ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਦਿੱਗਜ਼ ਟੇਕ ਇਨਵੈਸਟਰ ਕੰਪਨੀ ਸਿਲਵਰ ਲੇਕ ਤੋਂ ਬਾਅਦ ਹੁਣ ਅਮਰੀਕੀ ਕੰਪਨੀ ਕੇ. ਕੇ. ਆਰ. ਨੇ ਰਿਲਾਇੰਸ ਰਿਟੇਲ 'ਚ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ। ਕੇ. ਕੇ. ਆਰ. 1.28 ਫ਼ੀਸਦੀ ਹਿੱਸੇਦਾਰੀ 5500 ਕਰੋੜ ਰੁਪਏ 'ਚ ਖਰੀਦੇਗੀ। ਇਸ ਤੋਂ ਪਹਿਲਾਂ ਸਿਲਵਰ ਲੇਕ ਨੇ ਰਿਲਾਇੰਸ ਰਿਟੇਲ 'ਚ 7500 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ।
ਇਸ ਦੇ ਬਦਲੇ ਕੰਪਨੀ ਨੂੰ ਰਿਲਾਇੰਸ ਰਿਟੇਲ 'ਚ 1.75 ਫ਼ੀਸਦੀ ਹਿੱਸੇਦਾਰੀ ਮਿਲੀ। ਸਿਲਵਰ ਲੇਕ ਨੇ ਰਿਲਾਇੰਸ ਦੀ ਟੇਕ ਕੰਪਨੀ ਜਿਓ ਪਲੇਟਫਾਰਮਰਜ਼ 'ਚ ਵੀ 10,200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਕੇ. ਕੇ. ਆਰ. ਨੇ ਰਿਲਾਇੰਸ ਰਿਟੇਲ 'ਚ 4.21 ਲੱਖ ਕਰੋੜ ਦੇ ਵੈਲੂਏਸ਼ਨ 'ਤੇ ਨਿਵੇਸ਼ ਕੀਤਾ ਹੈ।
ਰਿਲਾਇੰਸ ਰਿਟੇਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਰਿਟੇਲ ਵੇਂਚਰਜ਼ 'ਚ ਇਕ ਨਿਵੇਸ਼ਕ ਦੇ ਰੂਪ 'ਚ ਕੇ. ਕੇ. ਆਰ. ਦਾ ਸੁਆਗਤ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਸਾਡੇ ਸਾਰੇ ਭਾਰਤੀਆਂ ਦੇ ਲਾਭ ਲਈ ਭਾਰਤੀ ਰਿਟੇਲ ਇਕੋਸਿਸਟਮ ਨੂੰ ਵਿਕਸਿਤ ਕਰਨ ਅਤੇ ਬਦਲਣ ਲਈ ਲਗਾਤਾਰ ਅੱਗੇ ਵੱਧ ਰਹੇ ਹਨ।
ਕੋਰੋਨਾ ਆਫ਼ਤ : ਪੰਜਾਬ ਸਣੇ 7 ਸੂਬਿਆਂ ਨਾਲ ਅੱਜ ਮੀਟਿੰਗ ਕਰਨਗੇ 'ਮੋਦੀ'
NEXT STORY