ਜਲੰਧਰ (ਬਿਊਰੋ)- ਜੇਬ 'ਚ ਪੈਸਿਆਂ ਨਾਲ ਭਰਿਆ ਹੋਇਆ ਪਰਸ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਜਿੰਨੀ ਮਰਜ਼ੀ ਮਿਹਨਤ ਕਰ ਲੈਣ, ਉਨ੍ਹਾਂ ਕੋਲ ਪੈਸਾ ਨਹੀਂ ਰਹਿੰਦਾ। ਪੈਸਾ ਨਾ ਹੋਣ ਕਾਰਨ ਲੋਕ ਤਣਾਅ, ਪਰੇਸ਼ਾਨੀ ’ਚ ਰਹਿਣ ਲੱਗ ਜਾਂਦੇ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਹਨ। ਜੇਕਰ ਤੁਸੀਂ ਵੀ ਉਨ੍ਹਾਂ 'ਚੋਂ ਇਕ ਹੋ ਤਾਂ ਅੱਜ ਅਸੀਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਪਰਸ 'ਚ ਰੱਖਣ ਨਾਲ ਪੈਸੇ ਦੀ ਕਮੀ ਹੋ ਸਕਦੀ ਹੈ। ਤਾਂ ਆਓ ਜਾਣਦੇ ਹਾਂ ਵਾਸਤੂ ਅਨੁਸਾਰ ਉਨ੍ਹਾਂ ਚੀਜ਼ਾਂ ਦੇ ਬਾਰੇ, ਜੋ ਪਰਸ 'ਚ ਨਹੀਂ ਰੱਖਣੀਆਂ ਚਾਹੀਦੀਆਂ।
1. ਪਰਸ ’ਚ ਕਦੇ ਵੀ ਨੋਟ ਅਤੇ ਸਿੱਕਿਆਂ ਨੂੰ ਇਕੱਠੇ ਨਾ ਰੱਖੋ
ਤੁਸੀਂ ਆਪਣੇ ਪਰਸ ਵਿੱਚ ਕਦੇ ਵੀ ਨੋਟ ਅਤੇ ਸਿੱਕਿਆਂ ਨੂੰ ਇਕੱਠੇ ਨਾ ਰੱਖੋ। ਇਸ ਨਾਲ ਪੈਸਿਆਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਪਰਸ ’ਚ ਹਮੇਸ਼ਾ ਨੋਟ ਅਤੇ ਸਿੱਕੇ ਵੱਖਰੇ ਥਾਂ ’ਤੇ ਰੱਖੋ।
2. ਫਟੇ ਹੋਏ ਪਰਸ ਦੀ ਕਦੇ ਨਾ ਕਰੋ ਵਰਤੋਂ
ਵਾਸਤੂ ਸ਼ਾਸਤਰ ਅਨੁਸਾਰ ਕਦੇ ਵੀ ਫਟੇ ਹੋਏ ਪਰਸ ਦੀ ਵਰਤੋਂ ਨਾ ਕਰੋ। ਫਟਿਆ ਪਰਸ ਰੱਖਣ ਨਾਲ ਆਰਥਿਕ ਨੁਕਸਾਨ ਹੁੰਦਾ ਹੈ। ਹਮੇਸ਼ਾ ਲਈ ਮਾਲਾਮਾਲ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੋਲ ਨਵਾਂ ਪਰਸ ਰੱਖੋ।
3. ਮਰੇ ਹੋਏ ਵਿਅਕਤੀ ਦੀ ਤਸਵੀਰ ਰੱਖਣੀ ਅਸ਼ੁੱਭ
ਕੁਝ ਲੋਕ ਆਪਣੇ ਪਰਸ ਵਿੱਚ ਪੁਰਖਿਆਂ ਦੀਆਂ ਤਸਵੀਰਾਂ ਵੀ ਰੱਖਦੇ ਹਨ। ਵਾਸਤੂ ਦਾ ਕਹਿਣਾ ਹੈ ਕਿ ਪਰਸ ਵਿਚ ਕਿਸੇ ਮਰੇ ਹੋਏ ਵਿਅਕਤੀ ਦੀ ਤਸਵੀਰ ਰੱਖਣੀ ਅਸ਼ੁੱਭ ਹੁੰਦੀ ਹੈ। ਪਰਸ ਵਿੱਚ ਅਜਿਹੀਆਂ ਚੀਜ਼ਾਂ ਰੱਖਣ ਨਾਲ ਕੰਮ ਵਿੱਚ ਰੁਕਾਵਟਾਂ ਆਉਂਦੀਆਂ ਹਨ।
4. ਨਾ ਰੱਖੋ ਖਾਣ ਦੀਆਂ ਚੀਜ਼ਾਂ
ਮੁੰਡੇ ਆਪਣੇ ਪਰਸ 'ਚ ਸਿਗਰੇਟ, ਪਾਨ ਮਸਾਲਾ ਅਤੇ ਕੁੜੀਆਂ ਆਪਣੇ ਪਰਸ 'ਚ ਟੋਫੀ, ਚਾਕਲੇਟ ਜਾਂ ਫਿਰ ਹੋਰ ਖਾਣ-ਪੀਣ ਦਾ ਸਾਮਾਨ ਰੱਖ ਲੈਂਦੀਆਂ ਹਨ। ਅਜਿਹਾ ਕਰਨ ਨਾਲ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
5. ਕਦੇ ਵੀ ਪਰਸ ਵਿੱਚ ਨਾ ਰੱਖੋ ਪੁਰਾਣੀਆਂ ਪਰਚੀਆਂ
ਪਰਸ ਦਾ ਇਸਤੇਮਾਲ ਸਿਰਫ਼ ਪੈਸੇ ਰੱਖਣ ਲਈ ਹੀ ਕਰੋ। ਇਸ ਵਿੱਚ ਕਦੇ ਵੀ ਪੁਰਾਣੀਆਂ ਪਰਚੀਆਂ ਨਾ ਰੱਖੋ। ਵਾਸਤੂ ਸ਼ਾਸਤਰ ਅਨੁਸਾਰ ਪਰਸ ਵਿੱਚ ਕਾਗਜ਼ ਰੱਖਣ ਨਾਲ ਧਨ ਦੀ ਹਾਨੀ ਹੁੰਦੀ ਹੈ।
6. ਦਵਾਈਆਂ ਰੱਖਣ ਨਾਲ ਹੁੰਦੈ ਨੁਕਸਾਨ
ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹਨ, ਜੋ ਆਪਣੇ ਪਰਸ ਵਿੱਚ ਦਵਾਈਆਂ ਰੱਖਦੀਆਂ ਹਨ। ਵਾਸਤੂ ਸ਼ਾਸਤਰ ਅਨੁਸਾਰ ਪਰਸ ਵਿੱਚ ਅਜਿਹੀਆਂ ਚੀਜ਼ਾਂ ਰੱਖਣ ਨਾਲ ਨੈਗੇਟਿਵ ਐਨਰਜੀ ਵਧਦੀ ਹੈ, ਜੋ ਸਹੀ ਨਹੀਂ ਹੁੰਦੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਦ ਪੁੰਨਿਆ ’ਤੇ ਕਦੋਂ ਨਿਕਲੇਗਾ ਚੰਨ? ਜਾਣੋ ਖੀਰ ਰੱਖਣ ਦਾ ਟਾਈਮ ਦੇ ਮਹੱਤਵ
NEXT STORY