ਨਵੀਂ ਦਿੱਲੀ- ਜੂਨ ਤਿਮਾਹੀ 'ਚ ਅਮਰੀਕਾ ਨੂੰ ਸਮਾਰਟਫ਼ੋਨ ਨਿਰਯਾਤ ਮਾਮਲੇ 'ਚ ਭਾਰਤ ਨੇ ਪਹਿਲੀ ਵਾਰ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਬਦਲਾਅ ਅੰਤਰਰਾਸ਼ਟਰੀ ਉਤਪਾਦਨ ਚੇਨ ਵਿੱਚ ਭਾਰਤ ਦੀ ਵਧਦੀ ਭੂਮਿਕਾ ਅਤੇ ਐਪਲ ਵੱਲੋਂ ਆਪਣੀ ਉਤਪਾਦਨ ਨੀਤੀ ਵਿੱਚ ਕੀਤੇ ਵੱਡੇ ਬਦਲਾਅ ਦਾ ਨਤੀਜਾ ਹੈ।
ਭਾਰਤ ਵਿੱਚ 'ਮੇਕ ਇਨ ਇੰਡੀਆ' ਤਹਿਤ ਹੋ ਰਹੇ ਨਿਵੇਸ਼ ਅਤੇ ਉਤਪਾਦਨ ਕਾਰਨ, ਵਿਸ਼ੇਸ਼ ਕਰਕੇ ਐਪਲ ਦੇ ਆਈਫੋਨ ਨਿਰਯਾਤ 'ਚ ਹੋਈ ਤੇਜ਼ੀ ਦੇ ਨਾਲ, ਨਿਰਯਾਤ ਰਿਕਾਰਡ ਤੋੜ ਪੱਧਰ 'ਤੇ ਪਹੁੰਚ ਗਿਆ ਹੈ। ਇਹ ਬਦਲਾਅ ਸਿਰਫ ਭਾਰਤ ਦੀ ਆਰਥਿਕਤਾ ਲਈ ਹੀ ਨਹੀਂ, ਸਗੋਂ ਦੁਨੀਆ ਭਰ ਦੀ ਭਾਰਤ 'ਤੇ ਨਿਰਭਰਤਾ ਦੇ ਪੈਮਾਨਿਆਂ ਲਈ ਵੀ ਅਹਿਮ ਹੈ।
ਇਹ ਕਦਮ ਨਾ ਸਿਰਫ ਭਾਰਤੀ ਉਤਪਾਦਨ ਖੇਤਰ ਲਈ ਵੱਡੀ ਉਪਲੱਬਧੀ ਹੈ, ਬਲਕਿ ਅਮਰੀਕੀ ਮਾਰਕੀਟ ਵਿੱਚ ਭਾਰਤ ਦੀ ਪਹੁੰਚ ਅਤੇ ਭਰੋਸੇਯੋਗਤਾ ਨੂੰ ਵੀ ਦਰਸਾਉਂਦਾ ਹੈ। ਇਨ੍ਹਾਂ ਨਿਰਯਾਤਾਂ ਨੇ ਭਾਰਤ ਨੂੰ ਇੱਕ ਗਲੋਬਲ ਮੈਨੂਫੈਕਚਰਿੰਗ ਹੱਬ ਵਜੋਂ ਮਜਬੂਤ ਕੀਤਾ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਵੱਜਣਗੇ 'ਖ਼ਤਰੇ ਦੇ ਘੁੱਗੂ' ! 1 ਅਗਸਤ ਤੱਕ ਹੋ ਗਿਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਐਲ ਸਲਵਾਡੋਰ ਦੇ ਰਾਜਦੂਤ Guillermo Rubio Funes ਨੇ 'ਲਾ ਫਿਏਸਟਾ 2025' 'ਚ ਪਹੁੰਚ ਵਧਾਇਆ ਮਾਣ
NEXT STORY