ਨਵੀਂ ਦਿੱਲੀ - ਦਿੱਲੀ ਐਨਸੀਆਰ ਵਿਚ ਸਰਦੀ ਵਧਣ ਅਤੇ ਕਿਸਾਨ ਅੰਦੋਲਨ ਕਾਰਨ ਪਿਛਲੇ ਦੋ ਦਿਨਾਂ ਵਿਚ ਪਿਆਜ਼ ਅਤੇ ਟਮਾਟਰਾਂ ਸਮੇਤ ਹੋਰ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਡੇਢ ਗੁਣਾ ਵਾਧਾ ਹੋਇਆ ਹੈ। ਹਾਲਾਂਕਿ ਆਲੂ ਦੀ ਕੀਮਤ ਘੱਟ ਗਈ ਹੈ। ਐਤਵਾਰ ਨੂੰ ਦਿੱਲੀ-ਐਨਸੀਆਰ ਵਿਚ ਪਿਆਜ਼ ਦੀ ਪ੍ਰਚੂਨ ਕੀਮਤ 40 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂਕਿ ਦੋ ਦਿਨ ਪਹਿਲਾਂ ਇਹ ਕੀਮਤ 25 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ ਸੀ। ਟਮਾਟਰ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਐਤਵਾਰ ਨੂੰ ਟਮਾਟਰਾਂ ਦੀ ਪ੍ਰਚੂਨ ਕੀਮਤ 40 ਰੁਪਏ ਪ੍ਰਤੀ ਕਿੱਲੋ ਸੀ।
ਗ੍ਰੇਟਰ ਨੋਇਡਾ ਦੇ ਸਬਜ਼ੀ ਵੇਚਣ ਵਾਲੇ ਇਕ ਵਿਕਰੇਤਾ ਨੇ ਦੱਸਿਆ ਕਿ ਇੱਕ ਕੈਰੇਟ ਟਮਾਟਰ ਜਿੱਥੇ ਇਹ ਦੋ ਦਿਨ ਪਹਿਲਾਂ 300 ਰੁਪਏ ਦਾ ਸੀ, ਅੱਜ ਉਸਦੀ ਕੀਮਤ 600 ਰੁਪਏ ਹੋ ਗਈ þ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਵਿਚ ਪਿਆਜ਼ ਅਤੇ ਟਮਾਟਰ ਸਮੇਤ ਹੋਰ ਬਹੁਤ ਸਾਰੀਆਂ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਵਿਚ ਠੰਢ ਦੀ ਆਮਦ ਅਤੇ ਕਿਸਾਨ ਅੰਦੋਲਨ ਦੇ ਚਲਦਿਆਂ ਵਧੀਆਂ ਹਨ।
ਇਹ ਵੀ ਪੜ੍ਹੋ : ਰਿਅਲ ਅਸਟੇਟ ਮਾਰਕਿਟ ’ਚ ਰੌਣਕਾਂ, ਇਨ੍ਹਾਂ ਮਸ਼ਹੂਰ ਹਸਤੀਆਂ ਨੇ ਖਰੀਦੇ ਕਰੋੜਾਂ ਦੇ 2-2 ਅਪਾਰਟਮੈਂਟ
ਐਤਵਾਰ ਨੂੰ ਗਾਜਰ ਦਾ ਪ੍ਰਚੂਨ ਭਾਅ 30 ਰੁਪਏ ਕਿਲੋ, ਬੈਂਗਣ 30 ਰੁਪਏ, ਕੌੜਾ 80 ਰੁਪਏ, ਖੀਰਾ 40 ਰੁਪਏ, ਲੌਕੀ 30 ਰੁਪਏ, ਟਮਾਟਰ 40 ਰੁਪਏ, ਗੋਭੀ 20 ਰੁਪਏ ਕਿੱਲੋ ਅਤੇ ਆਲੂ 20 ਰੁਪਏ ਕਿੱਲੋ ਸੀ। ਆਲੂ ਅਤੇ ਗੋਭੀ ਦੇ ਭਾਅ ’ਚ ਕੋਈ ਬਦਲਾਅ ਨਹੀਂ ਹੋਇਆ ਹੈ, ਜਦਕਿ ਹੋਰ ਸਬਜ਼ੀਆਂ ਅਤੇ ਕੁਝ ਫਲਾਂ ਦੇ ਭਾਅ ’ਚ ਵਾਧੇ ਦਰਜ ਕੀਤੇ ਗਏ ਹਨ। ਸੇਬਾਂ ਦੀ ਕੀਮਤ 120 ਰੁਪਏ ਪ੍ਰਤੀ ਕਿੱਲੋ ਅਤੇ ਸੰਤਰਾ 40 ਤੋਂ 60 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਸੀ।
ਇਹ ਵੀ ਪੜ੍ਹੋ : ਰੇਲਵੇ ਨੇ ਸਰਦੀਆਂ ਲਈ ਨਵੀਂ ਸਹੂਲਤ ਦੀ ਕੀਤੀ ਸ਼ੁਰੂਆਤ, ਯਾਤਰੀਆਂ ਦੇ ਮੋਬਾਈਲ ’ਤੇ ਆਵੇਗਾ ਮੈਸੇਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਨਵੇਂ ਰਿਕਾਰਡ ਦੇ ਨਾਲ ਖੁੱਲਿ੍ਹਆ ਸ਼ੇਅਰ ਬਾਜ਼ਾਰ, ਸੈਂਸੈਕਸ ’ਚ 361 ਅੰਕਾਂ ਦੀ ਤੇਜ਼ੀ
NEXT STORY