ਨਵੀਂ ਦਿੱਲੀ - ਗਰਮੀਆਂ ਸ਼ੁਰੂ ਹੁੰਦੇ ਹੀ ਤਰਬੂਜ-ਖਰਬੂਜੇ ਅਤੇ ਬੇਲ ਦੇ ਫਲ ਬਾਜ਼ਾਰ ਵਿਚ ਵਿਕਦੇ ਦਿਖਾਈ ਦੇਣ ਲਗਦੇ ਹਨ। ਬੇਲ ਦਾ ਸ਼ਰਬਤ ਕਾਫ਼ੀ ਜ਼ਿਆਦਾ ਪਸੰਦ ਕੀਤਾ ਜਾਂਦੇ ਹੈ। ਇਹ ਸੁਆਦ ਵਿਚ ਨਾ ਸਿਰਫ ਸਵਾਦ ਹੁੰਦਾ ਹੈ ਸਗੋਂ ਇਸ ਵਿਚ ਬਹੁਤ ਸਾਰੇ ਤੱਤ ਹੁੰਦੇ ਹਨ। ਬੇਲ ਦਾ ਸ਼ਰਬਤ ਗਰਮੀਆਂ ਵਿਚ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਇਹ ਬਦਹਜ਼ਮੀ, ਦਸਤ, ਪਿਸ਼ਾਬ ਦੀ ਬਿਮਾਰੀ, ਪੇਚਸ਼, ਸ਼ੂਗਰ, ਪੀਲੀਆ, ਹੈਜ਼ਾ ਅਤੇ ਹੋਰ ਬਹੁਤ ਸਾਰੀਆਂ ਬੀਮਾਰੀਆਂ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ। ਇਹ ਤੁਹਾਡੇ ਮੁਹਾਸੇ, ਝੁਰੜੀਆਂ ਅਤੇ ਤੁਹਾਡੇ ਵਾਲਾਂ ਦੀ ਖੁਸ਼ਕੀ ਨੂੰ ਦੂਰ ਕਰ ਸਕਦਾ ਹੈ। ਜੇ ਤੁਸੀਂ ਗਰਮੀਆਂ ਵਿਚ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਇਹ ਸ਼ਰਬਤ ਤੁਹਾਡੇ ਲਈ ਵਧੀਆ ਵਿਕਲਪ ਹੈ।
ਇਹ ਵੀ ਪੜ੍ਹੋ : ਮੁੰਬਈ ’ਚ ਫਲ-ਸਬਜ਼ੀਆਂ ਹੋਈਆਂ ਮਹਿੰਗੀਆਂ, 15 ਦਿਨ ’ਚ ਰੇਟ 40 ਫੀਸਦੀ ਤੱਕ ਵਧੇ
ਹਾਜਮਾ ਦਰੁਸਤ
ਬੇਲ ਦੀ ਇਹ ਸ਼ਰਬਤ ਜਾਂ ਸਕਵੈਸ਼ ਪਾਚਣ ਤੰਤਰ ਨੂੰ ਦਰੁਸਤ ਕਰਦਾ ਹੈ। ਇਹ ਸਾਡੀਆਂ ਅੰਤੜੀਆਂ ਨੂੰ ਸਾਫ਼ ਕਰਦਾ ਹੈ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦਰੁਸਤ ਕਰਦਾ ਹੈ। ਇਸ ਦਾ ਲੈਕਸੇਟਿਵ ਕਬਜ਼, ਬੇਚੈਨੀ ਅਤੇ ਦਰਦ ਤੋਂ ਰਾਹਤ ਦਿਵਾਉਣ ਵਿਚ ਸਹਾਇਤਾ ਕਰਦਾ ਹੈ।
ਆਰਾਮ
ਬੇਲ ਦੇ ਸ਼ਰਬਤ ਨਾਲ ਬਲੱਡ ਸ਼ੂਗਰ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ ਇਹ ਬਲੱਡ ਸ਼ੂਗਰ ਨੂੰ ਖੂਨ ਵਿਚ ਵਧਣ ਤੋਂ ਰੋਕਦਾ ਹੈ। ਇਸ ਵਿਚ ਐਂਟੀ-ਡਾਇਬਟਿਕ ਗੁਣ ਹੁੰਦੇ ਹਨ।
ਦਿਲ ਲਈ ਵਧੀਆ ਫਲ
ਇਹ ਫ਼ਲ ਦਿਲ ਨਾਲ ਸਬੰਧਤ ਬਿਮਾਰੀਆਂ ਨੂੰ ਕਾਬੂ ਵਿਚ ਰੱਖਣ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਰਿਟਰਨ : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ DGCA ਸਖ਼ਤ, ਨਵੇਂ ਦਿਸ਼ਾ ਨਿਰਦੇਸ਼ ਜਾਰੀ
ਪੀਲੀਆ ਤੋਂ ਛੁਟਕਾਰਾ
ਜਿਗਰ ਵਿਚ ਗਰਮੀ ਜਾਂ ਲਾਗ ਕਾਰਨ ਪੀਲੀਆ ਹੋਵੇ ਤਾਂ ਇਸ ਤੋਂ ਬਚਣ ਲਈ ਤੁਸੀਂ ਵੇਲ ਤੋਂ ਬਣੇ ਸ਼ਰਬਤ ਪੀਓ। ਬੇਲ ਵਿਚ ਐਂਟੀ ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਜਿਗਰ ਦੀ ਸੋਜਸ਼ ਨੂੰ ਕਾਫ਼ੀ ਹੱਦ ਤਕ ਰਾਹਤ ਦੇ ਸਕਦੇ ਹਨ।
ਹੈਜ਼ਾ
ਬੈਕਟਰੀਆ ਦੀ ਲਾਗ ਕਾਰਨ ਹੈਜ਼ਾ ਦਾ ਜੋਖਮ ਵਧ ਜਾਂਦਾ ਹੈ। ਇਸ ਨਾਲ ਨਿਰੰਤਰ ਦਸਤ ਲਗ ਜਾਂਦੇ ਹਨ, ਜੋ ਕਿ ਮਨੁੱਖੀ ਸਥਿਤੀ ਨੂੰ ਗੰਭੀਰ ਬਣਾ ਸਕਦੇ ਹਨ । ਇਸ ਦਾ ਜੂਸ ਪੀਓ। ਬੇਲ ਵੇਲ ਵਿਚ ਐਂਟੀ-ਡਾਇਰੀਆ ਪ੍ਰਾਪਰਟੀ ਹੁੰਦੀ ਹੈ, ਜੋ ਹੈਜ਼ਾ ਦੇ ਜੋਖ਼ਮ ਨੂੰ ਘਟਾਉਂਦੀ ਹੈ।
ਇਨ੍ਹਾਂ ਰੋਗਾਂ ਤੋਂ ਵੀ ਮਿਲ ਸਕਦੀ ਹੈ ਰਾਹਤ
ਉਲਟੀਆਂ, ਕਬਜ਼ ਜਾਂ ਪੇਟ ਦੀ ਜਲਣ ਨੂੰ ਘਟਾਉਣ ਲਈ ਬੇਲ ਵਿਚ ਮਿਸ਼ਰੀ, ਇਲਾਇਚੀ, ਲੌਂਗ ਅਤੇ ਕਾਲੀ ਮਿਰਚ ਮਿਲਾਓ, ਇਸ ਨੂੰ ਪੀਣ ਨਾਲ ਪੇਟ ਦੀਆਂ ਸਮੱਸਿਆ ਤੋਂ ਰਾਹਤ ਮਿਲੇਗੀ ਅਤੇ ਤੁਹਾਨੂੰ ਆਰਾਮ ਮਿਲੇਗਾ।
ਕਬਜ਼ ਰੋਗੀ
ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਬੇਲ ਦਾ ਰਸ ਨਹੀਂ ਪੀਣਾ ਚਾਹੀਦਾ। ਆਮ ਲੋਕਾਂ ਨੂੰ ਵੀ ਇਕ ਵਾਰ 'ਚ ਇਕ ਗਲਾਸ ਹੀ ਪੀਣਾ ਚਾਹੀਦਾ ਹੈ। ਇਸ ਨੂੰ ਜ਼ਿਆਦਾ ਮਾਤਰਾ 'ਚ ਪੀਣ ਨਾਲ ਢਿੱਡ 'ਚ ਦਰਦ, ਸੋਜ ਅਤੇ ਢਿੱਡ ਫੁੱਲਣ ਦੀ ਸਮੱਸਿਆ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਇਲਾਜ ਹੋਵੇਗਾ ਹੋਰ ਮਹਿੰਗਾ, ਪੈਟਰੋਲ-ਡੀਜ਼ਲ ਮਗਰੋਂ ਹੁਣ ਵਧ ਸਕਦੀਆਂ ਨੇ ਦਵਾਈਆਂ ਦੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
'ਟ੍ਰਾਂਸਫੈਟ' ਬਣ ਸਕਦਾ ਹੈ ਤੁਹਾਡੀ ਸਿਹਤ ਲਈ ਵੱਡਾ ਖ਼ਤਰਾ, ਜਾਣੋ ਕੀ ਹੈ ਇਹ
NEXT STORY