ਸੰਗਰੂਰ (ਬਿਊਰੋ) : ਕੇਂਦਰ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਖ਼ਰੀਦ ’ਚ ਕੀਤੀ ਗਈ ਦੇਰੀ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਨੂੰ ਲੈ ਸੰਯੁਕਤ ਕਿਸਾਨ ਮੋਰਚੇ ਵਲੋਂ ਵੀ ਅੱਜ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ’ਤੇ ਅੱਜ ਭਗਵੰਤ ਮਾਨ ਨੇ ਵੀ ਟਵੀਟ ਸਾਂਝਾ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਲਵਾਰਿਸ਼ ਛੱਡ ਦਿੱਤਾ ਗਿਆ ਹੈ ਅਤੇ ਭਗਵੰਤ ਮਾਨ ਵਲੋਂ ਕੇਜਰੀਵਾਲ ਦਾ ਟਵੀਟ ਵੀ ਸਾਂਝਾ ਕੀਤਾ ਗਿਆ ਹੈ, ਜਿਸ ’ਚ ਕੇਜਰੀਵਾਲ ਨੇ ਕਿਹਾ ਕਿ ‘ਪੰਜਾਬ ਦੇ ਕਿਸਾਨ ਬਹੁਤ ਪਰੇਸ਼ਾਨ ਹਨ, ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ 10 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਕਿਸਾਨ ਆਪਣੇ ਟਰੈਕਟਰਾਂ ਸਣੇ ਲੱਖਾਂ ਕੁਇੰਟਲ ਝੋਨਾ ਲੈ ਕੇ ਮੰਡੀਆਂ ਦੇ ਬਾਹਰ ਖੜ੍ਹਾ ਹੈ। ਸਰਕਾਰ ਨੂੰ ਅਪੀਲ ਹੈ, ਕੱਲ੍ਹ ਤੋਂ ਹੀ ਝੋਨੇ ਦੀ ਖਰੀਦ ਸ਼ੁਰੂ ਕਰਵਾਓ। ਕਾਂਗਰਸ ਸਰਕਾਰ ਨੂੰ ਵੀ ਆਪਣਾ ਕਲੇਸ਼ ਛੱਡ ਕੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ।’
ਇਹ ਵੀ ਪੜ੍ਹੋ : ਬਠਿੰਡਾ: ਰਾਮਲੀਲਾ ਵੇਖ ਰਹੇ ਲੋਕਾਂ 'ਤੇ ਸ਼ਰਾਬੀ ਨੌਜਵਾਨਾਂ ਵੱਲੋਂ ਤਲਵਾਰਾਂ ਨਾਲ ਹਮਲਾ, ਪ੍ਰਧਾਨ ਦਾ ਵੱਢਿਆ ਹੱਥ
ਦੱਸ ਦੇਈਏ ਕਿ ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਕਿਸਾਨ ਬਹੁਤ ਚਿੰਤਤ ਹਨ।ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲਬਾਤ ਕੀਤੀ ਸੀ ਪਰ ਅਜੇ ਤੱਕ ਮਸਲੇ ਦਾ ਕੋਈ ਹੱਲ ਨਹੀਂ ਹੋਇਆ, ਜਿਸ ਕਾਰਨ ਕਿਸਾਨਾਂ ਵਿਚ ਨਾਰਾਜ਼ਗੀ ਹੈ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੋਸ ਵਜੋਂ ਅੱਜ ਕਾਂਗਰਸੀ ਤੇ ਭਾਜਪਾ ਵਿਧਾਇਕਾਂ ਦੇ ਘਰ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 800 ਨਵੀਆਂ ਸਰਕਾਰੀ ਬੱਸਾਂ ਜਲਦੀ ਸੜਕਾਂ ’ਤੇ ਦੌੜਣਗੀਆਂ : ਰਾਜਾ ਵੜਿੰਗ
ਗਾਂਧੀ ਜਯੰਤੀ ਮੌਕੇ PM ਮੋਦੀ ਨੇ ਲਾਂਚ ਕੀਤੀ ਜਲ ਜੀਵਨ ਮਿਸ਼ਨ ਮੋਬਾਇਲ ਐਪ
NEXT STORY