚ ਇਸ ਤਰ੍ਹਾਂ ਦੀਆਂ ਕਿੰਨੀਆਂ ਲੀਜ਼ ਡੀਡ ਗ੍ਰਾਮ ਪੰਚਾਇਤਾਂ ਦੇ ਨਾਲ ਹੋਈਆਂ ਹਨ ਅਤੇ ਕਿੰਨੀਆਂ ਦੀ ਲੀਜ਼ ਮਨੀ ਬਕਾਇਆ ਹੈ, ਦੀ ਪੂਰੀ ਜਾਣਕਾਰੀ ਐਫੀਡੇਵਿਟ ਰਾਹੀਂ ਦੇਣ ਲਈ ਕਿਹਾ ਹੈ।
ਇਹ ਵੀ ਪੜ੍ਹੋ- ਵਜ਼ੀਫਾ ਘਪਲੇ ਬਾਰੇ ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ, ਕਰ ਸਕਦੀ ਹੈ ਸਖ਼ਤ ਕਾਰਵਾਈ
ਪੰਜਾਬ ਸਰਕਾਰ ਵਲੋਂ 1 ਜੁਲਾਈ ਨੂੰ ਬਾਲ ਗੋਪਾਲ ਗਊ ਬਸੇਰਾ ਵੈੱਲਫੇਅਰ ਸੋਸਾਇਟੀ ਦੇ ਨਾਲ ਗਊਸ਼ਾਲਾ ਲਈ ਗ੍ਰਾਮ ਪੰਚਾਇਤ ਦੇ ਨਾਲ 10 ਏਕੜ ਜ਼ਮੀਨ ਦੀ ਹੋਈ ਲੀਜ਼ ਡੀਡ ਨੂੰ ਰੱਦ ਕਰ ਕੇ ਜ਼ਮੀਨ ਦਾ ਕਬਜ਼ਾ ਛੁਡਵਾਉਣ ਦੇ ਹੁਕਮ ਦਿੱਤੇ ਗਏ ਸਨ। ਸੋਮਵਾਰ ਸਰਕਾਰੀ ਅਮਲਾ ਭਾਰੀ ਪੁਲਸ ਫੋਰਸ ਨਾਲ ਜ਼ਮੀਨ ਦਾ ਕਬਜ਼ਾ ਛੁਡਵਾਉਣ ਪਹੁੰਚ ਗਿਆ ਸੀ, ਉੱਥੇ ਵਿਰੋਧ ਵਿਚ ਉੱਤਰੀ ਭੀੜ ਨੂੰ ਦੇਖ ਕੇ ਕਾਰਵਾਈ ਰੋਕ ਦਿੱਤੀ ਗਈ ਸੀ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੀ ਵੱਡੀ ਖ਼ਬਰ, ਫੋਰੈਂਸਿਕ ਰਿਪੋਰਟ ’ਚ ਹੋਇਆ ਵੱਡਾ ਖੁਲਾਸਾ
NEXT STORY