Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 24, 2026

    3:47:55 PM

  • shocking incident in tarn taran

    ਤਰਨਤਾਰਨ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ...

  • no upi day on october 2 500 business organizations

    2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ...

  • section 144 imposed

    ਧਾਰਾ 144 ਹੋਈ ਲਾਗੂ ! ਇਮਰਾਨ ਖਾਨ ਦੀ ਪਾਰਟੀ ਦੇ...

  • dhanaula police station video

    ਮੁੰਡੇ ਨੇ ਥਾਣੇ ਅੰਦਰ ਵੀਡੀਓ ਬਣਾ ਕੇ ਖਾ ਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • Jalandhar
    • ਮੁਗਲਾਂ ਦੀ ਜੜ੍ਹ ਪੁੱਟਣ ਦਾ ਪ੍ਰਤੀਕ ‘ਗੁਰਦੁਆਰਾ ਟਾਹਲੀਆਣਾ ਸਾਹਿਬ’

DARSHAN TV News Punjabi(ਦਰਸ਼ਨ ਟੀ.ਵੀ.)

ਮੁਗਲਾਂ ਦੀ ਜੜ੍ਹ ਪੁੱਟਣ ਦਾ ਪ੍ਰਤੀਕ ‘ਗੁਰਦੁਆਰਾ ਟਾਹਲੀਆਣਾ ਸਾਹਿਬ’

  • Edited By Rajwinder Kaur,
  • Updated: 05 Jan, 2021 05:58 PM
Jalandhar
sri guru gobind singh ji  gurdwara tahaliana sahib
  • Share
    • Facebook
    • Tumblr
    • Linkedin
    • Twitter
  • Comment

ਸਿੱਖ ਪੰਥ ’ਤੇ ਗੁਜ਼ਰੀਆਂ ਪੋਹ ਦੀਆਂ ਬਰਫੀਲੀਆਂ ਅਤੇ ਠੰਡੀਆਂ ਰਾਤਾਂ ਦਾ ਬਿਰਤਾਂਤ ਸੁਣਨਾ ਜਿੰਨਾ ਔਖਾ ਹੈ, ਉਸ ਤੋਂ ਔਖਾ ਹੈ ਲਿਖਣਾ। ਇਨ੍ਹਾਂ ਦਿਨਾਂ ’ਚ ਹੱਥਾਂ-ਪੈਰਾਂ ਦਾ ਸੁੰਨ ਹੋ ਜਾਣਾ ਰੁੱਤ ਨਾਲ ਬਦਲਦੀਆਂ ਸਰੀਰਿਕ ਕਿਰਿਆਵਾਂ ਦਾ ਇਕ ਹਿੱਸਾ ਤਾਂ ਜ਼ਰੂਰ ਹੈ ਪਰ ਜੇ ਕਿਤੇ ਸਿਰ ’ਤੇ ਮੁਸੀਬਤ ਆ ਪਵੇ ਤਾਂ ਕੀ ਗੁਜ਼ਰਦੀ ਹੈ, ਕਿਤੇ ਦਸਮ ਪਿਤਾ ਦੇ ਜੀਵਨ ਨੂੰ ਗਹੁ ਨਾਲ ਵਾਚਣ ਦੀ ਖੇਚਲ ਕਰਨਾ। ਚਮਕੌਰ ਸਾਹਿਬ ਦੀ ਗੜ੍ਹੀ ’ਚ ਹੋਈ ਜੰਗ ਤੋਂ ਮਗਰੋਂ ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਜਾਨ ਤੋਂ ਪਿਆਰੇ ਫਰਜ਼ੰਦ ਅਤੇ ਕੁਝ ਸਿੰਘ ਅਕਾਲ ਪੁਰਖ ਨੂੰ ਸਮਰਪਿਤ ਕਰਕੇ ਭਾਈ ਸੰਗਤ ਸਿੰਘ ਦੇ ਸਿਰ ਕਲਗੀ ਸਜਾ ਕੇ ਨਿਕਲਦੇ ਹਨ ਤਾਂ ਜ਼ੁਲਮ ਦੇ ਖਿਲਾਫ਼ ਲੜਨ ਲਈ ਜੋਸ਼ ਪਾਤਸ਼ਾਹ ਜੀ ਦਾ ਠੰਡਾ ਨਹੀਂ ਹੋਇਆ। ਲਾਡਲੇ ਸਪੁੱਤਰਾਂ ਨੂੰ ਵਾਰ ਕੇ ਵੀ ਦਸਮ ਪਿਤਾ ਨੇ ਹਾਰ ਨਹੀਂ ਮੰਨੀ। 

ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਸਿੰਘਾਂ ਨੂੰ ਨਿਹਾਰਦੇ, ਉਨ੍ਹਾਂ ਦੀਆਂ ਦਸਤਾਰਾਂ ਠੀਕ ਕਰਦੇ, ਇਕ ਤੰਬੂ ਵਿਚ ਦੋਵਾਂ ਸਾਹਿਬਜ਼ਾਦਿਆਂ ਨੂੰ ਸੁੱਤਿਆਂ ਦੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।

ਰਾਤ ਪਈ ਸਿੰਘਾਂ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਤੁਸੀਂ ਦੋਵੇਂ ਫਰਜ਼ੰਦ ਨਾਲ ਲੈ ਕੇ ਨਿਕਲ ਜਾਵੋ ਤਾਂ ਜਵਾਬ ਮਿਲਿਆ ‘ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ।’ ਇਕ ਪਾਸੇ ਥੱਕੇ ਅਤੇ ਹਾਰੇ ਹੋਏ 40 ਕੁ ਸਿੰਘ ਦੂਸਰੇ ਪਾਸੇ 10 ਲੱਖ ਮੁਗਲ ਫੌਜ। ਸਵੇਰ ਹੁੰਦੀ ਹੈ। ’ਕੱਲਾ-’ਕੱਲਾ ਸਿੰਘ ਬਹਾਦਰੀ ਦੇ ਨਵੇਂ ਤੋਂ ਨਵੇਂ ਮੁਕਾਮ ਸਥਾਪਤ ਕਰਦਾ ਅਕਾਲ ਪੁਰਖ ਦੀ ਆਗੋਸ਼ ’ਚ ਸਮਾ ਗਿਆ।

ਅੱਲਾ ਯਾਰ ਜੋਗੀ ਲਿਖਦਾ ਹੈ:
‘ਬੇਟੋਂ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ।।
ਤੂਫਾਂ ਗਮ ਕਾ ਕੀਆ ਦੀਦਾ-ਏ-ਤਰ ਨੇ।।
ਫਰਜ਼ੰਦ ਵਾਰ ਕਿ ਕਹਿੰਦੇ ਹਨ ਕਿ 
‘ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ
ਬੇਟੋਂ ਕੀ ਜਾਨ ਧਰਮ ਖਾਤਿਰ ਫ਼ਿਦਾ ਹੂਈ।

ਜੰਗ ’ਚੋਂ ਨਿਕਲਣ ਵੇਲੇ ਮਾਰੀਆਂ ਤੇਗਾਂ ਨਾਲ ਖ਼ਾਲਸਾ ਥੱਕਣ ਵਾਲਾ ਕਿੱਥੇ ਸੀ। ਹਾਂ ਇਹ ਜ਼ਰੂਰ ਹੈ ਕਿ ਮਨ ’ਚ ਵਿਚਾਰਾਂ ਅਤੇ ਸਵਾਲਾਂ ਦੀ ਥਕਾਵਟ ਮਹਿਸੂਸ ਹੋਈ ਸੀ। ਤੁਰਦਿਆਂ ਹੋਇਆਂ ਪਾਤਸ਼ਾਹ ਨੂੰ ਰਾਤ ਮਾਛੀਵਾੜੇ ਦੇ ਜੰਗਲਾਂ ਵਿਚ ਗੁਜ਼ਾਰਨੀ ਪਈ। ਆਪਣੀ ਬਾਂਹ ਨੂੰ ਹੀ ਅੰਦਰ ਵੱਲ ਘੁਮਾ ਕੇ ਪਾਤਸ਼ਾਹ ਜੀ ਨੇ ਸਿਰਹਾਣਾ ਬਣਾ ਲਿਆ। ਮਨ ’ਚ ਵਿਚਾਰਾਂ ਦਾ ਕਾਫਲਾ ਨਿਰੰਤਰ ਤੁਰਦਾ ਜਾ ਰਿਹਾ ਹੈ ਕਿ ‘ਹੇ ਵਾਹਿਗੁਰੂ ਸਿੱਖੀ ਦੇ ਇਸ ਕਠਿਨ ਰਸਤੇ ’ਤੇ ਇਸ ਕਰਕੇ ਤੁਰਿਆ ਹਾਂ ਕਿ ਕਿਤੇ ਇਹ ਕੌਮ ਖੇਰੂੰ-ਖੇਰੂੰ ਨਾ ਹੋ ਜਾਵੇ। ਇਸ ਕੌਮ ਦੀ ਚੜ੍ਹਦੀ ਕਲਾ ਲਈ ਪਰਿਵਾਰ ਸਮੇਤ ਖੁਦ ਨੂੰ ਵੀ ਸਮਰਪਿਤ ਕਰ ਦੇਵਾਂਗਾ।’

PunjabKesari

ਇਨ੍ਹਾਂ ਜੰਗਲਾਂ ’ਚ ਦਸਮ ਪਿਤਾ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਰੂਹਾਨੀ ਪ੍ਰਾਰਥਨਾ ਕੀਤੀ-
‘ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ
ਨਾਗ ਨਿਵਾਸਾਂ ਦੇ ਰਹਿਣਾ॥
ਸੂਲ ਸੁਰਾਹੀ ਖੰਜਰੁ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ॥
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ॥ 1॥

ਅੰਤ ਜੰਗਲਾਂ ’ਚ ਖੋਜਦੇ ਹੋਏ ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਗੁਰੂ ਸਾਹਿਬ ਨੂੰ ਮਿਲੇ, ਜਿੱਥੇ ਆਪ ਸੁੱਤੇ ਹੋਏ ਸਨ। (ਅੱਜ ਕਲ ਇਸ ਥਾਂ ’ਤੇ ਹੀ ਗੁਰਦੁਆਰਾ ਚਰਨ ਕੰਵਲ ਸਾਹਿਬ ਦੀ ਸੁੰਦਰ ਇਮਾਰਤ ਹੈ।)
ਜ਼ਾਲਮ ਮੁਗਲ ਹਲਕਾਏ ਹੋਏ ਫਿਰ ਰਹੇ ਸਨ। ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਦੋ ਪਠਾਣ ਭਰਾ ਗਨੀ ਖਾਂ ਅਤੇ ਨਬੀ ਖਾਂ, ਜਿਹੜੇ ਗੁਰੂ ਦਰਬਾਰ ’ਚ ਕੁਝ ਮਹੀਨੇ ਨੌਕਰੀ ਕਰ ਚੁੱਕੇ ਸਨ, ਨੇ ਉਨ੍ਹਾਂ ਨੂੰ ਇਕ ਪਾਲਕੀ ਵਿਚ ਬਿਠਾਇਆ ਅਤੇ ‘ਉੱਚ ਦਾ ਪੀਰ’ ਦਾ ਰੂਪ ਦੇ ਕੇ ਉੱਥੋਂ ਲੈ ਗਏ। ਮੁਗਲ ਦਿਲਾਵਰ ਖਾਂ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਪੁੱਛਿਆ ਕਿ ਪਲੰਘ ’ਤੇ ਕੌਣ ਹੈ, ਜਵਾਬ ਮਿਲਿਆ ‘ਇਹ ਸਾਡੇ ਉੱਚ ਦੇ ਪੀਰ ਹਨ। ਮੁਗਲ ਫੌਜ ਦੇ ਦਿਲਾਵਰ ਖਾਂ ਨੇ ਸ਼ੱਕ ਪੈਣ ’ਤੇ ਕਿਹਾ ਕਿ ਪੀਰ ਸਾਹਿਬ ਉਨ੍ਹਾਂ ਦਾ ਖਾਣਾ ਖਾ ਕੇ ਜਾਣ, ਜਿਸ ’ਤੇ ਭਾਈ ਗਨੀ ਖਾਂ ਤੇ ਨਬੀ ਖਾਂ ਨੇ ਉੱਤਰ ਦਿੱਤਾ ਕਿ ਪੀਰ ਜੀ ਦਾ ਅੱਜ ਪੱਕਾ ਰੋਜ਼ਾ ਹੈ ਪਰ ਅਸੀਂ ਖਾ ਲਵਾਂਗੇ। ਦਿਲਾਵਰ ਖਾਂ ਨੇ ਆਪਣਾ ਸ਼ੱਕ ਦੂਰ ਕਰਨ ਲਈ ਨੂਰਪੁਰ ਤੋਂ ਸੱਯਦ ਪੀਰ ਕਾਜ਼ੀ ਨੂੰ ਵੀ ਬੁਲਾ ਲਿਆ। ਦਿਲਾਵਰ ਖਾਂ ਨੇ ਚਮਕੌਰ ਸਾਹਿਬ ਦੀ ਜੰਗ ’ਚ ਆਪਣੀ ਜਾਨ ਬਚਾਉਣ ਲਈ ਉੱਚ ਦੇ ਪੀਰ ਅੱਗੇ 500 ਅਸ਼ਰਫੀਆਂ ਦੀ ਭੇਟ ਕਰਨ ਦੀ ਬੇਨਤੀ ਕੀਤੀ ਸੀ। ਜਦੋਂ ਦਿਲਾਵਰ ਖਾਂ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਉੱਚ ਦੇ ਪੀਰ ਹਨ ਤਾਂ ਉਸ ਨੇ ਗੁਰੂ ਜੀ ਅੱਗੇ 500 ਅਸ਼ਰਫੀਆਂ ਰੱਖ ਕੇ ਆਪਣੀ ਮੰਨਤ ਪੂਰੀ ਕੀਤੀ ਅਤੇ ਮੁਆਫੀ ਮੰਗੀ।

ਆਲਮਗੀਰ ਦੀ ਧਰਤੀ ’ਤੇ ਕੌਤਕ ਰਚਣ ਤੋਂ ਬਾਅਦ ਫਿਰ ਗੁਰੂ ਜੀ ਭਾਈ ਨਗਾਹੀਆ ਸਿੰਘ ਵੱਲੋਂ ਦਿੱਤੇ ਗਏ ਘੋੜੇ ’ਤੇ ਬੈਠ ਗਏ ਅਤੇ ਰਾਏਕੋਟ ਵੱਲ ਚਲੇ ਗਏ। ਦਿਨ ਚੜ੍ਹਿਆ, ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆ ਗਿਆ ਅਤੇ ਗੁਰੂ ਸਾਹਿਬ ਜੀ ਨੇ ਨੂਰੇ ਕੋਲੋਂ ਦੁੱਧ ਛਕਿਆ। ਰਾਇ ਕੱਲਾ ਨੂੰ ਮਿਲੇ ਤਾਂ ਰਾਇ ਨੇ ਬੇਨਤੀ ਕੀਤੀ ਕਿ ਦਾਸ ਨੂੰ ਕੋਈ ਸੇਵਾ ਬਖਸ਼ੋ। ਗੁਰੂ ਸਾਹਿਬ ਜੀ ਨੇ ਕਿਹਾ ਕਿ ਸਰਹੰਦ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਮੰਗਵਾਓ। ਰਾਏ ਕੱਲਾ ਨੇ ਉਸੇ ਵੇਲੇ ਨੂਰੇ ਨੂੰ ਸਰਹੰਦ ਆਪਣੀ ਭੈਣ ਨੂਰਾਂ ਕੋਲ ਭੇਜਿਆ।

ਸਰਹੰਦ ਪਹੁੰਚ ਕੇ ਨੂਰਾ ਮਾਹੀ ਨੇ ਆਪਣੀ ਭੈਣ ਨੂਰਾਂ ਤੋਂ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਬਾਰੇ ਦੁੱਖ ਭਰੀ ਕਹਾਣੀ ਸੁਣ ਕੇ ਵਾਪਸ ਆ ਕੇ ਗੁਰੂ ਜੀ ਨੂੰ ਦੱਸੀ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਇਸਲਾਮ ਨਾ ਕਬੂਲਣ ਕਰਕੇ ਸ਼ਹੀਦ ਕਰ ਦਿੱਤਾ ਹੈ। ਗੁਰੂ ਸਾਹਿਬ ਜੀ ਨੇ ਪੁੱਛਿਆ ਕਿਸੇ ਨੇ ਹਮਦਰਦੀ ਦਾ ਹਾਅ ਦਾ ਨਾਅਰਾ ਨਹੀਂ ਮਾਰਿਆ। ਤਦ ਨੂਰੇ ਨੇ ਕਿਹਾ ਕਿ ਬੱਚਿਆਂ ਦੀ ਹਮਦਰਦੀ ਵਿਚ ਹਾਅ ਦਾ ਨਾਅਰਾ ਨਵਾਬ ਮਾਲੇਰਕੋਟਲਾ ਨੇ ਮਾਰਿਆ ਸੀ ਕਿ ਇਨ੍ਹਾਂ ਮਾਸੂਮਾਂ ਦਾ ਕੋਈ ਕਸੂਰ ਨਹੀਂ ਅਤੇ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ, ਜੋ ਨਵਾਬ ਸਰਹੰਦ ਨੇ ਨਹੀਂ ਮੰਨੀ। ਮਾਤਾ ਜੀ ਠੰਡੇ ਬੁਰਜ ਵਿਚ ਸ਼ਹਾਦਤ ਪਾ ਗਏ ਸਨ।

ਗੁਰੂ ਜੀ ਨੇ ਸਾਰੀ ਗੱਲ ਸੁਣੀ ਅਤੇ ਤੀਰ ਦੀ ਨੋਕ ਨਾਲ ਕਾਹੀ ਦੀ ਜੜ੍ਹ ਪੁੱਟੀ ਅਤੇ ਕਿਹਾ ਕਿ ਅੱਜ ਤੋਂ ਮੁਗਲਾਂ ਦੇ ਜ਼ੁਲਮ ਦੀ ਜੜ੍ਹ ਪੁੱਟੀ ਗਈ। ਰਾਏ ਕੱਲੇ ਨੂੰ ਗੁਰੂ ਸਾਹਿਬ ਜੀ ਨੇ ਤਲਵਾਰ ਅਤੇ ਗੰਗਾ ਸਾਗਰ ਬਖਸ਼ਿਸ਼ ਕੀਤਾ। ਅੱਜਕਲ ਉਸ ਅਸਥਾਨ ’ਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਸੁਸੋਭਿਤ ਹੈ।

ਅਵਤਾਰ ਸਿੰਘ ਆਨੰਦ 

  • Sri Guru Gobind Singh Ji
  • Gurdwara Tahaliana Sahib
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ
  • ਗੁਰਦੁਆਰਾ ਟਾਹਲੀਆਣਾ ਸਾਹਿਬ
  • ਅਵਤਾਰ ਸਿੰਘ ਆਨੰਦ

ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਸਮੁੱਚੇ ਸੰਸਾਰ ਲਈ ਚਾਨਣ ਮੁਨਾਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ

NEXT STORY

Stories You May Like

  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (24 ਸਤੰਬਰ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (23 ਸਤੰਬਰ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (22 ਸਤੰਬਰ 2026)
  • major statement by amarjit chawla after being excommunicated from the panth
    ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (21 ਸਤੰਬਰ 2026)
  • sgpc member amarjit singh chawla and granthi malkit singh from the panth
    ਜਥੇਦਾਰ ਨੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਮਲਕੀਤ ਸਿੰਘ ਨੂੰ ਪੰਥ 'ਚੋਂ ਛੇਕਿਆ
  • sikh man  s turban being removed in thailand condemnable  advocate dhami
    ਥਾਈਲੈਂਡ ’ਚ ਬਜ਼ੁਰਗ ਸਿੱਖ ਵਿਅਕਤੀ ਦੀ ਦਸਤਾਰ ਉਤਾਰਨ ਦੀ ਘਟਨਾ ਨਿੰਦਣਯੋਗ : ਐਡਵੋਕੇਟ ਧਾਮੀ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (20 ਸਤੰਬਰ 2026)
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • woman gives birth outside krishna lab at civil hospital
    ਜਲੰਧਰ ਸਿਵਲ ਹਸਪਤਾਲ 'ਚ ਕ੍ਰਿਸ਼ਨਾ ਲੈਬ ਦੇ ਬਾਹਰ ਔਰਤ ਨੇ ਬੱਚੇ ਨੂੰ ਦਿੱਤਾ ਜਨਮ
  • major crackdown by nakodar police on drug smugglers  20 accused arrested
    ਨਕੋਦਰ ਪੁਲਸ ਦੀ ਨਸ਼ਾ ਸਮੱਗਲਰਾਂ 'ਤੇ ਵੱਡੀ ਕਾਰਵਾਈ, 17 FIR ਦਰਜ, 20 ਮੁਲਜ਼ਮ...
  • corporation is set to incur a loss installation of flex banners
    ਯੂਨੀਪੋਲਜ਼ ’ਤੇ ਨਾਜਾਇਜ਼ ਫਲੈਕਸ ਲੱਗਣ ਨਾਲ ਨਿਗਮ ਨੂੰ ਇਸ ਮਹੀਨੇ ਹੋਣ ਜਾ ਰਿਹੈ...
  • election commission clarify the position regarding sir
    ਐੱਸ. ਆਈ. ਆਰ. ਬਾਰੇ ਦਰਜ ਇਤਰਾਜ਼ਾਂ ’ਤੇ ਸਥਿਤੀ ਸਪੱਸ਼ਟ ਕਰੇ ਚੋਣ ਕਮਿਸ਼ਨ :...
  • vehicles without high security number plates will not get petrol or diesel
    ਹੁਣ ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਿਨਾਂ ਵਾਹਨਾਂ ਨੂੰ ਨਹੀਂ ਮਿਲੇਗਾ...
Trending
Ek Nazar
people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

crackdown on non citizen voters

ਅਮਰੀਕਾ 'ਚ ਗੈਰ-ਨਾਗਰਿਕ ਵੋਟਰਾਂ 'ਤੇ ਕਾਰਵਾਈ,  ਹੋਈਆਂ 160 ਗ੍ਰਿਫ਼ਤਾਰੀਆਂ

ufo in iran

ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ

island nation changes name

ਇਸ ਟਾਪੂ ਦੇਸ਼ ਨੇ ਬਦਲ ਲਿਆ 'ਨਾਂ', ਜਾਣੋ ਕੀ ਰੱਖਿਆ ਹੈ ਨਵਾਂ ਨਾਮ

aid for flood hit nepal

ਹੜ੍ਹ ਪ੍ਰਭਾਵਿਤ ਨੇਪਾਲ ਨੂੰ ਅਮਰੀਕਾ ਦੇਵੇਗਾ 3.1 ਕਰੋੜ ਡਾਲਰ

statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (19 ਸਤੰਬਰ 2026)
    • khalsa march is conveying a message to the youth  jathedar gargaj
      ਖ਼ਾਲਸਾ ਮਾਰਚ ਦਾ ਮਕਸਦ ਕੌਮ ਦੀ ਇਕਜੁਟਤਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (18 ਸਤੰਬਰ 2026)
    • major action by sgpc
      SGPC ਦੀ ਵੱਡੀ ਕਾਰਵਾਈ, ਐਡੀਸ਼ਨਲ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਤੇ ਡਰਾਈਵਰ ਮੋਹਣ...
    • miri piri khalsa march inspire youth to stay away from drugs  jathedar gargajj
      ਮੀਰੀ-ਪੀਰੀ ਖਾਲਸਾ ਮਾਰਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਰੇਗਾ...
    • rajya sabha member satnam singh sandhu at sri darbar sahib
      ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸਰਬੱਤ ਦੇ...
    • tarun chugh paid obeisance at sri harmandir sahib on pm modi s birthday
      PM ਮੋਦੀ ਦੇ ਜਨਮ ਦਿਨ 'ਤੇ ਤਰੁਣ ਚੁੱਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
    • pm modi  birthday  hazur sahib  ardaas
      PM ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਹਜ਼ੂਰ ਸਾਹਿਬ ਵਿਖੇ ਹੋਈ ਅਰਦਾਸ
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (17 ਸਤੰਬਰ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (16 ਸਤੰਬਰ 2026)
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +