ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਕਈ ਸੁਵਿਧਾਵਾਂ ਲਈ ਆਧਾਰ ਕਾਰਡ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਲਈ ਆਧਾਰ ਦਾ 12 ਅੰਕਾਂ ਵਾਲਾ ਨੰਬਰ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਅਜਿਹੇ 'ਚ ਜੇਕਰ ਤੁਹਾਡਾ ਆਧਾਰ ਕਦੇ ਗੁਆਚ ਜਾਵੇ ਤਾਂ ਤੁਸੀਂ ਕੀ ਕਰੋਗੇ? ਹਾਲ ਹੀ 'ਚ ਯੂ. ਆਈ. ਡੀ. ਏ. ਆਈ. ਨੇ ਇਸ ਮਾਮਲੇ 'ਚ ਇਕ ਵੀਡੀਓ ਜਾਰੀ ਕਰ ਕੇ ਦੱਸਿਆ ਹੈ ਕਿ ਆਧਾਰ ਕਾਰਡ ਗੁਆਚਣ ਦੀ ਸਥਿਤੀ 'ਚ ਘਬਰਾਉਣ ਦੀ ਲੋੜ ਨਹੀਂ ਹੈ। ਇਹ ਵੀਡੀਓ ਇਕ ਆਡੀਓ ਵਿਜ਼ੁਅਲ ਦੀ ਸ਼ਕਲ 'ਚ ਹੈ। ਜਿਸ 'ਚ ਦੱਸਿਆ ਗਿਆ ਹੈ ਕਿ ਆਧਾਰ ਗੁਆਚਣ ਤੋਂ ਬਾਅਦ ਨਵਾਂ ਆਧਾਰ ਬਣਾਉਣ ਦੀ ਲੋੜ ਨਹੀਂ ਹੈ।
ਇਸ 'ਚ ਦੱਸਿਆ ਗਿਆ ਹੈ ਕਿ ਆਧਾਰ ਗੁਆਚਣ ਤੋਂ ਬਾਅਦ ਤੁਸੀਂ 1947 'ਤੇ ਡਾਇਲ ਕਰ ਕੇ ਆਪਣੇ ਨੇੜਲੇ ਆਧਾਰ ਕੇਂਦਰ ਬਾਰੇ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਸਿਰਫ ਨੇੜਲੇ ਆਧਾਰ ਕੇਂਦਰ 'ਤੇ ਜਾ ਕੇ ਆਪਣੀ ਬਾਇਓਮੈਟ੍ਰਿਕ ਜਾਣਕਾਰੀ ਅਤੇ ਆਪਣਾ ਨਾਂ, ਪਤਾ ਦੱਸ ਕੇ ਐਪਲੀਕੇਸ਼ਨ ਦੇਣੀ ਹੋਵੇਗੀ। ਇਸ ਤੋਂ ਬਾਅਦ ਤੁਹਾਨੂੰ ਤੁਹਾਡਾ ਪੁਰਾਣਾ ਵਾਲਾ ਆਧਾਰ ਮਿਲ ਜਾਵੇਗਾ।
ਕਿਹੜੀ-ਕਿਹੜੀ ਕੰਪਨੀ ਨੇ ਕਦੋਂ-ਕਦੋਂ ਇਸਤੇਮਾਲ ਕੀਤਾ ਤੁਹਾਡਾ ਆਧਾਰ
ਸਿਮ ਕਾਰਡ ਖਰੀਦਣ ਤੋਂ ਲੈ ਕੇ ਗੈਂਸ ਦਾ ਕੁਨੈਕਸ਼ਨ ਲੈਣ ਤੱਕ ਅਤੇ ਖਾਤਾ ਖੁਲਵਾਉਣ ਤੋਂ ਲੈ ਕੇ ਪੈਨ ਕਾਰਡ ਬਣਵਾਉਣ ਤਕ 'ਚ ਸਾਨੂੰ ਆਧਾਰ ਕਾਰਡ ਦੀ ਲੋੜ ਪੈਂਦੀ ਹੈ। ਸਾਡੇ ਆਧਾਰ 'ਚ ਬਾਇਓਮੈਟ੍ਰਿਕ ਡਿਟੇਲ ਜਿਹੀਆਂ ਰੇਟਿਨਾ ਸਕੈਨ, ਫਿੰਗਰਪ੍ਰਿੰਟ ਸਮੇਤ ਪਛਾਣ ਨਾਲ ਜੁੜੀ ਸਾਰੀ ਆਮ ਜਾਣਕਾਰੀ ਹੁੰਦੀ ਹੈ। ਇਸ ਲਈ ਆਧਾਰ ਹੁਣ ਪ੍ਰਮਾਣਿਕ ਪਛਾਣ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਤੁਸੀਂ ਵਿਸ਼ੇਸ਼ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਦੀ ਵੈੱਬਸਾਈਟ 'ਤੇ ਜਾ ਕੇ ਇਹ ਪਤਾ ਕਰ ਸਕਦੇ ਹੋ ਕਿ ਕਦੋਂ ਤੁਹਾਡਾ ਆਧਾਰ ਕਿਸ ਨਾਲ ਲਿੰਕ ਕੀਤਾ ਗਿਆ ਸੀ। ਤੁਸੀਂ ਪਤਾ ਕਰ ਸਕਦੇ ਹੋ ਕਿ ਕਦੋਂ ਤੁਹਾਡਾ ਆਧਾਰ ਪ੍ਰਮਾਣੀਕਰਨ ਲਈ ਇਸਤੇਮਾਲ ਕੀਤਾ ਗਿਆ ਜਾਂ ਫਿਰ ਇਹ ਸਮਝੋ ਕਿ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਹਾਡੇ ਆਧਾਰ ਦੀ ਯੂਜ਼ ਹਿਸਟਰੀ ਕੀ ਹੈ ਅਤੇ ਕਦੋਂ-ਕਦੋਂ ਤੁਹਾਡਾ ਆਧਾਰ ਕਿਸ ਕੰਪਨੀ ਜਾਂ ਸੇਵਾ ਲਈ ਲਿੰਕ ਕੀਤਾ ਗਿਆ ਹੈ। ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ।
ਵਿਰੋਧੀ ਧਿਰ ਨੇ ਸੈਸ਼ਨ 'ਚ ਚੁੱਕਿਆ ਸ਼ਰਦ ਯਾਦਵ ਦੀ ਰਾਜਸਭਾ ਮੈਂਬਰਸ਼ਿਪ ਰੱਦ ਕਰਨ ਦਾ ਮੁੱਦਾ, ਕੀਤਾ ਹੰਗਾਮਾ
NEXT STORY