ਨਵੀਂ ਦਿੱਲੀ (ਸ. ਹ.) : ਬ੍ਰਿਟਿਸ਼ ਹਾਈ ਕਮਿਸ਼ਨ ਨੇ ਚੀਵਨਿੰਗ ਸਕਾਲਰਸ਼ਿਪ 2023-24 ਦੇ ਪ੍ਰਾਪਤਕਰਤਾਵਾਂ ਲਈ ਬੀਤੇ ਦਿਨ (8 ਅਗਸਤ) ਨਵੀਂ ਦਿੱਲੀ ਵਿਚ ਵਿਸ਼ੇਸ਼ ਵਿਦਾਈ ਸਮਾਰੋਹ ਦਾ ਆਯੋਜਨ ਕੀਤਾ। ਇਸ ਸਾਲ ਸਕਾਲਰਸ਼ਿਪ ਹਾਸਲ ਕਰਨ ਵਾਲਿਆਂ ਵਿਚ 22 ਔਰਤਾਂ ਅਤੇ 22 ਪੁਰਸ਼ ਸ਼ਾਮਲ ਹਨ। ਇਸ ਸਮੂਹ ਵਿਚ 50 ਫ਼ੀਸਦੀ ਤੋਂ ਵਧ ਸਕਾਲਰਸ਼ਿਪ ਹਾਸਲ ਕਰਨ ਵਾਲੇ ਗੈਰ-ਮਹਾਨਗਰਾਂ ਤੋਂ ਹਨ।
ਚੀਵਨਿੰਗ ਯੂ. ਕੇ. ਸਰਕਾਰ ਦੀ ਪ੍ਰਮੁੱਖ ਕੌਮਾਂਤਰੀ ਸਕਾਲਰਸ਼ਿਪ ਯੋਜਨਾ ਹੈ ਅਤੇ ਭਾਰਤ ਦੇ ਸਕਾਲਰਾਂ ਨੇ ਇਸ ਵਿਚ ਵਿਸ਼ਵ ਵਿਚ ਸਭ ਤੋਂ ਵੱਧ ਲਾਭ ਉਠਾਇਆ ਹੈ। 1983 ਤੋਂ ਹੁਣ ਤੱਕ 3,700 ਤੋਂ ਵਧ ਵਿਦਵਾਨਾਂ ਅਤੇ ਸਕਾਲਰਾਂ ਨੇ ਇਹ ਸਕਾਲਰਸ਼ਿਪ ਹਾਸਲ ਕੀਤੀ। ਚੀਵਨਿੰਗ ਸਫਲ ਅਰਜ਼ੀਦਾਤਾਵਾਂ ਨੂੰ ਯੂ. ਕੇ. ਦੀ ਕਿਸੇ ਵੀ ਯੂਨੀਵਰਸਿਟੀ ਵਿਚ ਇਕ ਸਾਲ ਦੀ ਮਾਸਟਰ ਡਿਗਰੀ ਲਈ ਪੂਰਨ ਵਿੱਤੀ ਮਦਦ ਪ੍ਰਦਾਨ ਕਰਦੀ ਹੈ।
ਇਸ ਸਾਲ ਦੇ ਸਮੂਹ ਵਿਚ 5 ਸਕਾਲਰਾਂ ਨੂੰ ਬਨਾਉਟੀ ਬੁੱਧੀਮਤਾ ਦਾ ਅਧਿਐਨ ਕਰਨ ਲਈ ਅਡਾਨੀ ਸਮੂਹ ਵਲੋਂ ਸਹਿ-ਸਪਾਂਸਰ ਕੀਤਾ ਗਿਆ ਹੈ, ਐੱਸ. ਟੀ. ਈ. ਐੱਮ. (ਸਟੈਮ) ਵਿਚ ਪੋਸਟ ਗ੍ਰੈਜੁਏਟ ਲਈ 5 ਸਕਾਲਰ ਟੀ. ਵੀ. ਐੱਸ. ਮੋਟਰ ਸਮੂਹ ਵਲੋਂ ਸਹਿ-ਸਪਾਂਸਰਡ ਹਨ, 3 ਸਕਾਲਰਾਂ ਨੂੰ ਝਾਰਖੰਡ ਸਰਕਾਰ ਵਲੋਂ ਸਹਿ-ਸਪਾਂਸਰਡ ‘ਪਹਿਲੇ ਚੀਵਨਿੰਗ ਮਾਰੰਗ ਗੋਮਕੇ ਜੈਪਾਲ ਸਿੰਘ ਮੁੰਡਾ (ਐੱਮ. ਜੀ. ਜੇ. ਐੱਸ. ਐੱਮ.) ਸਕਾਲਰਸ਼ਿਪ ਮਿਲੀ ਹੈ, 3 ਸਕਾਲਰ ਐੱਚ. ਐੱਸ. ਬੀ. ਸੀ. ਇੰਡੀਆ ਵਲੋਂ ਸਹਿ-ਸਪਾਂਸਰਡ ਹਨ ਅਤੇ ਇਕ-ਇਕ ਸਕਾਲਰ ਐੱਚ. ਯੂ. ਐੱਲ. ਇੰਡੀਆ ਅਤੇ ਡੁਓਲਿੰਗੋ ਵਲੋਂ ਸਹਿ-ਸਪਾਂਸਰਡ ਹੈ।
ਚੀਵਨਿੰਗ ਸਕਾਲਰਸ਼ਿਪ ਵਿਚ ਇਕ ਸਾਲ ਦੀ ਮਾਸਟਰ ਡਿਗਰੀ ਦੀ ਪੜ੍ਹਾਈ ਦਾ ਖਰਚਾ, ਰਹਿਣ ਦਾ ਖਰਚਾ ਅਤੇ ਯਾਤਰਾ ਲਾਗਤ ਸ਼ਾਮਲ ਹੈ। ਅਪਲਾਈ ਕਰਨ ਦੇ ਤਰੀਕੇ ਸਮੇਤ ਚੀਵਨਿੰਗ ਪ੍ਰੋਗਰਾਮ ਦੇ ਸੰਬੰਧ ਵਿਚ ਜ਼ਿਆਦਾ ਜਾਣਨ ਲਈ www.chevening.org ’ਤੇ ਜਾਓ।
ਯੂ. ਕੇ. ’ਚ ਅਧਿਐਨ ਕਰਨ ਦੇ ਮੌਕੇ ਦਾ ਲਾਭ ਉਠਾਉਣ ਪ੍ਰਤਿਭਾਸ਼ਾਲੀ ਲੋਕ : ਹਾਈ ਕਮਿਸ਼ਨਰ
ਭਾਰਤ ਵਿਚ ਯੂ. ਕੇ. ਦੇ ਹਾਈ ਕਮਿਸ਼ਨਰ ਅਲੈਕਸ ਐਲਿਸ ਨੇ ਕਿਹਾ ਕਿ ਬ੍ਰਿਟੇਨ ਵਿਚ ਸਿੱਖਿਆ ਯਾਤਰਾ ਦੇ ਅਗਲੇ ਪੜਾਅ ਲਈ ਚੀਵਨਿੰਗ ਸਕਾਲਰਾਂ ਨੂੰ ਵਧਾਈ। ਇਹ ਯੂ. ਕੇ. ਵਿਚ ਵਿਸ਼ਵ ਦੀਆਂ ਕੁਝ ਪ੍ਰਮੁੱਖ ਯੂਨੀਵਰਸਿਟੀਆਂ ਵਿਚ ਅਧਿਐਨ ਕਰਨ ਦਾ ਇਕ ਸ਼ਾਨਦਾਰ ਮੌਕਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਸਮੂਹ ਨਾਲ ਮਿਲ ਕੇ ਉਨ੍ਹਾਂ ਦੀਆਂ ਕਹਾਣੀਆਂ ਅਤੇ ਇੱਛਾਵਾਂ ਨੂੰ ਜਾਣ ਕੇ ਬਹੁਤ ਚੰਗਾ ਲੱਗਾ। 18 ਸਾਲ ਦੀ ਉਮਰ ਵਿਚ ਭਾਰਤ ਦੀ ਯਾਤਰਾ ਕਰਨਾ ਮੇਰੇ ਲਈ ਜੀਵਨ ਬਦਲਣ ਵਾਲਾ ਤਜਰਬਾ ਸੀ। ਮੈਂ ਭਾਰਤ ਦੇ ਸਰਵਸ੍ਰੇਸ਼ਠ ਅਤੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਯੂ. ਕੇ. ਵਿਚ ਅਧਿਐਨ ਕਰਨ ਦੇ ਇਸ ਮੌਕੇ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕਰਾਂਗਾ। ਅਗਲਾ ਅਪਲਾਈ ਕਰਨ ਦਾ ਮੌਕਾ ਸਤੰਬਰ ਦੇ ਮੱਧ ਵਿਚ ਮਿਲੇਗਾ।
ਪੀਯੂਸ਼ ਗੋਇਲ ਤੇ ਅਮਿਤਾਭ ਕਾਂਤ ਵੀ ‘ਸਾਬਕਾ ਚੀਵਨਿੰਗ ਵਿਦਿਆਰਥੀ’
ਭਾਰਤ ਵਿਚ ਚੀਵਨਿੰਗ ਸਕਾਲਰਸ਼ਿਪ ਹਾਸਲ ਕਰਨ ਵਾਲੇ ਸਾਬਕਾ ਵਿਦਿਆਰਥੀਆਂ ਵਿਚ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ, ਜੀ-20 ਸ਼ੇਰਪਾ ਅਮਿਤਾਭ ਕਾਂਤ, ਵਣਜ ਅਤੇ ਉਦਯੋਗ ਰਾਜ ਮੰਤਰੀ ਅਨੁਪ੍ਰਿਯਾ ਪਟੇਲ, ਟਾਟਾ ਸਟੀਲ ਦੇ ਸੰਸਾਰਿਕ ਸੀ. ਈ. ਓ. ਟੀ. ਵੀ. ਨਰਿੰਦਰਨ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਸਕੱਤਰ ਗਿਰਿਜਾ ਵੈਦਿਆਨਾਥਨ ਸ਼ਾਮਲ ਹਨ।
NIA ਦਾ ਵੱਡਾ ਐਕਸ਼ਨ, ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ 12 ਗੁਰਗਿਆਂ ਖ਼ਿਲਾਫ਼ ਚੁੱਕਿਆ ਇਹ ਕਦਮ
NEXT STORY