ਮੁੰਬਈ (ਬਿਊਰੋ) : ਪਿਛਲੇ ਸਾਲ ਨਵੰਬਰ 'ਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਇਆ ਕਿਸਾਨ ਅੰਦੋਲਨ ਹਾਲੇ ਵੀ ਜਾਰੀ ਹੈ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 135ਵਾਂ ਦਿਨ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ 'ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ। ਜਦੋਂਕਿ ਸਰਕਾਰ ਆਪਣੀ ਗੱਲ 'ਤੇ ਅੜੀ ਹੋਈ ਹੈ। ਅਜਿਹੀ ਸਥਿਤੀ 'ਚ ਕਿਸਾਨ ਅੰਦੋਲਨ ਨੂੰ ਸਮੇਂ-ਸਮੇਂ 'ਤੇ ਮਨੋਰੰਜਨ ਜਗਤ ਦੀਆਂ ਉੱਘੀਆਂ ਨਾਮੀ ਸ਼ਖਸੀਅਤਾਂ ਦਾ ਸਮਰਥਨ ਵੀ ਮਿਲ ਰਿਹਾ ਹੈ। ਹੁਣ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਕਿਸਾਨ ਅੰਦੋਲਨ ਬਾਰੇ ਟਵੀਟ ਕੀਤਾ ਹੈ। ਵਿਸ਼ਾਲ ਭਾਰਦਵਾਜ ਨੇ ਇੱਕ ਕਵਿਤਾ ਦੀਆਂ ਕੁੱਝ ਸਤਰਾਂ ਕਿਸਾਨਾਂ ਦੇ ਸਮਰਥਨ 'ਚ ਸਾਂਝੀਆਂ ਕੀਤੀਆਂ ਹਨ।
ਦੱਸ ਦਈਏ ਕਿ ਵਿਸ਼ਾਲ ਭਾਰਦਵਾਜ ਨੇ ਟਵਿੱਟਰ 'ਤੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਲਿਖਿਆ ਹੈ, 'ਜਿਹੜੇ ਹੱਥ ਖੇਤ 'ਚ ਫ਼ਸਲਾਂ (ਦੀ ਵਾਢੀ ਕਰਦੇ) ਕੱਟਦੇ ਹਨ, ਉਹ ਤੁਹਾਡੀ ਕੁਰਸੀ ਦੇ ਪੈਰ ਵੀ ਕੱਟ ਸਕਦੇ ਹਨ, ਦਾਤੀਆਂ ਨੇ ਬੜੀਆਂ ਧਾਰਦਾਰ ਹੱਥਾਂ 'ਚ, ਤੇਰਾ ਵਜੂਦ ਦੋ ਟੁਕੜਿਆਂ 'ਚ ਵੰਡ ਸਕਦੇ ਨੇ।' ਵਿਸ਼ਾਲ ਭਾਰਦਵਾਜ ਨੇ ਇਹ ਲਾਈਨਾਂ ਕਿਸਾਨਾਂ ਲਈ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਤੇ ਲੋਕ ਆਪਣੀ ਵੱਖ-ਵੱਖ ਪ੍ਰਤੀਕ੍ਰਿਆ ਦੇ ਰਹੇ ਹਨ।
ਦੱਸਣਯੋਗ ਹੈ ਕਿ ਵਿਸ਼ਾਲ ਭਾਰਦਵਾਜ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਦੇ ਨਾਲ-ਨਾਲ ਇੱਕ ਸੰਗੀਤ ਨਿਰਦੇਸ਼ਕ ਵੀ ਹਨ। ਉਨ੍ਹਾਂ ਨੇ 'ਹੈਦਰ', 'ਕਮੀਨੇ', 'ਮੱਕੜੀ', 'ਮਕਬੂਲ', 'ਓਮਕਾਰਾ' ਅਤੇ 'ਸਤ ਖੂਨ ਮਾਫ਼' ਵਰਗੀਆਂ ਫ਼ਿਲਮਾਂ ਬਣਾਈਆਂ ਹਨ। ਵਿਸ਼ਾਲ ਨੇ ਫ਼ਿਲਮ 'ਗੌਡਮਦਰ' ਦੇ ਲਈ ਸਰਵਉਤਮ ਸੰਗੀਤ ਨਿਰਦੇਸ਼ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਵੀ ਜਿੱਤਿਆ ਹੈ। ਜਦੋਂਕਿ ਉਨ੍ਹਾਂ ਦੀ ਫ਼ਿਲਮ 'ਦਿ ਬਲਿ ਅੰਮਬਰੇਲਾ' ਨੂੰ ਰਾਸ਼ਟਰੀ ਫ਼ਿਲਮ ਐਵਾਰਡਾਂ 'ਚੋਂ ਸਰਬੋਤਮ ਬੱਚਿਆਂ ਦਾ ਫ਼ਿਲਮ ਪੁਰਸਕਾਰ ਮਿਲਿਆ ਸੀ।
ਸਿੱਧੀ ਅਦਾਇਗੀ ਮਾਮਲੇ 'ਚ ਕੇਂਦਰ ਦੀ ਪੰਜਾਬ ਨੂ ਦੋ-ਟੁੱਕ, ਇਸ ਫ਼ੈਸਲੇ ਨੂੰ ਵੀ 6 ਮਹੀਨੇ ਲਈ ਟਾਲਿਆ
NEXT STORY