ਨਵੀਂ ਦਿੱਲੀ - ਜੋਤਿਸ਼ ਵਿਚ ਪੂਜਾ ਨਾਲ ਜੁੜੇ ਬਹੁਤ ਸਾਰੇ ਨਿਯਮ ਹਨ। ਜੋਤਿਸ਼ ਅਨੁਸਾਰ ਹਰ ਕਿਸਮ ਦੀ ਪੂਜਾ ਵਿਚ ਨਿਯਮਾਂ ਅਤੇ ਮਹੂਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਪੂਜਾ ਕਿਧਰੇ ਅਧੂਰੀ ਰਹਿ ਜਾਂਦੀ ਹੈ। ਇਸ ਲਈ ਬਹੁਤ ਘੱਟ ਲੋਕ ਜਾਣਦੇ ਹਨ ਕਿ ਜੋਤਿਸ਼ ਸ਼ਾਸਤਰ ਵਿਚ ਹੀ ਨਹੀਂ ਸਗੋਂ ਵਾਸਤੂ ਸ਼ਾਸਤਰ ਮੁਤਾਬਕ ਵੀ ਪੂਜਾ ਆਦਿ ਨਾਲ ਜੁੜੇ ਬਹੁਤ ਸਾਰੇ ਨਿਯਮ ਦੱਸੇ ਗਏ ਹਨ। ਉਨ੍ਹਾਂ ਦੀ ਪਾਲਣਾ ਕਰਨਾ ਪੂਜਾ ਨੂੰ ਸਫਲ ਬਣਾਉਂਦਾ ਹੈ ਅਤੇ ਇਹ ਪੂਜਾ ਦੇ ਨਤੀਜਿਆਂ ਨੂੰ ਦੁਗਣਾ ਕਰ ਦਿੰਦਾ ਹੈ। ਇਸ ਲਈ ਆਓ ਜਾਣਦੇ ਹਾਂ ਵਾਸਤੂ ਸ਼ਾਸਤਰ ਨਾਲ ਜੁੜੇ ਕੁਝ ਖ਼ਾਸ ਨਿਯਮ
ਇਹ ਵੀ ਪੜ੍ਹੋ : ਰੋਜ਼ ਕਰੋਗੇ ਇਹ 10 ਕੰਮ ਤਾਂ ਵਧੇਗਾ ਆਤਮ-ਵਿਸ਼ਵਾਸ, ਮਿਲੇਗੀ ਤਰੱਕੀ
ਨਾ ਸਿਰਫ ਵਾਸਤੂ ਸ਼ਾਸਤਰ ਵਿਚ ਸਗੋਂ ਧਾਰਮਿਕ ਸ਼ਾਸਤਰਾਂ ਵਿਚ ਵੀ ਦੱਸਿਆ ਗਿਆ ਹੈ ਕਿ ਭਗਵਾਨ ਦੀ ਪੂਜਾ ਵਿਚ ਰੰਗਾਂ ਦਾ ਬਹੁਤ ਮਹੱਤਵ ਹੁੰਦਾ ਹੈ। ਅਜਿਹੀ ਸਥਿਤੀ ਵਿਚ ਹਰ ਵਿਅਕਤੀ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੂਜਾ ਵਿਚ ਕਿਹੜੇ ਰੰਗ ਦੇ ਕੱਪੜਿਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਦੱਸ ਦੇਈਏ ਕਿ ਵਰ੍ਹਾਪੁਰਾਣ ਵਿਚ ਵੀ ਪੂਜਾ ਨਾਲ ਸੰਬੰਧਿਤ ਕੁਝ ਨਿਯਮ ਵੀ ਦੱਸੇ ਗਏ ਹਨ।
ਇਨ੍ਹਾਂ ਰੰਗਾਂ ਦੀ ਵਰਤੋਂ ਵਰਜਿਤ ਹੈ
ਵਾਸਤੂ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਪੂਜਾ ਵਿਚ ਕਾਲੇ ਅਤੇ ਨੀਲੇ ਰੰਗ ਦੇ ਕੱਪੜੇ ਨਹੀਂ ਪਹਿਨਣੇ ਚਾਹੀਦੇ ਹਨ। ਹਾਲਾਂਕਿ ਸ਼ਨੀ ਦੇਵ ਦੀ ਪੂਜਾ ਸਮੇਂ ਕੋਈ ਕਾਲੇ ਕੱਪੜੇ ਪਾ ਸਕਦਾ ਹੈ ਕਿਉਂਕਿ ਮਾਨਤਾਵਾਂ ਅਨੁਸਾਰ ਕਾਲਾ ਅਤੇ ਨੀਲਾ ਰੰਗ ਉਨ੍ਹਾਂ ਨੂੰ ਬਹੁਤ ਪਿਆਰਾ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ ਢਿੱਡ ਅਤੇ ਦਿਮਾਗ ਨੂੰ ਠੰਡਾ ਰੱਖਦਾ ਹੈ ਇਹ ਸ਼ਰਬਤ, ਨਹੀਂ ਲੱਗਣ ਦਿੰਦਾ ਲੂ
ਪੂਜਾ ਵਿਚ ਕੁੜਤਾ ਅਤੇ ਸਾੜੀ ਦੀ ਵਰਤੋਂ ਕੀਤੀ ਜਾ ਸਕਦੀ ਹੈ
ਵਾਸਤੂ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਇਨਸਾਨ ਨੂੰ ਪੂਜਾ ਕਰਦੇ ਸਮੇਂ ਸਾਫ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਦੇ ਨਾਲ ਹੀ ਇਹ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਕਿ ਆਦਮੀ ਧੋਤੀ ਅਤੇ ਕੁਰਤਾ ਪਾ ਕੇ ਪੂਜਾ ਕਰਨ ਅਤੇ ਜਨਾਨੀਆਂ ਨੂੰ ਪੂਜਾ ਵਿਚ ਸਾੜ੍ਹੀ ਪਹਿਨਣੀ ਚਾਹੀਦੀ ਹੈ।
ਗੰਦੇ ਕਪੜੇ
ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪ੍ਰਮਾਤਮਾ ਦੀ ਪੂਜਾ ਦੇ ਸਮੇਂ ਗੰਦੇ ਅਤੇ ਫਟੇ ਹੋਏ ਕਪੜੇ ਨਾ ਪਾਏ ਜਾਣ। ਧਾਰਮਿਕ ਸ਼ਾਸਤਰਾਂ ਅਨੁਸਾਰ ਪੂਜਾ ਵਿਚ ਹਮੇਸ਼ਾਂ ਸਾਫ਼ ਅਤੇ ਨਵੇਂ ਕੱਪੜੇ ਪਹਿਨੋ।
ਇਹ ਵੀ ਪੜ੍ਹੋ : ਅਪਣਾਓ ਇਹ 3 ਐਂਟੀ-ਏਜਿੰਗ ਟਿੱਪਸ, 30 ਦੇ ਬਾਅਦ ਵੀ ਸੁੰਦਰਤਾ ਰਹੇਗੀ ਬਰਕਰਾਰ
ਪੀਲੇ ਕੱਪੜੇ
ਇਸ ਸਭ ਤੋਂ ਇਲਾਵਾ ਪੂਜਾ ਦੌਰਾਨ ਪੀਲੇ ਰੰਗ ਦੇ ਕੱਪੜੇ ਪਹਿਨੇ ਜਾ ਸਕਦੇ ਹਨ ਕਿਉਂਕਿ ਇਹ ਭਗਵਾਨ ਵਿਸ਼ਨੂੰ ਦਾ ਮਨਪਸੰਦ ਰੰਗ ਹੈ। ਇਸ ਲਈ ਇਹ ਰੰਗ ਉੱਤਮ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਤੋਂ ਇਲਾਵਾ ਭਗਵਾਨ ਸ਼ਿਵ ਦੀ ਪੂਜਾ ਵਿਚ ਪੀਲੇ ਅਤੇ ਚਿੱਟੇ ਰੰਗ ਦੇ ਕੱਪੜੇ ਪਾਏ ਜਾ ਸਕਦੇ ਹਨ। ਧਿਆਨ ਰੱਖੋ ਕਿ ਸ਼ਿਵ ਦੀ ਪੂਜਾ ਵਿਚ ਕਾਲੇ ਰੰਗ ਦੇ ਕਪੜੇ ਨਾ ਪਾਓ।
ਇਹ ਵੀ ਪੜ੍ਹੋ : ਬਾਜ਼ਾਰ ਦੀ 'ਸ਼ਰਦਾਈ' ਨਾਲੋਂ ਬਹੁਤ ਜ਼ਿਆਦਾ ਪੌਸ਼ਟਿਕ ਹੈ ਇਹ ਸ਼ਾਹੀ 'ਸ਼ਰਦਾਈ', ਜਾਣੋ ਬਣਾਉਣ ਦੀ ਵਿਧੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰੋਜ਼ ਕਰੋਗੇ ਇਹ 10 ਕੰਮ ਤਾਂ ਵਧੇਗਾ ਆਤਮ-ਵਿਸ਼ਵਾਸ, ਮਿਲੇਗੀ ਤਰੱਕੀ
NEXT STORY