ਇਸਲਾਮਾਬਾਦ- ਭਾਰਤ ਦੇ ਜੰਮੂ-ਕਸ਼ਮੀਰ ਵਿਚ ਜੀ-20 ਦੇਸ਼ਾਂ ਦੀ ਮੀਟਿੰਗ ਆਯੋਜਿਤ ਕਰਨ ਦੀ ਯੋਜਨਾ ਨਾਲ ਪਾਕਿਸਤਾਨ ਘਾਬਰ ਗਿਆ ਹੈ। ਇਸ ਦੇ ਖ਼ਿਲਾਫ਼ ਪਾਕਿਸਤਾਨ ਹੁਣ ਜੀ-20 ਦੇ ਉਨ੍ਹਾਂ ਦੇਸ਼ਾਂ ਤੋਂ ਗੁਹਾਰ ਲਗਾਉਣ ਜਾ ਰਿਹਾ ਹੈ ਜਿਸਦੇ ਇਸਲਾਮਾਬਾਦ ਨਾਲ ਚੰਗੇ ਸਬੰਧ ਹਨ। ਪਾਕਿਸਤਾਨ ਚਾਹੁੰਦਾ ਹੈ ਕਿ ਜੀ-20 ਦੇਸ਼ ਭਾਰਤ ’ਤੇ ਦਬਾਅ ਪਾਉਣ ਕਿ ਉਹ ਜੰਮੂ-ਕਸ਼ਮੀਰ ਵਿਚ ਇਸ ਸਮੂਹ ਦੀਆਂ ਕੁਝ ਮੀਟਿੰਗਾਂ ਜਾਂ ਪ੍ਰੋਗਰਾਮ ਨਾ ਆਯੋਜਿਤ ਕਰੇ। ਭਾਰਤ ਵਿਚ ਅਗਲੇ ਸਾਲ ਜੀ-20 ਦਾ ਸ਼ਿਖਰ ਸੰਮੇਲਨ ਹੋਣ ਜਾ ਰਿਹਾ ਹੈ ਅਤੇ ਇਸਦੇ ਕੁਝ ਪ੍ਰੋਗਰਾਮ ਜੰਮੂ-ਕਸ਼ਮੀਰ ਵਿਚ ਆਯੋਜਿਤ ਕੀਤੇ ਜਾਣਗੇ।
ਇਹ ਵੀ ਪੜ੍ਹੋ : ਰਾਜਨਾਥ ਸਿੰਘ ਨੇ ਮਲੇਸ਼ੀਆਈ ਹਮਰੁਤਬਾ ਨਾਲ ਦੋ-ਪੱਖੀ ਸੰਬੰਧਾਂ 'ਤੇ ਗੱਲਬਾਤ ਕੀਤੀ
ਭਾਰਤ ਇਸ ਸਾਲ ਜੀ-20 ਦੇਸ਼ਾਂ ਦੇ ਸਮੂਹ ਦਾ ਪ੍ਰਧਾਨ ਬਣ ਜਾਏਗਾ। ਭਾਰਤ ਜੀ-20 ਦੇਸ਼ਾਂ ਦਾ ਮੈਂਬਰ ਹੈ। ਇਸ ਸੰਗਠਨ ਵਿਚ ਦੁਨੀਆ ਦੀਆਂ ਚੋਟੀ ਦੀਆਂ ਆਰਥਿਕਤਾਵਾਂ ਜਿਵੇਂ ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਜਰਮਨੀ, ਫਰਾਂਸ, ਇੰਡੋਨੇਸ਼ੀਆ, ਇਟਲੀ, ਜਾਪਾਨ, ਮੈਕਸੀਕੋ, ਰੂਸ, ਸਾਊਦੀ ਅਰਬ, ਤੁਰਕੀ, ਅਮਰੀਕਾ ਅਤੇ ਬ੍ਰਿਟੇਨ ਆਦਿ ਦੇਸ਼ ਸ਼ਾਮਲ ਹਨ। ਪਾਕਿਸਤਾਨ ਪਹਿਲਾਂ ਹੀ ਭਾਰਤ ਦੇ ਇਕ ਕਦਮ ਨੂੰ ਖਾਰਜ ਕਰ ਚੁੱਕਾ ਹੈ ਅਤੇ ਹੁਣ ਉਹ ਭਾਰਤ ਨੂੰ ਰੋਕਣ ਲਈ ਜੀ-20 ਦੇਸ਼ਾਂ ਨੂੰ ਵਿੰਨ੍ਹਣ ਦੀ ਕੋਸ਼ਿਸ਼ ਕਰੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
PM ਮੋਦੀ ਦੇ ਮੁਰਮੂ ਕਾਰਡ ਦਾ ਮਿਲ ਰਿਹਾ ਪੂਰਾ ਲਾਭ
NEXT STORY