ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਰੱਖੀਆਂ ਹੋਈਆਂ ਚੀਜ਼ਾਂ ਦਾ ਪ੍ਰਭਾਵ ਮੈਂਬਰਾਂ 'ਤੇ ਪੈਂਦਾ ਹੈ। ਵਾਸਤੂ ਨਿਯਮਾਂ ਦਾ ਪਾਲਨ ਕਰਨ ਨਾਲ ਜੀਵਨ 'ਚ ਪਾਜ਼ੇਟਿਵਿਟੀ ਦਾ ਸੰਚਾਰ ਹੁੰਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਕੁਝ ਗਲਤੀਆਂ ਕਾਰਨ ਵਿਅਕਤੀ ਕਰਜ਼ 'ਚ ਡੁੱਬ ਸਕਦਾ ਹੈ ਅਤੇ ਮਾਂ ਲਕਸ਼ਮੀ ਵੀ ਨਾਰਾਜ਼ ਹੋ ਸਕਦੀ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...
ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਘਰ ਦੇ ਮੁੱਖ ਦਰਵਾਜ਼ੇ 'ਤੇ ਨਾ ਰੱਖੋ ਕੂੜੇ ਦਾ ਡੱਬਾ
ਕਈ ਲੋਕ ਕੂੜੇ ਦਾ ਡੱਬਾ ਘਰ ਦੇ ਬਾਹਰ ਰੱਖ ਦਿੰਦੇ ਹਨ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਬਾਹਰ ਕੂੜੇ ਦਾ ਡੱਬਾ ਰੱਖਣ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ਅਤੇ ਤੁਹਾਨੂੰ ਧਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਿਸਤਰੇ 'ਤੇ ਬੈਠ ਕੇ ਨਾ ਖਾਓ ਖਾਣਾ
ਵਾਸਤੂ ਮਾਨਵਤਾਵਾਂ ਦੇ ਅਨੁਸਾਰ ਕਦੇ ਵੀ ਬਿਸਤਰੇ 'ਤੇ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ। ਇਸ ਨਾਲ ਮਾਂ ਲਕਸ਼ਮੀ ਤੁਹਾਡੇ ਨਾਲ ਨਾਰਾਜ਼ ਹੋ ਸਕਦੀ ਹੈ ਅਤੇ ਘਰ ਦਾ ਸੁੱਖ-ਚੈਨ ਵੀ ਜਾ ਸਕਦਾ ਹੈ।
ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਨਾ ਛੱਡੋ ਜੂਠੇ ਭਾਂਡੇ
ਵਾਸਤੂ ਸ਼ਾਸਤਰ ਦੇ ਅਨੁਸਾਰ ਰਾਤ ਨੂੰ ਕਦੇ ਵੀ ਰਸੋਈ 'ਚ ਜੂਠੇ ਭਾਂਡੇ ਨਹੀਂ ਛੱਡਣੇ ਚਾਹੀਦੇ। ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਰਸੋਈ ਸਾਫ਼ ਕਰਕੇ ਹੀ ਸੋਵੋ। ਇਸ ਨਾਲ ਮਾਂ ਅੰਨਪੂਰਣਾ ਅਤੇ ਮਾਂ ਲਕਸ਼ਮੀ ਦਾ ਆਸ਼ੀਰਵਾਦ ਤੁਹਾਡੇ 'ਤੇ ਹਮੇਸ਼ਾ ਬਣਿਆ ਰਹੇਗਾ।
ਨਾ ਰੱਖੋ ਖਾਲੀ ਬਾਲਟੀ
ਬਾਥਰੂਮ 'ਚ ਕਦੇ ਵੀ ਕਾਲੀ ਬਾਲਟੀ ਨਹੀਂ ਰੱਖਣੀ ਚਾਹੀਦੀ। ਇਸ ਨਾਲ ਘਰ 'ਚ ਨੈਗੇਟਿਵ ਐਨਰਜੀ ਦਾ ਆਗਮਨ ਹੋ ਸਕਦਾ ਹੈ। ਹਮੇਸ਼ਾ ਬਾਲਟੀ ਨੂੰ ਉਲਟਾ ਕਰਕੇ ਹੀ ਰੱਖੋ। ਇਸ ਤੋਂ ਇਲਾਵਾ ਬਾਲਟੀ ਨੂੰ ਹਮੇਸ਼ਾ ਭਰ ਕੇ ਰੱਖੋ ਇਸ ਨਾਲ ਘਰ ਦੀ ਨੈਗੇਟਿਵ ਐਨਰਜੀ ਦੂਰ ਹੋਵੇਗੀ।
ਇਹ ਵੀ ਪੜ੍ਹੋ-ਵਿਪਰੋ ਨੇ ਈ-ਮੇਲ ਭੇਜ ਕੇ ਇਕ ਝਟਕੇ ’ਚ ਅੱਧੀ ਕਰ ਦਿੱਤੀ ਤਨਖ਼ਾਹ, ਜਾਣੋ ਵਜ੍ਹਾ
ਨਾ ਕੱਟੋ ਰਾਤ ਨੂੰ ਨਹੁੰ
ਕਈ ਲੋਕ ਰਾਤ ਨੂੰ ਨਹੁੰ ਕੱਟਦੇ ਹਨ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਰਾਤ ਨੂੰ ਨਹੁੰ ਕੱਟਣੇ ਅਸ਼ੁਭ ਮੰਨੇ ਜਾਂਦੇ ਹਨ। ਇਸ ਨਾਲ ਘਰ 'ਚ ਗਰੀਬੀ ਅਤੇ ਧਾਰਮਿਕ ਮਾਨਵਤਾਵਾਂ ਦੇ ਅਨੁਸਾਰ ਰਾਤ ਦੇ ਸਮੇਂ ਮਾਂ ਲਕਸ਼ਮੀ ਘਰ 'ਚ ਪ੍ਰਵੇਸ਼ ਕਰਦੀ ਹੈ ਇਸ ਲਈ ਰਾਤ ਨੂੰ ਨਹੁੰ ਨਹੀਂ ਕੱਟਣੇ ਚਾਹੀਦੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਹਰ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ ਸ਼ਨੀਦੇਵ, ਇਸ ਖ਼ਾਸ ਵਿਧੀ ਨਾਲ ਕਰੋ ਪੂਜਾ
NEXT STORY