ਨਵੀਂ ਦਿੱਲੀ- ਭਾਰਤ ਦੁਨੀਆ ਦੇ 100 ਤੋਂ ਵੱਧ ਵਿਕਾਸਸ਼ੀਲ ਦੇਸ਼ਾਂ ਭਾਵ ‘ਗਲੋਬਲ ਸਾਊਥ’ ਦੀ ਮੁੱਖ ਆਵਾਜ਼ ਵਜੋਂ ਸਥਾਪਤ ਹੋ ਰਿਹਾ ਹੈ। ਜੀ-20 ਸਿਖਰ ਸੰਮੇਲਨ ਵੀ ਇਸ ਨੂੰ ਰੇਖਾਂਕਿਤ ਕਰੇਗਾ। ਅਜਿਹੀ ਸਥਿਤੀ ’ਚ ਗਲੋਬਲ ਸਾਊਥ ਦੇ ਇਕ ਹੋਰ ਵੱਡੇ ਦੇਸ਼ ਚੀਨ ਦੇ ਨੇਤਾ ਸ਼ੀ ਜਿਨਪਿੰਗ ਨੇ ਸਿਖਰ ਸੰਮੇਲਨ ਤੋਂ ਪਾਸਾ ਵਟ ਲਿਆ ਹੈ ਤਾਂ ਵਿਕਾਸਸ਼ੀਲ ਦੇਸ਼ਾਂ ਦੀਆਂ ਸਮੱਸਿਆਵਾਂ ਤੇ ਲੋੜਾਂ ਲਈ ਆਵਾਜ਼ ਉਠਾਉਣ ਦਾ ਸਾਰਾ ਦਾਰੋਮਦਾਰ ਭਾਰਤ ਉੱਪਰ ਹੈ। ਇਕ ਤਰ੍ਹਾਂ ਇਹ ਭਾਰਤ ਲਈ ਗਲੋਬਲ ਸਾਊਥ ਦਾ ਲੀਡਰ ਬਣਨ ਦਾ ਵੀ ਮੌਕਾ ਹੈ। ਇਹ ਜੁਲਾਈ ਦੀ ਗੱਲ ਹੈ। ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਰਾਂਸ ਵਿਚ ਸਨ। ਉੱਥੇ ਉਨ੍ਹਾਂ ਅਖਬਾਰ ‘ਲੇਸ ਇਕੋਸ’ ਨੂੰ ਇਕ ਇੰਟਰਵਿਊ ਦਿੱਤੀ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਰੂਸ-ਯੂਕ੍ਰੇਨ ਜੰਗ ਦੇ ਗਲੋਬਲ ਸਾਊਥ ਦੇ ਦੇਸ਼ਾਂ ਉੱਪਰ ਪੈਣ ਵਾਲੇ ਅਸਰ ਨੂੰ ਲੈ ਕੇ ਭਾਰਤ ਬਹੁਤ ਫਿਕਰਮੰਦ ਹੈ।
ਭਾਰਤ ਨੇ ਵਜਾਇਆ ਬਿਗੁਲ
ਇਸ ਸਾਲ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲੀ। ਇਸ ਲਈ ਭਾਰਤ ਨੇ ਅੱਗੇ ਵਧ ਕੇ ਗਲੋਬਲ ਸਾਊਥ ਦੀ ਆਵਾਜ਼ ਬਣਨ ਦੀ ਜ਼ਿੰਮੇਵਾਰੀ ਉਠਾਈ। ਇਸ ਸਾਲ 12 ਜਨਵਰੀ ਨੂੰ ਭਾਰਤ ਦੀ ਅਗਵਾਈ ’ਚ ‘ਵਾਇਸ ਆਫ ਗਲੋਬਲ ਸਾਊਥ ਸਿਖਰ ਸਮੇਲਨ’ ਦਾ ਆਯੋਜਨ ਹੋਇਆ, ਜਿਸ ਵਿਚ 120 ਤੋਂ ਵੱਧ ਵਿਕਾਸਸ਼ੀਲ ਦੇਸ਼ਾਂ ਨੇ ਹਿੱਸਾ ਲਿਆ। ਇਸ ਤੋਂ ਬਾਅਦ ਮਈ ਵਿਚ ਪੀ. ਐੱਮ. ਮੋਦੀ ਨੇ ਪਾਪੂਆ ਨਿਊ ਗਿਨੀ ਵਿਚ ਪੈਸੀਫਿਕ ਆਈਲੈਂਡ ਦੇ 14 ਨੇਤਾਵਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ’ਤੇ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਪੀ. ਐੱਮ. ਮੋਦੀ ਨੂੰ ਗਲੋਬਲ ਸਾਊਥ ਦਾ ਲੀਡਰ ਦੱਸਿਆ। ਨਾਲ ਹੀ ਕਿਹਾ ਕਿ ਅਸੀਂ ਗਲੋਬਲ ਪਾਵਰ ਪਲੇਅ ਦੇ ਪੀਡ਼ਤ ਹਾਂ ਅਤੇ ਗਲੋਬਲ ਮੰਚਾਂ ’ਤੇ ਭਾਰਤ ਦਾ ਸਮਰਥਨ ਕਰਾਂਗੇ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਫੇਰੀ ਨੂੰ ਲੈ ਕੇ ਉਤਸ਼ਾਹਿਤ, ਸ਼ੀ ਦੇ ਜੀ-20 ਸੰਮੇਲਨ 'ਚ ਸ਼ਾਮਲ ਨਾ ਹੋਣ ਤੋਂ ਨਿਰਾਸ਼ : ਬਾਈਡੇਨ
ਕਿੱਥੋਂ ਆਇਆ ‘ਗਲੋਬਲ ਸਾਊਥ’ ਸ਼ਬਦ
1969 ਵਿਚ ਵੀਅਤਨਾਮ ਦੀ ਜੰਗ ’ਤੇ ਛਪੇ ਅਮਰੀਕੀ ਲੇਖਕ ਕਾਰਲ ਓਗਲੇਸਬੇ ਦੇ ਇਕ ਲੇਖ ਵਿਚ ਦੁਨੀਆ ਦੇ ਦੇਸ਼ਾਂ ਲਈ ਇਕ ਵਿਸ਼ੇਸ਼ ਸ਼ਬਦ ਦੀ ਵਰਤੋਂ ਕੀਤੀ ਗਈ ਸੀ –‘ਗਲੋਬਲ ਸਾਊਥ’। ਲੇਖਕ ਦਾ ਸਿਰਲੇਖ ਸੀ– ‘ਵੀਅਤਨਾਮਵਾਦ ਅਸਫਲ ਹੋ ਚੁੱਕਾ ਹੈ : ਕ੍ਰਾਂਤੀ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਪਰ ਉਸ ਨੂੰ ਹਰਾਇਆ ਨਹੀਂ ਜਾ ਸਕਦਾ’। ਓਗਲੇਸਬੇ ਨੇ ਲੇਖ ਵਿਚ ਦਲੀਲ ਦਿੱਤੀ ਸੀ ਕਿ ਸਦੀਆਂ ਤੋਂ ਉੱਤਰ ਦਾ ਗਲੋਬਲ ਸਾਊਥ ’ਤੇ ਜੋ ਦਬਦਬਾ ਰਿਹਾ ਹੈ, ਉਸ ਨੇ ਸਮਾਜਿਕ ਮਾਹੌਲ ਵਿਚ ਇਕ ਅਸਹਿਣਸ਼ੀਲਤਾ (ਭੇਦਭਾਵ) ਪੈਦਾ ਕੀਤੀ ਹੈ। ਇਸ ਲੇਖ ਤੋਂ ਬਾਅਦ ਓਗਲੇਸਬੇ ਦਾ ਇਹ ਸ਼ਬਦ ‘ਗਲੋਬਲ ਸਾਊਥ’ ਬੜੀ ਤੇਜ਼ੀ ਨਾਲ ਮੰਨਿਆ ਜਾਣ ਲੱਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਾਪੂ ਗਾਂਧੀ ਦੇ ਦਿਖਾਏ ਰਸਤੇ 'ਤੇ ਤੁਰ ਕੇ ਹੀ ਵਿਸ਼ਵ ਸ਼ਾਂਤੀ ਦਾ ਟੀਚਾ ਹੋ ਸਕਦੈ ਪ੍ਰਾਪਤ : ਰਾਸ਼ਟਰਪਤੀ
NEXT STORY