ਚੰਡੀਗੜ੍ਹ : ਨੈਸ਼ਨਲ ਜਾਂਚ ਏਜੰਸੀ (ਐੱਨ. ਆਈ. ਏ.) ਨੇ ਖ਼ੁਲਾਸਾ ਕੀਤਾ ਹੈ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ 'ਚ ਫੈਲੇ ਲਾਰੈਂਸ ਗਿਰੋਹ ਦੇ ਕਰੀਬ 40 ਗੈਂਗਸਟਰ ਵਿਦੇਸ਼ ਭੱਜਣ ਦੀ ਫ਼ਿਰਾਕ 'ਚ ਸਨ। ਇਸ ਕੰਮ ਦੇ ਲਈ ਇਨ੍ਹਾਂ ਗੈਂਗਸਟਰਾਂ ਲਈ ਫਰਜ਼ੀ ਪਾਸਪੋਰਟ ਨੈੱਟਵਰਕ ਚਲਾਇਆ ਜਾ ਰਿਹਾ ਸੀ। ਦਰਅਸਲ ਐੱਨ. ਆਈ. ਏ. ਨੇ ਉੱਤਰਾਖੰਡ ਦੇ ਰਿਹਾਇਸ਼ੀ ਰਾਹੁਲ ਸਰਕਾਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਲਾਰੈਂਸ ਗੈਂਗ ਦੇ ਸ਼ੂਟਰਾਂ ਨੂੰ ਨਕਲੀ ਪਾਸਪੋਰਟ ਤਿਆਰ ਕਰਵਾ ਕੇ ਭਾਰਤ ਤੋਂ ਬਾਹਰ ਭੇਜਣ ਦਾ ਮਾਸਟਰਮਾਈਂਡ ਸੀ।
ਐੱਨ. ਆਈ. ਏ. ਦੇ ਮੁਤਾਬਕ ਰਾਹੁਲ ਨੇ ਕਰੀਬ 50 ਗੈਂਗਸਟਰਾਂ ਨੂੰ ਵਿਦੇਸ਼ ਭੇਜਣ ਦੀ ਭੂਮਿਕਾ ਨਿਭਾਈ। ਐੱਨ. ਆਈ. ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਕਤ 40 ਗੈਂਗਸਟਰਾਂ 'ਚੋਂ 22 ਸਿਰਫ ਪੰਜਾਬ ਦੇ ਹਨ, ਜੋ ਦੋਸ਼ੀ ਰਾਹੁਲ ਸਰਕਾਰ ਦੇ ਸੰਪਰਕ 'ਚ ਸਨ।
ਏਅਰ ਇੰਡੀਆ ਜਹਾਜ਼ ਹਾਦਸੇ 'ਤੇ ਸੁਖਬੀਰ ਸਿੰਘ ਬਾਦਲ ਨੇ ਜਤਾਇਆ ਦੁੱਖ਼
NEXT STORY