ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਸਬੰਧਤ ਹੈ। ਇਹ ਗੁਰਦੁਆਰੇ 1947 ਦੀ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਵਿਚ ਰਹਿ ਗਏ ਹਨ। ਇਨ੍ਹਾਂ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਲਈ ਸੰਗਤ ਰੋਜ਼ਾਨਾ ਅਰਦਾਸ ਕਰਦੀ ਹੈ। ਇਹ ਤਸਵੀਰਾਂ ਭਾਈ ਧੰਨਾ ਸਿੰਘ ਨੇ ਆਪਣੀ ਗੁਰਧਾਮਾਂ ਦੀ ਸਾਈਕਲ ਯਾਤਰਾ ਦੌਰਾਨ 1930 ਵਿਚ ਖਿੱਚੀਆਂ। 1905 ਦੇ ਜੰਮਪਲ ਭਾਈ ਧੰਨਾ ਸਿੰਘ ਪਿੰਡ ਚਾਂਗਲੀ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸਨ।
11 ਮਾਰਚ 1930 ਤੋਂ 2 ਮਾਰਚ 1935 ਤੱਕ ਉਨ੍ਹਾਂ ਨੇ 9 ਯਾਤਰਾਵਾਂ ਕੀਤੀਆਂ। ਉਨ੍ਹਾਂ ਦੀ ਬੰਨੂ ਕੋਹਾਟ ਕਸ਼ਮੀਰ 'ਚ ਸਾਥੀ ਭਾਈ ਹੀਰਾ ਸਿੰਘ ਤੋਂ ਰਾਈਫਲ ਸੰਭਾਲਣ ਦੌਰਾਨ ਗਲਤੀ ਨਾਲ ਚੱਲੀ ਗੋਲੀ ਕਰਕੇ ਮੌਤ ਹੋ ਗਈ ਸੀ। ਇਸ ਬਾਰੇ 5 ਮਾਰਚ 1935 ਦੇ 'ਹਿੰਦੁਸਤਾਨ ਟਾਈਮਜ਼' ਅਖ਼ਬਾਰ 'ਚ ਖ਼ਬਰ ਵੀ ਛਪੀ ਸੀ। ਭਾਈ ਧੰਨਾ ਸਿੰਘ ਏਡੇ ਮਹਾਨ ਕਾਰਜ ਦੇ ਬਾਵਜੂਦ ਇਤਿਹਾਸ ਦੇ ਅਣਗੌਲੇ ਨਾਇਕ ਰਹੇ ਹਨ।
ਉਨ੍ਹਾਂ ਬਾਰੇ 1931 'ਚ ਭਾਈ ਨਾਹਰ ਸਿੰਘ ਨੇ ਖ਼ਾਲਸਾ ਸਮਾਚਾਰ 'ਚ ਲਿਖਿਆ ਸੀ ਜਾਂ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ 'ਚ ਉਨ੍ਹਾਂ ਦਾ ਜ਼ਿਕਰ ਹੈ। ਉਨ੍ਹਾਂ ਬਾਰੇ ਮੁਕੰਮਲ ਦਸਤਾਵੇਜ਼ ਤਿਆਰ ਕਰਨ ਦਾ ਵੱਡਾ ਸਿਹਰਾ ਚੇਤਨ ਸਿੰਘ ਨੂੰ ਜਾਂਦਾ ਹੈ।
ਚੇਤਨ ਸਿੰਘ ਨੇ ਭਾਸ਼ਾ ਵਿਭਾਗ ਪੰਜਾਬ ਦੇ ਮੁਖੀ ਹੁੰਦਿਆਂ ਭਾਈ ਧੰਨਾ ਸਿੰਘ ਦੀਆਂ ਡਾਇਰੀਆਂ ਅਤੇ ਫੋਟੋਆਂ ਭਾਈ ਗੁਰਬਖਸ਼ ਸਿੰਘ ਅਤੇ ਪਰਿਵਾਰ ਤੋਂ ਪ੍ਰਾਪਤ ਕਰਕੇ ਪਹਿਲੀ ਵਾਰ ਛਾਪੀਆਂ ਸੀ। ਇੰਝ ਭਾਈ ਧੰਨਾ ਸਿੰਘ ਦਾ ਖ਼ੋਜ ਕਾਰਜ ਉਨ੍ਹਾਂ ਦੀ ਮੌਤ ਤੋਂ 80 ਸਾਲ ਬਾਅਦ ਸਾਹਮਣੇ ਆਇਆ ਸੀ। ਭਾਈ ਧੰਨਾ ਸਿੰਘ ਨੇ 1930 ਤੋਂ 1935 ਤਕ 20000 ਮੀਲ ਦੇ ਸਫ਼ਰ ਦੌਰਾਨ 1600 ਤੋਂ ਵਧ ਗੁਰੂਧਾਮਾਂ ਦੀ ਯਾਤਰਾ ਕੀਤੀ।
ਬਾਬੇ ਨਾਨਕ ਦੀਆਂ ਜੋਗੀਆਂ ਨਾਲ ਗੱਲਾਂ
NEXT STORY