ਵੈੱਬ ਡੈਸਕ- ਲੋਕ ਆਪਣੇ ਘਰਾਂ ਦੇ ਬਗੀਚਿਆਂ ਅਤੇ ਬਾਲਕਨੀਆਂ 'ਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਉਂਦੇ ਹਨ, ਜੋ ਨਾ ਸਿਰਫ਼ ਘਰ ਦੀ ਖੂਬਸੂਰਤੀ ਵਧਾਉਂਦੇ ਹਨ, ਸਗੋਂ ਮਨ ਨੂੰ ਸ਼ਾਂਤ ਵੀ ਕਰਦੇ ਹਨ। ਵਾਸਤੂ ਸ਼ਾਸਤਰ ਅਨੁਸਾਰ ਕੁਝ ਪੌਦੇ ਘਰ 'ਚ ਸਕਾਰਾਤਮਕ ਊਰਜਾ ਅਤੇ ਧਨ-ਦੌਲਤ ਲਿਆਉਣ ਵਾਲੇ ਮੰਨੇ ਜਾਂਦੇ ਹਨ। ਇਨ੍ਹਾਂ 'ਚ ਮਨੀ ਪਲਾਂਟ ਸਭ ਤੋਂ ਮਹੱਤਵਪੂਰਨ ਪੌਦਿਆਂ 'ਚੋਂ ਇਕ ਹੈ, ਜਿਸ ਨੂੰ ਧਨ ਅਤੇ ਕਿਸਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : Touch Wood ; ਕੀ ਲੱਕੜ ਨੂੰ ਛੂਹਣ ਨਾਲ ਸੱਚਮੁੱਚ ਨਹੀਂ ਲੱਗਦੀ ਬੁਰੀ ਨਜ਼ਰ ? ਜਾਣੋ ਕੀ ਹੈ ਇਸ ਪਿੱਛੇ ਦਾ ਤਰਕ
ਮਨੀ ਪਲਾਂਟ ਘਰ 'ਚ ਲਿਆਉਂਦਾ ਹੈ ਸਕਾਰਾਤਮਕ ਊਰਜਾ
ਵਾਸਤੂ ਸ਼ਾਸਤਰ ਅਨੁਸਾਰ ਜੇ ਮਨੀ ਪਲਾਂਟ ਨੂੰ ਸਹੀ ਦਿਸ਼ਾ 'ਚ ਅਤੇ ਸਹੀ ਢੰਗ ਨਾਲ ਲਗਾਇਆ ਜਾਵੇ, ਤਾਂ ਇਹ ਘਰ ਤੋਂ ਨਕਾਰਾਤਮਕਤਾ ਦੂਰ ਕਰਦਾ ਹੈ ਅਤੇ ਸਕਾਰਾਤਮਕ ਊਰਜਾ ਲਿਆਉਂਦਾ ਹੈ। ਜਿਸ ਘਰ 'ਚ ਇਹ ਪੌਦਾ ਹਰਾ-ਭਰਿਆ ਅਤੇ ਤੰਦਰੁਸਤ ਰਹੇ, ਉੱਥੇ ਆਰਥਿਕ ਤੰਗੀ ਨਹੀਂ ਆਉਂਦੀ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਮਿੱਟੀ 'ਚ ਦੁੱਧ ਪਾਉਣਾ ਮੰਨਿਆ ਜਾਂਦਾ ਹੈ ਸ਼ੁੱਭ
ਵਾਸਤੂ ਮਾਹਿਰਾਂ ਮੁਤਾਬਕ ਮਨੀ ਪਲਾਂਟ ਦੀ ਮਿੱਟੀ 'ਚ ਥੋੜ੍ਹਾ ਜਿਹਾ ਦੁੱਧ ਪਾਉਣਾ ਬਹੁਤ ਲਾਭਦਾਇਕ ਹੁੰਦਾ ਹੈ। ਦੁੱਧ ਨੂੰ ਪਵਿੱਤਰਤਾ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਪੌਦੇ 'ਚ ਸਾਤਵਿਕ ਊਰਜਾ ਵਧਦੀ ਹੈ ਅਤੇ ਘਰ ਦੀ ਆਰਥਿਕ ਹਾਲਤ ਮਜ਼ਬੂਤ ਬਣਦੀ ਹੈ। ਇਸ ਨਾਲ ਕਰਜ਼ੇ ਤੋਂ ਛੁਟਕਾਰਾ ਮਿਲਣ ਦਾ ਵਿਸ਼ਵਾਸ ਵੀ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
ਮਿੱਟੀ 'ਚ ਖੰਡ ਪਾਉਣ ਨਾਲ ਵਧਦੀ ਹੈ ਬਰਕਤ
ਜੇ ਮਨੀ ਪਲਾਂਟ ਦੀ ਮਿੱਟੀ 'ਚ ਥੋੜ੍ਹੀ ਜਿਹੀ ਖੰਡ ਪਾ ਦਿੱਤੀ ਜਾਵੇ, ਤਾਂ ਇਹ ਪੌਦਾ ਤੇਜ਼ੀ ਨਾਲ ਵਧਦਾ ਹੈ। ਵਾਸਤੂ ਅਨੁਸਾਰ ਗੰਨੇ ਤੋਂ ਬਣੀ ਖੰਡ ਘਰ 'ਚ ਮਿਠਾਸ ਅਤੇ ਪੈਸਿਆਂ 'ਚ ਵਾਧੇ ਦਾ ਸੰਕੇਤ ਦਿੰਦੀ ਹੈ। ਇਸ ਉਪਾਅ ਨਾਲ ਘਰ ਦਾ ਮਾਹੌਲ ਸੁਖਦਾਈ ਬਣਦਾ ਹੈ, ਧਨ ਦਾ ਨੁਕਸਾਨ ਰੁਕਦਾ ਹੈ ਅਤੇ ਰਾਹੂ ਦੇ ਦੋਸ਼ ਘਟਣ ਦੀ ਮੰਨਤਾ ਹੈ।
ਇਹ ਵੀ ਪੜ੍ਹੋ : ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਪੈਰ ਨਾਲ ਕਿਉਂ ਸੁੱਟਦੀ ਹੈ ਚੌਲਾਂ ਦਾ ਕਲਸ਼? ਜਾਣੋ ਇਸ ਪਰੰਪਰਾ ਦਾ ਰਹੱਸ
ਪੌਧੇ ‘ਤੇ ਕਲਾਵਾ (ਮੋਲੀ) ਬੰਨ੍ਹਣ ਦਾ ਰਿਵਾਜ
ਘਰ ਦੀ ਲੰਬੀ ਸਮੇਂ ਦੀ ਖੁਸ਼ਹਾਲੀ ਲਈ ਮਨੀ ਪਲਾਂਟ ‘ਤੇ ਲਾਲ ਕਲਾਵਾ (ਮੋਲੀ) ਬੰਨ੍ਹਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਪੌਦੇ ਦੀ ਸਕਾਰਾਤਮਕ ਊਰਜਾ ਵਧਦੀ ਹੈ ਅਤੇ ਘਰ 'ਚ ਧਨ ਦਾ ਸਥਿਰ ਪ੍ਰਵਾਹ ਬਣਿਆ ਰਹਿੰਦਾ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਪੈਰ ਨਾਲ ਕਿਉਂ ਸੁੱਟਦੀ ਹੈ ਚੌਲਾਂ ਦਾ ਕਲਸ਼? ਜਾਣੋ ਇਸ ਪਰੰਪਰਾ ਦਾ ਰਹੱਸ
NEXT STORY