ਵੈੱਬ ਡੈਸਕ - ਅਕਸਰ ਅਸੀਂ ਬੈਠਦੇ-ਉੱਠਦੇ ਸਮੇਂ ਹੱਡੀਆਂ 'ਚੋਂ ਆਉਣ ਵਾਲੀ 'ਚਟਕ' ਦੀ ਆਵਾਜ਼ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ ਪਰ ਵਾਸਤੂ ਸ਼ਾਸਤਰ ਅਤੇ ਪ੍ਰਾਚੀਨ ਜੋਤਿਸ਼ ਵਿਗਿਆਨ ਅਨੁਸਾਰ, ਸਰੀਰ 'ਚੋਂ ਆਉਣ ਵਾਲੀ ਹਰ ਆਵਾਜ਼ ਇਕ ਖ਼ਾਸ ਸੰਕੇਤ ਦਿੰਦੀ ਹੈ। ਜੇਕਰ ਤੁਹਾਡੇ ਜੋੜਾਂ 'ਚੋਂ ਵੀ ਪਟਾਕਿਆਂ ਵਾਂਗ ਆਵਾਜ਼ ਆਉਂਦੀ ਹੈ, ਤਾਂ ਇਹ ਤੁਹਾਡੀ ਕਿਸਮਤ ਅਤੇ ਘਰ ਦੇ ਵਾਸਤੂ ਨਾਲ ਜੁੜੀ ਹੋ ਸਕਦੀ ਹੈ।
ਵਾਸਤੂ ਸ਼ਾਸਤਰ ਅਨੁਸਾਰ ਅਹਿਮ ਸੰਕੇਤ
ਵਾਯੂ ਤੱਤ ਦਾ ਅਸੰਤੁਲਨ
- ਵਾਸਤੂ ਅਨੁਸਾਰ ਸਾਡਾ ਸਰੀਰ ਬ੍ਰਹਿਮੰਡ ਦੇ ਪੰਜ ਤੱਤਾਂ ਦਾ ਰੂਪ ਹੈ। ਹੱਡੀਆਂ 'ਚੋਂ ਆਵਾਜ਼ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਜੀਵਨ 'ਚ 'ਵਾਯੂ ਤੱਤ' ਵਿਗੜ ਰਿਹਾ ਹੈ। ਇਹ ਅਕਸਰ ਉਦੋਂ ਹੁੰਦਾ ਹੈ ਜਦੋਂ ਘਰ ਦੀ ਉੱਤਰ-ਪੱਛਮੀ ਦਿਸ਼ਾ 'ਚ ਕੋਈ ਭਾਰੀ ਵਸਤੂ ਜਾਂ ਵਾਸਤੂ ਦੋਸ਼ ਹੋਵੇ।
ਸ਼ਨੀ ਦੇਵ ਦਾ ਪ੍ਰਭਾਵ
- ਜੋਤਿਸ਼ ਸ਼ਾਸਤਰ 'ਚ ਹੱਡੀਆਂ ਅਤੇ ਜੋੜਾਂ ਦਾ ਸਬੰਧ 'ਸ਼ਨੀ' ਗ੍ਰਹਿ ਨਾਲ ਮੰਨਿਆ ਗਿਆ ਹੈ। ਹੱਡੀਆਂ ਦਾ ਕੜਕਣਾ ਇਹ ਦਰਸਾਉਂਦਾ ਹੈ ਕਿ ਕੁੰਡਲੀ 'ਚ ਸ਼ਨੀ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਵਾਸਤੂ ਮੁਤਾਬਕ ਘਰ ਦੇ ਪੱਛਮ ਕੋਣ 'ਚ ਹਨੇਰਾ ਰਹਿਣਾ ਵੀ ਇਸ ਸਮੱਸਿਆ ਨੂੰ ਵਧਾ ਸਕਦਾ ਹੈ।
ਈਸ਼ਾਨ ਕੋਣ ਅਤੇ ਸਕਾਰਾਤਮਕ ਊਰਜਾ
- ਵਾਸਤੂ ਕਹਿੰਦਾ ਹੈ ਕਿ ਜੇਕਰ ਘਰ ਦੇ ਈਸ਼ਾਨ ਕੋਣ 'ਚ ਗੰਦਗੀ ਜਾਂ ਰੁਕਾਵਟ ਹੋਵੇ, ਤਾਂ ਸਰੀਰ 'ਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਰੁਕ ਜਾਂਦਾ ਹੈ, ਜਿਸਦਾ ਸਿੱਧਾ ਅਸਰ ਸਾਡੇ ਸਰੀਰਕ ਢਾਂਚੇ ਦੇ ਲਚਕੀਲੇਪਣ 'ਤੇ ਪੈਂਦਾ ਹੈ।
ਕੀ ਹਨ ਇਸ ਦੇ ਉਪਾਅ ?
ਦਿਸ਼ਾ ਦਾ ਸ਼ੁੱਧੀਕਰਨ
- ਘਰ ਦੀ ਉੱਤਰ-ਪੱਛਮੀ ਦਿਸ਼ਾ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖੋ ਅਤੇ ਉੱਥੇ ਹਲਕੀ ਰੌਸ਼ਨੀ ਦਾ ਪ੍ਰਬੰਧ ਕਰੋ।
ਸ਼ਨੀ ਦੀ ਸ਼ਾਂਤੀ
- ਸ਼ਨੀਵਾਰ ਵਾਲੇ ਦਿਨ ਪੱਛਮ ਦਿਸ਼ਾ ਵੱਲ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਣ ਨਾਲ ਸਰੀਰਕ ਅਤੇ ਮਾਨਸਿਕ ਊਰਜਾ 'ਚ ਸੁਧਾਰ ਹੁੰਦਾ ਹੈ।
ਸਵੇਰ ਦੀ ਰੌਸ਼ਨੀ
- ਘਰ ਦੇ ਮੁੱਖ ਦਰਵਾਜ਼ੇ ਅਤੇ ਈਸ਼ਾਨ ਕੋਣ ਵਾਲੀਆਂ ਖਿੜਕੀਆਂ ਨੂੰ ਸਵੇਰ ਵੇਲੇ ਖੁੱਲ੍ਹਾ ਰੱਖੋ ਤਾਂ ਜੋ ਬ੍ਰਹਿਮੰਡੀ ਊਰਜਾ ਸਰੀਰ 'ਚ ਪ੍ਰਵੇਸ਼ ਕਰ ਸਕੇ।
ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਵੱਡੀ ਖੁਸ਼ਖਬਰੀ: ਯਾਤਰਾ ਨੂੰ ਸੌਖਾ ਬਣਾਉਣ ਲਈ ਕੀਤੇ 3 ਅਹਿਮ ਬਦਲਾਅ
NEXT STORY