ਨਵੀਂ ਦਿੱਲੀ- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ‘ਆਪ’ ’ਚ ਆਉਣਾ ਚਾਹੁੰਦੇ ਸਨ, ਹਾਲਾਂਕਿ ਹੁਣ ਉਹ ਨਹੀਂ ਆਉਣਗੇ। ਉਹ ਕਾਂਗਰਸ ’ਚ ਹੀ ਖ਼ੁਸ਼ ਹਨ। ਸਿੱਧੂ ਨਾਲ ਆਖ਼ਰੀ ਵਾਰ ਕਦੋਂ ਤੱਕ ਗੱਲਬਾਤ ਹੋਈ, ਇਸ ਨੂੰ ਲੈ ਕੇ ਕੇਜਰੀਵਾਲ ਨੇ ਖ਼ੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਇਕ ਹੋਰ ਸਵਾਲ ਦੇ ਜਵਾਬ ’ਚ ਕੇਜਰੀਵਾਲ ਨੇ ਫਿਰ ਕਹਿ ਦਿੱਤਾ ਕਿ ਸਿੱਧੂ ਤਾਂ ਹਾਲੇ ਵੀ ਕਾਂਗਰਸ ਛੱਡਣ ਨੂੰ ਤਿਆਰ ਬੈਠੇ ਹਨ। ਕੇਜਰੀਵਾਲ ਦੇ ਇਸ ਿਬਆਨ ਨਾਲ ਪੰਜਾਬ ’ਚ ਸਿੱਧੂ ਦੇ ‘ਆਪ’ ’ਚ ਜਾਣ ਨੂੰ ਲੈ ਕੇ ਚਰਚਾ ਨੂੰ ਤੇਜ਼ ਕਰ ਦਿੱਤਾ ਹੈ। ਸਿੱਧੂ ਵੀ ਕਈ ਵਾਰ ਕਾਂਗਰਸ ਪ੍ਰਧਾਨ ਦੀ ਕੁਰਸੀ ਛੱਡਣ ਦੀ ਚਿਤਾਵਨੀ ਦੇ ਚੁਕੇ ਹਨ।
ਇਹ ਵੀ ਪੜ੍ਹੋ : ਭਾਜਪਾ ’ਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ
ਦੱਸਣਯੋਗ ਹੈ ਕਿ ਕੇਜਰੀਵਾਲ ਹਮੇਸ਼ਾ ਨਵਜੋਤ ਸਿੱਧੂ ਦੀ ਤਾਰੀਫ਼ ਕਰਦੇ ਰਹਿੰਦੇ ਹਨ। ਉੱਥੇ ਹੀ ਦੂਜੇ ਪਾਸੇ ਸਿੱਧੂ ਆਪਣੀ ਹੀ ਸਰਕਾਰ ਨੂੰ ਘੇਰਨ ਤੋਂ ਪਿੱਛੇ ਨਹੀਂ ਹਟਦੇ, ਫਿਰ ਭਾਵੇਂ ਉਹ ਡਰੱਗ ਮਾਮਲੇ ’ਚ ਐੱਸ.ਟੀ.ਐੱਫ. ਦੀ ਰਿਪੋਰਟ ਹੋਵੇ ਜਾਂ ਪੰਜਾਬ ਨਾਲ ਜੁੜੇ ਮੁੱਦੇ। ਦੱਸ ਦੇਈਏ ਕਿ ਕੇਜਰੀਵਾਲ ਐਲਾਨ ਕਰ ਚੁਕੇ ਹਨ ਕਿ ਪੰਜਾਬ ’ਚ ‘ਆਪ’ ਦਾ ਮੁੱਖ ਮੰਤਰੀ ਚਿਹਰਾ ਸਿੱਖ ਹੀ ਹੋਵੇਗਾ ਤਾਂ ਅਜਿਹੇ ’ਚ ਭਗਵੰਤ ਮਾਨ ਨੂੰ ਲੈ ਕੇ ਚਰਚਾ ਤਾਂ ਹੈ ਪਰ ਜੇਕਰ ਸਿੱਧੂ ਸੱਚੀ ਕਾਂਗਰਸ ਛੱਡ ਕੇ ਆਪ ਦਾ ਹਿੱਸਾ ਬਣਦੇ ਹਨ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਖ਼ਰ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ।
ਇਹ ਵੀ ਪੜ੍ਹੋ : ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫ਼ਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ
ਮਨਜਿੰਦਰ ਸਿੰਘ ਸਿਰਸਾ ਦੀ ‘ਰਿਵਰਸ ਸਵਿੰਗ’ ’ਚ ਉਲਝੇ ਅਕਾਲੀ, ਚੋਟੀ ਦੇ ਸਿੱਖ ਆਗੂ ਹੋਏ ‘ਬੋਲਡ’
NEXT STORY