ਬਿਜ਼ਨੈੱਸ ਡੈਸਕ - ਓਪਨਏਆਈ (OpenAI) ਹੁਣ ਦੁਨੀਆ ਦੀ ਸਭ ਤੋਂ ਵੱਡੀ ਸਟਾਰਟਅੱਪ ਬਣ ਗਈ ਹੈ। ਚੈਟਜੀਪੀਟੀ (ChatGPT) ਬਣਾਉਣ ਵਾਲੀ OpenAI ਦਾ ਵੈਲਿਊਏਸ਼ਨ ਲਗਭਗ 500 ਅਰਬ ਡਾਲਰ (ਲਗਭਗ 44 ਲੱਖ ਕਰੋੜ ਰੁਪਏ) ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : DA, MSP ਵਧਾਈ ਤੇ...! ਕੈਬਨਿਟ ਮੀਟਿੰਗ 'ਚ ਕਈ ਅਹਿਮ ਫੈਸਲਿਆਂ 'ਤੇ ਲੱਗੀ ਮੋਹਰ
ਸਪੇਸਐਕਸ ਦੀ ਲਈ ਥਾਂ
ਨਵੀਂ ਡੀਲ ਤੋਂ ਬਾਅਦ ਓਪਨਏਆਈ ਦਾ ਵੈਲਿਊਏਸ਼ਨ ਸਪੇਸਐਕਸ ਤੋਂ ਜ਼ਿਆਦਾ ਹੋ ਗਿਆ ਹੈ। ਓਪਨਏਆਈ ਨੇ ਹੁਣ ਵੈਲਿਊਏਸ਼ਨ ਦੇ ਮਾਮਲੇ ਵਿੱਚ ਐਲਨ ਮਸਕ ਦੀ ਕੰਪਨੀ ਸਪੇਸਐਕਸ (SpaceX) ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਐਲਨ ਮਸਕ ਦੀ ਕੰਪਨੀ ਸਪੇਸਐਕਸ ਦੀ ਮੌਜੂਦਾ ਵੈਲਿਊਏਸ਼ਨ ਲਗਭਗ 400 ਅਰਬ ਡਾਲਰ ਮੰਨੀ ਗਈ ਹੈ, ਅਤੇ ਇਹ ਹੁਣ ਤੱਕ ਦੁਨੀਆ ਦੀ ਸਭ ਤੋਂ ਵੱਧ ਵੈਲਿਊਏਸ਼ਨ ਵਾਲੀ ਸਟਾਰਟਅੱਪ ਸੀ।
ਇਹ ਵੀ ਪੜ੍ਹੋ : ਆਧਾਰ ਕਾਰਡ ਸੰਬੰਧੀ ਵੱਡੀ ਖ਼ਬਰ, Update ਕਰਵਾਉਣ ਵਾਲਿਆਂ ਨੂੰ ਲੱਗੇਗਾ ਝਟਕਾ!
ਬਲੂਮਬਰਗ ਦੀ ਇੱਕ ਰਿਪੋਰਟ ਮੁਤਾਬਕ, ਓਪਨਏਆਈ ਨੇ ਹਾਲ ਹੀ ਵਿੱਚ ਆਪਣੇ ਸ਼ੇਅਰਾਂ ਦੀ ਵਿਕਰੀ ਨਾਲ ਜੁੜੀ ਇੱਕ ਡੀਲ ਪੂਰੀ ਕੀਤੀ ਹੈ। ਇਸ ਸੌਦੇ ਵਿੱਚ ਕੰਪਨੀ ਦੇ ਕੁਝ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨੇ ਆਪਣੇ ਹਿੱਸੇ ਦੇ ਸ਼ੇਅਰ ਵੇਚੇ ਹਨ।
6.6 ਅਰਬ ਡਾਲਰ ਦੇ ਸ਼ੇਅਰ ਖਰੀਦੇ-ਵੇਚੇ ਗਏ
ਰਿਪੋਰਟ ਅਨੁਸਾਰ, ਇਸ ਡੀਲ ਵਿੱਚ ਲਗਭਗ 6.6 ਅਰਬ ਡਾਲਰ(ਕਰੀਬ 58 ਹਜ਼ਾਰ ਕਰੋੜ ਰੁਪਏ) ਦੇ ਸ਼ੇਅਰ ਖਰੀਦੇ-ਵੇਚੇ ਗਏ। ਇਸ ਸੌਦੇ ਵਿੱਚ ਓਪਨਏਆਈ ਦੀ ਵੈਲਿਊਏਸ਼ਨ ਕਰੀਬ $500 ਅਰਬ ਆਂਕੀ ਗਈ। ਇਹ ਵੈਲਿਊਏਸ਼ਨ ਇਸ ਸਾਲ ਦੀ ਸ਼ੁਰੂਆਤ ਵਿੱਚ ਲਗਾਏ ਗਏ 300 ਅਰਬ ਡਾਲਰ ਦੇ ਵੈਲਿਊਏਸ਼ਨ ਤੋਂ ਕਾਫ਼ੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਵੇਗਾ ਪੇਮੈਂਟ ਦਾ ਤਰੀਕਾ, NPCI ਨੇ ਧੋਖਾਧੜੀ ਤੋਂ ਬਚਣ ਲਈ ਕੀਤੇ ਅਹਿਮ ਬਦਲਾਅ
ਜਿਨ੍ਹਾਂ ਵੱਡੇ ਨਿਵੇਸ਼ਕਾਂ ਨੇ ਇਹ ਸ਼ੇਅਰ ਖਰੀਦੇ ਹਨ, ਉਨ੍ਹਾਂ ਵਿੱਚ ਥ੍ਰਾਈਵ ਕੈਪੀਟਲ, ਸਾਫਟਬੈਂਕ ਗਰੁੱਪ ਕਾਰਪੋਰੇਸ਼ਨ, ਡਰੈਗਨੀਅਰ ਇਨਵੈਸਟਮੈਂਟ ਗਰੁੱਪ, ਅਬੂਧਾਬੀ ਦੀ MGX ਅਤੇ ਟੀ ਰੋਵੇ ਪ੍ਰਾਈਸ ਵਰਗੇ ਨਾਮ ਸ਼ਾਮਲ ਹਨ।
AI ਵਿੱਚ ਵਧ ਰਿਹਾ ਨਿਵੇਸ਼
ਜ਼ਕਿਰਯੋਗ ਹੈ ਕਿ ਦੁਨੀਆ ਭਰ ਦੇ ਨਿਵੇਸ਼ਕਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨਾਲ ਸਬੰਧਤ ਤਕਨੀਕਾਂ ਵਿੱਚ ਨਿਵੇਸ਼ ਲਗਾਤਾਰ ਵਧ ਰਿਹਾ ਹੈ। ਸੀਈਓ ਸੈਮ ਔਲਟਮੈਨ ਦੀ ਅਗਵਾਈ ਵਿੱਚ, ਕੰਪਨੀ ਹੁਣ ਐਨਵਿਡੀਆ ਨਾਲ ਮਿਲ ਕੇ ਡਾਟਾ ਸੈਂਟਰ ਬਣਾਉਣ ਅਤੇ AI ਸੇਵਾਵਾਂ ਨੂੰ ਵਿਕਸਤ ਕਰਨ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ। ਹਾਲਾਂਕਿ, ਕੰਪਨੀ ਅਜੇ ਤੱਕ ਮੁਨਾਫ਼ੇ ਵਿੱਚ ਨਹੀਂ ਪਹੁੰਚੀ ਹੈ।
ਇਹ ਵੀ ਪੜ੍ਹੋ : 34 ਦਵਾਈਆਂ 'ਤੇ ਸਰਕਾਰ ਵੱਲੋਂ ਪਾਬੰਦੀ, ਨਿਯਮਾਂ ਦੀ ਅਣਦੇਖੀ 'ਤੇ ਹੋਵੇਗੀ 3 ਸਾਲ ਦੀ ਸਜ਼ਾ
ਗੈਰ-ਲਾਭਕਾਰੀ ਤੋਂ 'ਲਾਭਕਾਰੀ' ਵੱਲ ਵਧ ਰਹੀ ਕੰਪਨੀ
ਜ਼ਿਕਰਯੋਗ ਹੈ ਕਿ ਓਪਨਏਆਈ ਦੀ ਸ਼ੁਰੂਆਤ 2015 ਵਿੱਚ ਇੱਕ ਗੈਰ-ਲਾਭਕਾਰੀ ਸੰਸਥਾ (non-profit) ਵਜੋਂ ਹੋਈ ਸੀ, ਜਿਸਦਾ ਉਦੇਸ਼ ਸਮੁੱਚੀ ਮਨੁੱਖਤਾ ਲਈ ਲਾਭਕਾਰੀ ਡਿਜੀਟਲ ਇੰਟੈਲੀਜੈਂਸ ਦਾ ਵਿਕਾਸ ਕਰਨਾ ਸੀ। ਐਲਨ ਮਸਕ ਵੀ ਇਸ ਕੰਪਨੀ ਦੇ ਸਹਿ-ਸੰਸਥਾਪਕਾਂ ਵਿੱਚੋਂ ਇੱਕ ਸਨ।
ਹੁਣ ਕੰਪਨੀ ਲਾਭ ਕਮਾਉਣ ਵਾਲੀ (for-profit) ਕੰਪਨੀ ਵਿੱਚ ਬਦਲਣ ਦੀ ਪ੍ਰਕਿਰਿਆ ਵਿੱਚ ਹੈ ਅਤੇ ਇਸਦੇ ਲਈ ਮਾਈਕ੍ਰੋਸਾਫਟ (Microsoft) ਨਾਲ ਗੱਲਬਾਤ ਕਰ ਰਹੀ ਹੈ। ਇਸ ਯੋਜਨਾ ਤਹਿਤ, ਓਪਨਏਆਈ ਇੱਕ ਨਵੀਂ ਪਬਲਿਕ ਬੈਨੀਫਿਟ ਕਾਰਪੋਰੇਸ਼ਨ ਬਣਾਏਗੀ, ਜਿਸ 'ਤੇ ਪੁਰਾਣੀ ਗੈਰ-ਲਾਭਕਾਰੀ ਸੰਸਥਾ ਦਾ ਕੰਟਰੋਲ ਰਹੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Pok ਪ੍ਰਦਰਸ਼ਨਕਾਰੀਆਂ ਨੇ ਪਾਕਿ ਫੌਜ ਤੇ ਪੁਲਸ ਦੇ 250 ਜਵਾਨਾਂ ਨੂੰ ਬਣਾਇਆ ਬੰਧਕ
NEXT STORY