ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਬੀਤੇ ਕੁਝ ਦਿਨ ਪਹਿਲਾ ਹੀ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਸਵਰਾ ਭਾਸਕਰ ਨੇ ਫਹਾਦ ਅਹਿਮਦ ਨਾਲ ਕੋਰਟ ਮੈਰਿਜ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ।
![PunjabKesari](https://static.jagbani.com/multimedia/13_15_114572820bhaskar8-ll.jpg)
ਇਸ ਤੋਂ ਬਾਅਦ ਜੋੜੇ ਨੇ ਦਿੱਲੀ 'ਚ ਪੂਰੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ। ਹਲਦੀ, ਮਹਿੰਦੀ ਅਤੇ ਸੰਗੀਤ ਵਰਗੇ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
![PunjabKesari](https://static.jagbani.com/multimedia/13_15_112853953bhaskar7-ll.jpg)
ਸਵਰਾ ਭਾਸਕਰ ਤੇ ਫਹਾਦ ਅਹਿਮਦ ਨੇ ਵੀਰਵਾਰ ਨੂੰ ਦੋਸਤਾਂ ਲਈ ਦਿੱਲੀ ਦੇ ਏਅਰਫੋਰਸ ਆਡੀਟੋਰੀਅਮ 'ਚ ਰਿਸੈਪਸ਼ਨ ਦਾ ਆਯੋਜਨ ਕੀਤਾ ਸੀ, ਜਿਸ ਦੀਆਂ ਕਈ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ।
![PunjabKesari](https://static.jagbani.com/multimedia/13_15_110978963bhaskar6-ll.jpg)
ਸਵਰਾ ਅਤੇ ਫਹਾਦ ਦੇ ਵਿਆਹ ਦੇ ਗ੍ਰੈਂਡ ਰਿਸੈਪਸ਼ਨ 'ਚ ਮਨੋਰੰਜਨ ਤੋਂ ਲੈ ਕੇ ਰਾਜਨੀਤਕ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਸਨ।
![PunjabKesari](https://static.jagbani.com/multimedia/13_15_109103792bhaskar5-ll.jpg)
ਸਵਰਾ ਭਾਸਕਰ ਨੇ ਰਿਸੈਪਸ਼ਨ ਲਈ ਹੈਵੀ ਵਰਕ ਲਹਿੰਗਾ ਪਾਇਆ ਸੀ। ਓਪਨ ਹੇਅਰ ਸਟਾਈਲ ਨਾਲ ਉਹ ਖੂਬਸੂਰਤ ਲੱਗ ਰਹੀ ਸੀ। ਜਿੱਥੇ ਸਵਰਾ ਨੇ ਖੂਬਸੂਰਤ ਲਹਿੰਗਾ ਪਾਇਆ ਹੋਇਆ ਸੀ। ਉਥੇ ਹੀ ਫਹਾਦ ਅਹਿਮਦ ਨੇ ਗੋਲਡਨ ਵਰਕ ਦੀ ਸ਼ੇਰਵਾਨੀ ਪਾਈ ਹੈ। ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
![PunjabKesari](https://static.jagbani.com/multimedia/13_15_106135844bhaskar3-ll.jpg)
ਦੱਸਣਯੋਗ ਹੈ ਕਿ ਵਿਆਹ ਦੀ ਰਿਸੈਪਸ਼ਨ ਤੋਂ ਇਕ ਦਿਨ ਪਹਿਲਾਂ ਵਿਆਹ ਸਮਾਗਮ ਦੌਰਾਨ ਕੱਵਾਲੀ ਦੀ ਰਾਤ ਵੀ ਕਰਵਾਈ ਗਈ। ਸਵਰਾ ਨੇ ਇਸ ਦੌਰਾਨ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ ਅਤੇ ਨਾਲ ਹੀ ਲਿਖਿਆ ਸੀ, 'ਯੇ ਜੋ ਹਲਕਾ ਹਲਕਾ ਸਰੂਰ ਹੈ'।
![PunjabKesari](https://static.jagbani.com/multimedia/13_15_104260533bhaskar2-ll.jpg)
ਕੱਵਾਲੀ ਨਾਈਟ ਦੌਰਾਨ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਦੱਸ ਦੇਈਏ ਕਿ ਸਵਰਾ ਅਤੇ ਫਹਾਦ ਦੇ ਵਿਆਹ ਦਾ ਦੂਜਾ ਫੰਕਸ਼ਨ 19 ਮਾਰਚ ਨੂੰ ਬਰੇਲੀ 'ਚ ਹੋਵੇਗਾ।
![PunjabKesari](https://static.jagbani.com/multimedia/13_15_102541421bhaskar1-ll.jpg)
ਘਰੇਲੂ ਪ੍ਰਵਾਸੀਆਂ ਲਈ ਰਿਮੋਟ ਵੋਟਿੰਗ ਦਾ ਕੋਈ ਪ੍ਰਸਤਾਵ ਨਹੀਂ, ਕੇਂਦਰ ਸਰਕਾਰ ਨੇ ਰਾਜ ਸਭਾ 'ਚ ਦਿੱਤਾ ਜਵਾਬ
NEXT STORY