ਨੈਸ਼ਨਲ ਡੈਸਕ : ਬਿਹਾਰ ਦੇ ਕੋਡਰਮਾ ਵਿੱਚ ਇੱਕ ਵੱਡਾ ਮਾਲ ਰੇਲ ਹਾਦਸਾ ਟਲ ਜਾਣ ਦੀ ਸੂਚਨਾ ਮਿਲੀ ਹੈ। ਇੱਥੇ ਇੱਕ ਮਾਲ ਗੱਡੀ ਦੇ ਦੋ ਹਿੱਸੇ ਹੋ ਗਏ। ਇਹ ਹਾਦਸਾ ਗਯਾ-ਕੋਡਰਮਾ ਰੇਲਵੇ ਸੈਕਸ਼ਨ ਦੇ ਪਹਾੜਪੁਰ ਰੇਲਵੇ ਸਟੇਸ਼ਨ 'ਤੇ ਸਵੇਰੇ ਕਰੀਬ 9 ਵਜੇ ਵਾਪਰਿਆ। ਇਸ ਘਟਨਾ ਦੇ ਸਮੇਂ ਮਾਲ ਗੱਡੀ ਕੋਡਰਮਾ ਤੋਂ ਗਯਾ ਵੱਲ ਜਾ ਰਹੀ ਸੀ। ਡਰਾਈਵਰ ਦੀ ਸੂਝ-ਬੂਝ ਕਾਰਨ ਇਸ ਹਾਦਸੇ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ।
ਇਹ ਵੀ ਪੜ੍ਹੋ - ਮਮਤਾ ਬੈਨਰਜੀ ਪਹੁੰਚ ਗਈ ਡਾਕਟਰਾਂ ਦੇ ਧਰਨੇ 'ਚ, ਕਿਹਾ- ਮੈਨੂੰ ਨਹੀਂ ਆਪਣੇ ਅਹੁਦੇ ਦੀ ਚਿੰਤਾ
ਹਾਦਸੇ ਦਾ ਕਾਰਨ ਅਤੇ ਸਥਿਤੀ
ਸੂਤਰਾਂ ਅਨੁਸਾਰ ਮਾਲ ਗੱਡੀ ਦੀਆਂ ਬੋਗੀਆਂ ਨੂੰ ਜੋੜਨ ਵਾਲਾ ਕਪਲ ਟੁੱਟ ਗਿਆ, ਜਿਸ ਕਾਰਨ ਮਾਲ ਗੱਡੀ ਦੋ ਹਿੱਸਿਆਂ ਵਿੱਚ ਵੰਡ ਗਈ। ਇਸ ਹਾਦਸੇ ਤੋਂ ਬਾਅਦ ਰੇਲਵੇ ਲਾਈਨ ਪੂਰੀ ਤਰ੍ਹਾਂ ਠੱਪ ਹੋ ਗਈ। ਰੇਲਵੇ ਅਧਿਕਾਰੀ ਅਤੇ ਰੇਲਵੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਲੋੜੀਂਦੀ ਮੁਰੰਮਤ ਅਤੇ ਸੁਰੱਖਿਆ ਦਾ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ - PM ਮੋਦੀ ਦੇ ਘਰ ਆਇਆ ਨੰਨ੍ਹਾ ਮਹਿਮਾਨ, ਵੀਡੀਓ ਦੇਖ ਤੁਹਾਡੀ ਰੂਹ ਹੋ ਜਾਵੇਗੀ ਖ਼ੁਸ਼
ਸੁਰੱਖਿਆਂ ਨੂੰ ਲੈ ਕੇ ਚਿੰਤਾ 'ਚ ਰੇਲਵੇ
ਹਾਲ ਹੀ 'ਚ ਭਾਰਤੀ ਰੇਲਵੇ ਨਾਲ ਜੁੜੀਆਂ ਕਈ ਘਟਨਾਵਾਂ 'ਚ ਟਰੇਨ ਨੂੰ ਦਰੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਈ ਥਾਵਾਂ 'ਤੇ ਪਟੜੀਆਂ 'ਤੇ ਸੀਮਿੰਟ ਦੇ ਬਲਾਕ ਪਾ ਦਿੱਤੇ ਗਏ, ਜਦਕਿ ਕਈ ਥਾਵਾਂ 'ਤੇ ਗੈਸ ਸਿਲੰਡਰ ਸੁੱਟੇ ਗਏ। ਖਾਸ ਕਰਕੇ ਕਾਨਪੁਰ ਦੇ ਸ਼ਿਪਰਾਜਪੁਰ ਇਲਾਕੇ 'ਚ ਕਾਲਿੰਦੀ ਐਕਸਪ੍ਰੈੱਸ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਐਲਪੀਜੀ ਸਿਲੰਡਰ ਨੂੰ ਰੇਲਵੇ ਟਰੈਕ ਦੇ ਵਿਚਕਾਰ ਰੱਖਿਆ ਗਿਆ ਸੀ ਪਰ ਲੋਕੋ ਪਾਇਲਟ ਦੀ ਚੌਕਸੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਘਟਨਾ ਵਿੱਚ ਟਰੈਕ ਦੇ ਕੋਲ ਇੱਕ ਪੈਟਰੋਲ ਦੀ ਬੋਤਲ ਵੀ ਮਿਲੀ ਹੈ।
ਇਹ ਵੀ ਪੜ੍ਹੋ - ਹਜ਼ਾਰਾਂ ਅਧਿਆਪਕ ਕਰ ਦਿੱਤੇ ਪੱਕੇ, ਸਰਕਾਰ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਰ ਅਤੇ ਪਿਕਅੱਪ ਦੀ ਭਿਆਨਕ ਟੱਕਰ, 3 ਲੋਕਾਂ ਦੀ ਮੌਤ
NEXT STORY