ਨਵੀਂ ਦਿੱਲੀ (ਏਜੰਸੀਆਂ)- ਬ੍ਰਿਟੇਨ ਭਾਰਤ ਨੂੰ ਹਲਕੀ ਮਲਟੀਰੋਲ ਮਿਜ਼ਾਈਲ ਦੇਣ ਲਈ ਤਿਆਰ ਹੋ ਗਿਆ ਹੈ। ਇਸ ਦੇ ਨਾਲ ਹੀ ਬ੍ਰਿਟੇਨ ਦੇ ਪੀ. ਐੱਮ. ਕੀਰ ਸਟਾਰਮਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਭਾਰਤ ਦੀ ਸਥਾਈ ਮੈਂਬਰਸ਼ਿਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਮੁੰਬਈ ’ਚ ਇਹ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਇਹ ਵੀ ਕਿਹਾ ਕਿ ਬ੍ਰਿਟੇਨ ਦੀਆਂ 9 ਯੂਨਿਵਰਸਿਟੀਆਂ ਭਾਰਤ ’ਚ ਆਪਣੇ ਕੈਂਪਸ ਖੋਲ੍ਹਣਗੀਆਂ।
ਇਸ ਸਾਲ ਜੁਲਾਈ ’ਚ ਲੰਡਨ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਨੇ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ’ਤੇ ਦਸਤਖ਼ਤ ਕੀਤੇ ਸਨ। ਮੋਦੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਦਰਾਮਦ ਸੌਖੀ ਹੋਵੇਗੀ। ਇਸ ਨਾਲ ਕਾਰੋਬਾਰ ਵਧੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।
ਦੋਵਾਂ ਨੇਤਾਵਾਂ ਨੇ ਇੰਡੋ-ਪੈਸਿਫਿਕ, ਪੱਛਮ ਏਸ਼ੀਆ ਅਤੇ ਯੂਕ੍ਰੇਨ ਸੰਘਰਸ਼ ’ਤੇ ਵੀ ਚਰਚਾ ਕੀਤੀ। ਉੱਥੇ ਹੀ, ਰੱਖਿਆ ਸਹਿਯੋਗ ਦੇ ਖੇਤਰ ’ਚ ਭਾਰਤ ਅਤੇ ਬ੍ਰਿਟੇਨ ਨੇ ਫੌਜੀ ਸਿਖਲਾਈ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਭਾਰਤੀ ਹਵਾਈ ਫੌਜ ਦੇ ਫਲਾਇੰਗ ਟ੍ਰੇਨਰ ਹੁਣ ਬ੍ਰਿਟੇਨ ਦੀ ਰਾਇਲ ਏਅਰ ਫੋਰਸ ’ਚ ਟ੍ਰੇਨਰ ਵਜੋਂ ਕੰਮ ਕਰਨਗੇ।
ਖਾਲਿਸਤਾਨੀਆਂ ’ਤੇ ਐਕਸ਼ਨ ਦੀ ਅਪੀਲ
ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਵਿਚਾਲੇ ਖਾਲਿਸਤਾਨੀ ਕੱਟੜਪੰਥ ’ਤੇ ਵੀ ਚਰਚਾ ਹੋਈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪੀ. ਐੱਮ. ਮੋਦੀ ਨੇ ਇਸ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰੀ ਦੇਸ਼ਾਂ ’ਚ ਕੱਟੜਵਾਦ ਅਤੇ ਹਿੰਸਕ ਕੱਟੜਪੰਥ ਦੀ ਕੋਈ ਥਾਂ ਨਹੀਂ ਹੈ। ਪੀ. ਐੱਮ. ਮੋਦੀ ਨੇ ਕਿਹਾ ਕਿ ਸਮਾਜ ਵੱਲੋਂ ਉਪਲੱਬਧ ਕਰਾਈ ਗਈ ਆਜ਼ਾਦੀ ਦੀ ਦੁਰਵਰਤੋਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।
ਭਾਰਤ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ’ਤੇ, ਬ੍ਰਿਟੇਨ ਭਾਈਵਾਲ ਬਣਨ ਨੂੰ ਤਿਆਰ
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਭਾਰਤ ਸਾਲ 2028 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ’ਤੇ ਹੈ ਅਤੇ ਬ੍ਰਿਟੇਨ ਇਸ ਯਾਤਰਾ ’ਚ ਭਾਈਵਾਲ ਬਣਨ ਲਈ ਢੁੱਕਵੀਂ ਸਥਿਤੀ ’ਚ ਹੈ। ਸਟਾਰਮਰ ਨੇ ਇਥੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਭਾਰਤ-ਬ੍ਰਿਟੇਨ ਵਪਾਰ ਸਮਝੌਤਾ ਬ੍ਰਿਟੇਨ ਨੂੰ ਤਕਨਾਲੋਜੀ, ਜੀਵਨ ਵਿਗਿਆਨ, ਨਵਿਆਉਣਯੋਗ ਊਰਜਾ ਅਤੇ ਹੋਰ ਖੇਤਰਾਂ ’ਚ ਆਪਣੀ ਅਗਵਾਈ ਵਧਾਉਣ ਦਾ ਮੌਕਾ ਦੇਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ‘ਬ੍ਰਿਟੇਨ-ਭਾਰਤ ਤਕਨੀਕੀ ਸੁਰੱਖਿਆ ਪਹਿਲ’ ਨੂੰ ਵੀ ਮਜ਼ਬੂਤ ਕਰ ਰਹੇ ਹਨ।
ਸਟਾਰਮਰ ਨੇ ਡੀ. ਡੀ. ਐੱਲ. ਜੇ. ਦਾ ਗਾਣਾ ‘ਤੁਝੇ ਦੇਖਾ ਤੋ ਯੇ ਜਾਨਾ ਸਨਮ’ ਸੁਣਿਆ
ਯਸ਼ਰਾਜ ਫਿਲਮਜ਼ ਨੇ ਵੀਰਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਇਕ ਵੀਡੀਓ ਪੋਸਟ ਕੀਤੀ, ਜਿਸ ’ਚ ਉਹ ਹਾਲ ’ਚ ਸਟੂਡੀਓ ਦਫ਼ਤਰ ਦੇ ਦੌਰੇ ਦੌਰਾਨ ਬਲਾਕਬੱਸਟਰ ਬਾਲੀਵੁੱਡ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਲੋਕਪ੍ਰਿਯ ਗਾਣਾ ‘ਤੁਝੇ ਦੇਖਾ ਤੋ ਯੇ ਜਾਨਾ ਸਨਮ’ ਸੁਣ ਰਹੇ ਵਿਖਾਈ ਦੇ ਰਹੇ ਹਨ।
ਬਿਹਾਰ ਚੋਣਾਂ 'ਚ ਬੁਰਕੇ ਵਾਲੀਆਂ ਔਰਤਾਂ ਦੀ ਪਛਾਣ ਕਰਨਗੀਆਂ ਆਂਗਣਵਾੜੀ ਵਰਕਰ : ਚੋਣ ਕਮਿਸ਼ਨ
NEXT STORY