ਨੈਸ਼ਨਲ ਡੈਸਕ : ਫੂਡ ਐਗਰੀਗੇਟਿੰਗ ਪਲੇਟਫਾਰਮ ਜ਼ੋਮੈਟੋ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੇ ਸਹਿਯੋਗ ਨਾਲ ਇਕ ਨਵਾਂ ਆਫਰ ਲਾਂਚ ਕੀਤਾ ਹੈ ਜਿਸ ਦਾ ਨਾਂ 'ਜ਼ੋਮੈਟੋ-ਫੂਡ ਡਲਿਵਰੀ ਇਨ ਟ੍ਰੇਨਸ' ਹੈ। ਇਸ ਤਹਿਤ ਹੁਣ ਟ੍ਰੇਨ 'ਚ ਸਫ਼ਰ ਕਰਦੇ ਸਮੇਂ ਯਾਤਰੀ ਜ਼ੋਮੈਟੋ ਰਾਹੀਂ ਆਪਣਾ ਮਨਪਸੰਦ ਖਾਣਾ ਆਰਡਰ ਕਰ ਸਕਣਗੇ, ਜੋ ਸਿੱਧੇ ਉਨ੍ਹਾਂ ਦੀ ਸੀਟ 'ਤੇ ਪਹੁੰਚਾਇਆ ਜਾਵੇਗਾ। ਇਸ ਸਹੂਲਤ ਨੂੰ ਰੇਲ ਯਾਤਰੀਆਂ ਦੇ ਅਨੁਭਵ ਨੂੰ ਸੁਧਾਰਨ ਲਈ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
100 ਤੋਂ ਜ਼ਿਆਦਾ ਸਟੇਸ਼ਨਾਂ 'ਤੇ ਸੇਵਾ ਉਪਲੱਬਧ
ਜ਼ੋਮੈਟੋ ਦੀ ਇਹ ਫੂਡ ਡਲਿਵਰੀ ਸੇਵਾ ਇਸ ਸਮੇਂ ਦੇਸ਼ ਦੇ 88 ਸ਼ਹਿਰਾਂ ਦੇ 100 ਤੋਂ ਵੱਧ ਰੇਲਵੇ ਸਟੇਸ਼ਨਾਂ 'ਤੇ ਉਪਲੱਬਧ ਹੈ। ਹੁਣ ਤੱਕ ਇਸ ਸੇਵਾ ਰਾਹੀਂ ਯਾਤਰੀਆਂ ਨੂੰ 10 ਲੱਖ ਤੋਂ ਵੱਧ ਆਰਡਰ ਡਲਿਵਰ ਕੀਤੇ ਜਾ ਚੁੱਕੇ ਹਨ। ਸਫ਼ਰ ਦੌਰਾਨ ਯਾਤਰੀਆਂ ਨੂੰ ਉਨ੍ਹਾਂ ਦੀ ਪਸੰਦ ਦਾ ਭੋਜਨ ਸਿੱਧਾ ਉਨ੍ਹਾਂ ਦੇ ਕੋਚ ਅਤੇ ਸੀਟ 'ਤੇ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਯਾਤਰਾ ਵਧੇਰੇ ਆਰਾਮਦਾਇਕ ਹੋਵੇਗੀ।
ਜ਼ੋਮੈਟੋ ਦੇ ਸੀਈਓ ਦਾ ਬਿਆਨ
ਜ਼ੋਮੈਟੋ ਦੇ ਸਹਿ-ਸੰਸਥਾਪਕ ਅਤੇ CEO ਦੀਪਇੰਦਰ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਸ ਨਵੀਂ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ 'ਚ ਲਿਖਿਆ, "ਜ਼ੋਮੈਟੋ ਹੁਣ 100 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ 'ਤੇ ਤੁਹਾਡੇ ਡੱਬੇ 'ਚ ਸਿੱਧਾ ਭੋਜਨ ਡਲਿਵਰ ਕਰ ਰਿਹਾ ਹੈ। IRCTC ਨਾਲ ਸਾਡੀ ਸਾਂਝੇਦਾਰੀ ਲਈ ਧੰਨਵਾਦ। ਅਸੀਂ ਪਹਿਲਾਂ ਹੀ ਟ੍ਰੇਨਾਂ 'ਚ 10 ਲੱਖ ਤੋਂ ਵੱਧ ਆਰਡਰ ਡਲਿਵਰ ਕਰ ਚੁੱਕੇ ਹਾਂ। ਆਪਣੀ ਅਗਲੀ ਯਾਤਰਾ ਵਿਚ ਇਸ ਨੂੰ ਜ਼ਰੂਰ ਟ੍ਰਾਈ ਕਰੋ।''
ਇਹ ਨਵੀਂ ਪਹਿਲਕਦਮੀ ਨਾ ਸਿਰਫ਼ ਰੇਲ ਯਾਤਰੀਆਂ ਨੂੰ ਵਧੇਰੇ ਬਦਲ ਪ੍ਰਦਾਨ ਕਰਦੀ ਹੈ ਬਲਕਿ ਉਨ੍ਹਾਂ ਦੇ ਸਫ਼ਰ ਦੌਰਾਨ ਖਾਣੇ ਦੇ ਅਨੁਭਵ ਨੂੰ ਵੀ ਬਿਹਤਰ ਬਣਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਹਾਰ 'ਚ ਫਿਰ ਟਲਿਆ ਵੱਡਾ ਰੇਲ ਹਾਦਸਾ, ਮਾਲ ਗੱਡੀ ਦੇ ਹੋਏ ਦੋ ਹਿੱਸੇ
NEXT STORY