ਨਵੀਂ ਦਿੱਲੀ (ਅਨਸ)– ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੁਖੀ ਨੂੰ 2 ਸਫਿਆਂ ਦੀ ਚਿੱਠੀ ਲਿਖੀ ਹੈ, ਜਿਸ ’ਚ ਉਸ ਨੇ ਅਯੁੱਧਿਆ ’ਚ ਰਾਮ ਲੱਲਾ ਦੀ ਮੂਰਤੀ ਲਈ ਇਕ ਮੁਕਟ ਦਾਨ ਕਰਨ ਦਾ ਇਰਾਦਾ ਪ੍ਰਗਟਾਇਆ ਹੈ।
ਟਰੱਸਟ ਦੇ ਮੁਖੀ ਨੂੰ ਸੰਬੋਧਿਤ ਚਿੱਠੀ ’ਚ ਕਿਹਾ ਗਿਆ ਹੈ ਕਿ ਉਹ ਨਿੱਜੀ ਤੌਰ ’ਤੇ ਮੁਕਟ ਦਾਨ ਕਰਨ ਦੀ ਯੋਜਨਾ ਬਣਾ ਰਹੇ ਹਨ। ਿਚੱਠੀ ਮੁਤਾਬਕ ਮੁਕਟ ਠੋਸ 916.24 ਕੈਰੇਟ ਸੋਨੇ ਦਾ ਬਣਿਆ ਹੈ, ਇਸ ਦਾ ਭਾਰ ਲਗਭਗ 11 ਕਿਲੋਗ੍ਰਾਮ ਹੈ।
ਇਹ ਖ਼ਬਰ ਵੀ ਪੜ੍ਹੋ : ਐਲਵਿਸ਼ ਯਾਦਵ ਨੂੰ ਨਾਕੇਬੰਦੀ ਦੌਰਾਨ ਪੁਲਸ ਨੇ ਲਿਆ ਹਿਰਾਸਤ 'ਚ, ਕੀਤੀ ਪੁੱਛਗਿੱਛ
ਇਹ ਵੀ. ਵੀ. ਐੱਸ. 1 ਸਪੱਸ਼ਟਤਾ ਦੇ 101 ਹੀਰਿਆਂ ਨਾਲ ਸੈੱਟ ਕੀਤਾ ਗਿਆ ਹੈ ਤੇ ਇਕ ਕੇਂਦਰੀ ਪੰਨਾ ਪੱਥਰ ਹੈ, ਜੋ 50 ਕੈਰੇਟ ਦਾ ਹੈ। ਮੁਕਟ ਨੂੰ ਦੱਖਣੀ ਭਾਰਤ ਦੇ ਸਭ ਤੋਂ ਉੱਘੇ ‘ਵੈਲਰਸ’ ਦੀ ਮਾਹਿਰ ਮਾਰਗਦਰਸ਼ਨ ਹੇਠ ਤਿਆਰ ਕੀਤਾ ਗਿਆ ਹੈ।
ਪੱਤਰ ’ਚ ਕਿਹਾ ਗਿਆ ਹੈ ਕਿ ਸ਼੍ਰੀ ਰਾਮ ਦੇ ਪ੍ਰਤੀ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਅਟੁੱਟ ਭਗਤੀ ਨੇ ਉਨ੍ਹਾਂ ਨੂੰ ਇਹ ਸ਼ਾਨਦਾਰ ਭੇਟ ਦੇਣ ਲਈ ਪ੍ਰੇਰਿਤ ਕੀਤਾ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ ਉਹ ਮੁਕਟ ਦਾਨ ਕਰਨ ਮੌਕੇ ਨੂੰ ਇਕ ਸੁਪਨੇ ਦੇ ਸੱਚ ਹੋਣ ਤੇ ਇਸ ਨੂੰ ਇਕ ਆਸ਼ੀਰਵਾਦ ਦੇ ਰੂਪ ’ਚ ਮੰਨਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅੰਤਰਰਾਸ਼ਟਰੀ ਭਾਈਚਾਰੇ ਨੂੰ ਫਲਸਤੀਨ 'ਚ ਤੁਰੰਤ ਕਰਾਉਣੀ ਚਾਹੀਦੀ ਹੈ ਜੰਗਬੰਦੀ : ਪ੍ਰਿਯੰਕਾ ਗਾਂਧੀ
NEXT STORY