ਨਵੀਂ ਦਿੱਲੀ- ਮੰਦਰ ਜਾਂ ਪੂਜਾ ਸਥਾਨ 'ਚ ਅਸੀਂ ਆਤਮਿਕ ਅਤੇ ਮਾਨਸਿਕ ਸ਼ਾਂਤੀ ਦੀ ਖੋਜ ਕਰਦੇ ਹਾਂ ਅਜਿਹੇ 'ਚ ਲੋੜ ਹੈ ਮੰਦਰ ਅਤੇ ਪੂਜਾ ਘਰ ਅਜਿਹੀ ਥਾਂ ਹੋਵੇ ਜਿਥੇ ਵਿਅਕਤੀ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਭੁੱਲ ਜਾਵੇ। ਹਮੇਸ਼ਾ ਲੋਕ ਇਹ ਕਹਿ ਕੇ ਇਸ ਗੱਲ ਨੂੰ ਸਿਰੇ ਤੋਂ ਰੱਦ ਕਰਦੇ ਹਨ ਕਿ ਭਗਵਾਨ ਤਾਂ ਹਰ ਪਾਸੇ ਵਿਰਾਜ਼ਮਾਨ ਹੈ ਫਿਰ ਉਨ੍ਹਾਂ ਦੇ ਸਥਾਨ ਨੂੰ ਕੇ ਇੰਨੀਆਂ ਵੱਡੀਆਂ ਗੱਲਾਂ ਕਿਉਂ ਪਰ ਅਜਿਹਾ ਨਹੀਂ ਹੈ ਹਮੇਸ਼ਾ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਸੀਂ ਨਜ਼ਰਅੰਦਾਜ਼ ਕਰਕੇ ਆਪਣੀ ਸੁਵਿਧਾ ਅਨੁਸਾਰ ਪੂਜਾ ਘਰ ਬਣਾ ਲੈਂਦੇ ਹਾਂ ਪਰ ਇਨ੍ਹਾਂ ਸਿਧਾਂਤਾਂ ਦੇ ਵਿਰੁੱਝ ਅਜਿਹੇ ਸਥਾਨ 'ਤੇ ਮੰਦਰ ਤੁਹਾਡੇ ਲਈ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਆਓ ਜਾਣਦੇ ਹਾਂ ਕਿ ਕੀ ਕਹਿੰਦਾ ਹੈ ਵਾਸਤੂ ਮੰਦਰ ਦੇ ਬਾਰੇ 'ਚ...
ਕੀ ਕਹਿੰਦਾ ਹੈ ਵਾਸਤੂ ਸ਼ਾਸਤਰ ਮੰਦਰ ਦੇ ਨਿਰਮਾਣ ਦੇ ਬਾਰੇ 'ਚ...
-ਤੁਹਾਡੇ ਘਰ ਦੇ ਮੁੱਖ ਦੁਆਰ ਦੇ ਸਾਹਮਣੇ ਜੇਕਰ ਕੋਈ ਮੰਦਰ ਹੈ ਤਾਂ ਇਸ ਨਾਲ ਤੁਹਾਨੂੰ ਅਸ਼ੁੱਭ ਫਲ ਪ੍ਰਾਪਤ ਹੋਵੇਗਾ।
-ਜਿਸ ਮਕਾਨ 'ਤੇ ਮੰਦਰ ਦੀ ਪਰਛਾਈ ਪੈਂਦੀ ਹੈ ਉਥੇ ਆਰਥਿਕ ਸਥਿਤੀ ਖਰਾਬ ਹੁੰਦੀ ਹੈ।
-ਮੰਦਰ ਦੇ ਸ਼ਿਖਰ ਦੀ ਪਰਛਾਈ ਜੇਕਰ ਕਿਸੇ ਘਰ 'ਚ ਪੈਂਦੀ ਹੈ ਤਾਂ ਉਸ ਘਰ ਦੇ ਲੋਕ ਕਰਜ਼ਦਾਰ ਹੋ ਜਾਂਦੇ ਹਨ।
-ਜੇਕਰ ਬੇਰ, ਬਬੂਲ ਵਰਗੇ ਦਰਖਤ ਮੰਦਰ ਦੇ ਨੇੜੇ ਹੋਣ ਤਾਂ ਘਰ 'ਚ ਕਲੇਸ਼ ਦੀ ਸੰਭਾਵਨਾ ਬਣੀ ਰਹਿੰਦੀ ਹੈ।
-ਮੰਦਰ ਦੇ ਆਲੇ-ਦੁਆਲੇ ਮਹਿੰਦੀ ਦਾ ਦਰਖਤ ਨਾ-ਪੱਖੀ ਅਸਰ ਪਾਉਂਦਾ ਹੈ ਅਤੇ ਘਰ ਦੇ ਆਲੇ-ਦੁਆਲੇ ਨਾ-ਪੱਖੀ ਸ਼ਕਤੀਆਂ ਦਾ ਵਾਸ ਹੋਣ ਦੀ ਸੰਭਾਵਨਾ ਹੁੰਦੀ ਹੈ।
ਵਾਸਤੂ ਸ਼ਾਸਤਰ ਦੇ ਅਨੁਸਾਰ ਪੂਜਾ ਘਰ ਦੇ ਨਿਰਮਾਣ 'ਚ ਧਿਆਨ ਰੱਖੋ ਇਹ ਗੱਲਾਂ
ਘਰ 'ਚ ਪੂਜਾ ਲਈ ਪੂਜਾ ਘਰ ਦਾ ਨਿਰਮਾਣ ਵੱਖ ਤੋਂ ਕਰਵਾਓ। ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਵੀ ਪੂਜਾ ਦਾ ਸਥਾਨ ਇਕ ਨਿਸ਼ਚਿਤ ਜਗ੍ਹਾ 'ਤੇ ਹੀ ਬਣਾਓ। ਜਿਸ ਸਥਾਨ 'ਤੇ ਬੈਠ ਕੇ ਪੂਜਾ ਕਰੋ ਉਹ ਜ਼ਮੀਨ ਤੋਂ ਥੋੜ੍ਹੀ ਉਚਾਈ 'ਤੇ ਹੋਵੇ। ਇਸ਼ਾਨ ਕੋਣ ਪੂਜਾ ਘਰ ਲਈ ਸਭ ਤੋਂ ਉਪਯੁਕਤ ਦਿਸ਼ਾ ਹੁੰਦੀ ਹੈ।
ਗਲਤ ਦਿਸ਼ਾ 'ਚ ਬਣੇ ਪੂਜਾ ਘਰ ਨੂੰ ਇੰਝ ਕਰੋ ਸਹੀ
ਜੇਕਰ ਪੂਜਾ ਘਰ ਗਲਤ ਦਿਸ਼ਾ 'ਚ ਬਣਿਆ ਹੋਇਆ ਹੈ ਤਾਂ ਪੂਜਾ ਘਰ ਦੇ ਦੁਆਰ 'ਤੇ ਮਾਂਗਲਿਕ ਚਿੰਨ੍ਹ ਆਦਿ ਸਥਾਪਿਤ ਕਰੋ। ਗਣਪਤੀ ਅਤੇ ਦੁਰਗਾ ਦੀਆਂ ਮੂਰਤੀਆਂ ਦੱਖਣੀ ਮੁੱਖ 'ਚ ਹੋਣ ਤਾਂ ਸ਼ੁੱਭ ਹੁੰਦੀਆਂ ਹਨ। ਇਸ ਦੇ ਨਾਲ ਹੀ ਪੂਜਾ ਘਰ 'ਚ ਸ਼੍ਰੀਯੰਤਰ ਜਾਂ ਕੁਬੇਰ ਯੰਤਰ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ।
ਟਾਇਲਟ ਦੇ ਕੋਲ ਪੂਜਾ ਘਰ ਨਾ ਬਣਾਓ
ਜੇਕਰ ਤੁਹਾਡੇ ਪੂਜਾ ਘਰ ਦੇ ਕੋਲ ਟਾਇਲਟ ਹੈ ਤਾਂ ਵਾਸਤੂਦੋਸ਼ ਉਤਪੰਨ ਹੁੰਦਾ ਹੈ। ਜੇਕਰ ਟਾਇਲਟ ਪੂਜਾ ਸਥਲ ਦੇ ਨੇੜੇ ਹੈ ਅਤੇ ਉਸ ਨੂੰ ਹਟਾਉਣਾ ਸੰਭਵ ਨਹੀਂ ਹੈ ਤਾਂ ਟਾਇਲਟ ਦਾ ਦਰਵਾਜ਼ਾ ਬੰਦ ਕਰਕੇ ਰੱਖੋ ਅਤੇ ਜੇਕਰ ਪੂਜਾ ਘਰ ਗਲਤ ਦਿਸ਼ਾ 'ਚ ਬਣਿਆ ਹੈ ਪਰ ਉਥੇ ਸਾਫ ਸਫਾਈ ਹੈ ਤਾਂ ਅਜਿਹੇ ਸਥਾਨ ਦਾ ਵਾਸਤੂਦੋਸ਼ ਦਾ ਪ੍ਰਭਾਵ ਖੁਦ ਹੀ ਘੱਟ ਜਾਵੇਗਾ।
ਹਨੂੰਮਾਨ ਜੀ ਦੀ ਪੂਜਾ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਘਰ ਆਵੇਗਾ ਧਨ ਤੇ ਬਣੇਗਾ ਹਰ ਕੰਮ
NEXT STORY