ਨਵੀਂ ਦਿੱਲੀ- ਆਨਲਾਈਨ ਖਾਣਾ ਆਰਡਰ ਕਰਨ ਦੀ ਸੁਵਿਧਾ ਦੇਣ ਵਾਲੀ ਕੰਪਨੀ ਜ਼ੋਮੈਟੋ ਨੇ ਘਰ ਵਰਗਾ ਭੋਜਨ ਉਪਲੱਬਧ ਕਰਵਾਉਣ ਲਈ 'ਐਵਰੀਡੇਅ' ਨਾਂ ਨਾਲ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਉਸ ਦੇ ਸਾਂਝੇਦਾਰ ਘਰਾਂ 'ਚ ਭੋਜਨ ਬਣਾਉਣ ਵਾਲੇ ਸ਼ੈੱਫ ਨਾਲ ਸੰਪਰਕ ਸਥਾਪਿਤ ਕਰਨਗੇ।
ਇਹ ਵੀ ਪੜ੍ਹੋ-ਵਿਸ਼ਵ ਵਿਕਾਸ 'ਚ ਭਾਰਤ ਦੀ ਹੋ ਸਕਦੀ ਹੈ 15 ਫ਼ੀਸਦੀ ਹਿੱਸੇਦਾਰੀ, IMF ਨੇ ਕਿਹਾ-ਮਹਿੰਗਾਈ ਦਰ ਬਣੀ ਰਹੇਗੀ ਚੁਣੌਤੀ
ਕੰਪਨੀ ਦੇ ਸੰਸਥਾਪਕ ਦਪਿੰਦਰ ਗੋਇਲ ਨੇ ਬੁੱਧਵਾਰ ਨੂੰ ਬਲਾਗ 'ਤੇ ਇਕ ਪੋਸਟ 'ਚ ਦੱਸਿਆ ਕਿ ਜ਼ੋਮੈਟੋ ਐਵਰੀਡੇਅ ਤੁਹਾਨੂੰ ਆਪਣੇ ਘਰ ਦੇ ਕਰੀਬ ਲਿਆਵੇਗਾ, ਉਹ ਤੁਹਾਨੂੰ ਅਜਿਹਾ ਭੋਜਨ ਉਪਲੱਬਧ ਕਰਵਾਏਗਾ ਜਿਸ ਨਾਲ ਤੁਹਾਨੂੰ ਘਰ ਵਰਗਾ ਮਹਿਸੂਸ ਹੋਵੇ।
ਇਹ ਵੀ ਪੜ੍ਹੋ-ਵਿਦੇਸ਼ ਯਾਤਰਾ 'ਤੇ ਹਰ ਮਹੀਨੇ ਇਕ ਅਰਬ ਡਾਲਰ ਖ਼ਰਚ ਕਰ ਰਹੇ ਨੇ ਭਾਰਤੀ, RBI ਨੇ ਪੇਸ਼ ਕੀਤੇ ਅੰਕੜੇ
ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਡੇ ਭੋਜਨ ਸਾਂਝੇਦਾਰ 'ਹੋਮ-ਸ਼ੈੱਫ' (ਖਾਣਸਾਮਾ) ਦੇ ਨਾਲ ਮਿਲ ਕੇ ਕੰਮ ਕਰਨਗੇ। ਇਹ ਸ਼ੈੱਫ ਤੁਹਾਨੂੰ ਘਰ ਵਰਗਾ, ਸੰਪੂਰਨਤਾ ਨਾਲ ਭਰਿਆ ਭੋਜਨ ਕਿਫਾਇਤੀ ਕੀਮਤਾਂ 'ਤੇ ਸਿਰਫ਼ ਕੁਝ ਮਿੰਟਾਂ 'ਚ ਉਪਲੱਬਧ ਕਰਵਾਏਗਾ ਅਤੇ ਹਰ ਪਕਵਾਨ ਬਹੁਤ ਪਿਆਰ ਅਤੇ ਦੇਖ-ਰੇਖ ਨਾਲ ਬਣਵਾਂਉਣਗੇ।
ਗੋਪਾਲ ਨੇ ਦੱਸਿਆ ਕਿ ਜ਼ੋਮੈਟੋ ਐਵਰੀਡੇਅ ਅਜੇ ਸਿਰਫ਼ ਗੁਰੂਗ੍ਰਾਮ 'ਚ ਅਤੇ ਇਥੇ ਦੇ ਚੁਨਿੰਦਾ ਇਲਾਕਿਆਂ 'ਚ ਹੀ ਉਪਲੱਬਧ ਹੈ। ਉਨ੍ਹਾਂ ਨੇ ਕਿਹਾ ਕਿ ਤਾਜ਼ਾ ਭੋਜਨ ਸਿਰਫ਼ 89 ਰੁਪਏ 'ਚ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ-SEBI ਦਾ ਆਦੇਸ਼, ਨਵੀਆਂ ਸੂਚੀਬੱਧ ਕੰਪਨੀਆਂ 'ਚ 3 ਮਹੀਨੇ ਤੋਂ ਜ਼ਿਆਦਾ ਖਾਲੀ ਨਹੀਂ ਰਹਿ ਸਕਦੇ ਇਹ ਅਹੁਦੇ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਇਸ ਸਾਲ ਗਲੋਬਲ ਗ੍ਰੋਥ ’ਚ 15 ਫੀਸਦੀ ਦਾ ਯੋਗਦਾਨ ਦੇਵੇਗਾ ਭਾਰਤ : ਕ੍ਰਿਸਟਲੀਨਾ ਜਾਰਜੀਵਾ
NEXT STORY