ਵੈੱਬ ਡੈਸਕ- ਭਗਵਾਨ ਦੀ ਪੂਜਾ-ਅਰਚਨਾ ਹੋਵੇ, ਘਰ 'ਚ ਰੋਜ਼ਾਨਾ ਦਾ ਪਾਠ ਹੋਵੇ ਜਾਂ ਮੰਦਰ 'ਚ ਪੂਜਾ, ਹਰ ਥਾਂ ਭਗਤਾਂ ਦੀ ਆਰਤੀ ਦੀ ਥਾਲੀ 'ਚ ਅਗਰਬੱਤੀ ਜਰੂਰ ਨਜ਼ਰ ਆਉਂਦੀ ਹੈ। ਅਗਰਬੱਤੀਆਂ ਨਾਲ ਮਾਹੌਲ ਸੁਗੰਧਿਤ ਬਣ ਜਾਂਦਾ ਹੈ, ਪਰ ਧਾਰਮਿਕ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਅਗਰਬੱਤੀ ਜਲਾਉਣਾ ਹਰ ਵਾਰ ਸ਼ੁੱਭ ਨਹੀਂ ਮੰਨਿਆ ਜਾਂਦਾ।
ਇਹ ਵੀ ਪੜ੍ਹੋ : 16 ਨਵੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
ਸ਼ਾਸਤਰਾਂ 'ਚ ਨਹੀਂ ਮਿਲਦਾ ਅਗਰਬੱਤੀ ਦਾ ਜ਼ਿਕਰ
- ਧਾਰਮਿਕ ਵਿਦਵਾਨਾਂ ਦੇ ਅਨੁਸਾਰ ਪ੍ਰਾਚੀਨ ਗ੍ਰੰਥਾਂ 'ਚ ਪੂਜਾ ਸਮੇਂ ਧੂਫਬੱਤੀ ਅਤੇ ਕਪੂਰ (ਕੈਮਫਰ) ਦਾ ਜ਼ਿਕਰ ਤਾਂ ਮਿਲਦਾ ਹੈ, ਪਰ ਅਗਰਬੱਤੀ ਦਾ ਨਹੀਂ।
- ਇਸਦਾ ਕਾਰਨ ਇਹ ਹੈ ਕਿ ਜ਼ਿਆਦਾਤਰ ਅਗਰਬੱਤੀਆਂ ਬਾਂਸ ਨਾਲ ਬਣਾਈਆਂ ਜਾਂਦੀਆਂ ਹਨ, ਅਤੇ ਸ਼ਾਸਤਰਾਂ 'ਚ ਬਾਂਸ ਦਾ ਸੰਬੰਧ ਅੰਤਿਮ ਸੰਸਕਾਰ ਨਾਲ ਜੋੜਿਆ ਗਿਆ ਹੈ।
- ਇਸ ਕਰਕੇ ਕਿਸੇ ਵੀ ਸ਼ੁੱਭ ਕਾਰਜ ਜਾਂ ਪੂਜਾ-ਅਨੁਸ਼ਠਾਨ 'ਚ ਬਾਂਸ ਦੀ ਅਗਰਬੱਤੀ ਦਾ ਉਪਯੋਗ ਵਰਜਿਤ (ਮਨਾ) ਕੀਤਾ ਗਿਆ ਹੈ। ਇਸ ਦੀ ਥਾਂ ਧੂਫਬੱਤੀ ਵਰਤਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਅਮੀਰ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਬਾਬਾ ਵੇਂਗਾ ਨੇ ਕਰ ਦਿੱਤੀ ਭਵਿੱਖਬਾਣੀ
ਬਾਂਸ ਦੀ ਅਗਰਬੱਤੀ ਅਸ਼ੁੱਭ ਕਿਉਂ ਮੰਨੀ ਜਾਂਦੀ ਹੈ?
- ਬਾਂਸ ਭਾਵੇਂ ਵਿਆਹ, ਜਨੇਊ ਜਾਂ ਮੰਡਪ ਬਣਾਉਣ 'ਚ ਵਰਤਿਆ ਜਾਂਦਾ ਹੈ, ਪਰ ਸ਼ਾਸਤਰਾਂ 'ਚ ਬਾਂਸ ਨੂੰ ਜਲਾਉਣਾ ਪਾਪ ਮੰਨਿਆ ਗਿਆ ਹੈ।
- ਦਾਹ-ਸੰਸਕਾਰ 'ਚ ਵੀ ਬਾਂਸ ਨਹੀਂ ਸਾੜਿਆ ਜਾਂਦਾ। ਕਿਉਂਕਿ ਅਗਰਬੱਤੀ ਜਲਾ ਕੇ ਹੀ ਵਰਤੀ ਜਾਂਦੀ ਹੈ, ਇਸ ਲਈ ਇਸ ਨੂੰ ਧਾਰਮਿਕ ਦ੍ਰਿਸ਼ਟੀ ਨਾਲ ਅਸ਼ੁੱਭ ਅਤੇ ਅਨੁਚਿਤ ਮੰਨਿਆ ਗਿਆ ਹੈ।
ਅਗਰਬੱਤੀ ਜਲਾਉਣ ਦੇ ਨਿਯਮ
- ਜੋਤਿਸ਼ ਵਿਦਵਾਨਾਂ ਦੇ ਅਨੁਸਾਰ, ਜੇ ਤੁਸੀਂ ਪੂਜਾ ਸਮੇਂ ਅਗਰਬੱਤੀ ਬਾਲਦੇ ਹੋ ਤਾਂ ਇਹ ਨਿਯਮ ਜ਼ਰੂਰ ਧਿਆਨ 'ਚ ਰੱਖੋ :-
- ਹਮੇਸ਼ਾਂ ਦੋ ਅਗਰਬੱਤੀਆਂ ਹੀ ਜਲਾਉਣੀਆਂ ਚਾਹੀਦੀਆਂ ਹਨ, ਇਸ ਨਾਲ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਦੇਵੀ-ਦੇਵਤਿਆਂ ਦੀ ਕਿਰਪਾ ਮਿਲਦੀ ਹੈ।
- ਚਾਰ ਅਗਰਬੱਤੀਆਂ ਜਲਾਉਣਾ ਸ਼ਕਤੀ ਦਾ ਪ੍ਰਤੀਕ ਮੰਨਿਆ ਗਿਆ ਹੈ — ਇਹ ਖ਼ਾਸ ਧਾਰਮਿਕ ਅਨੁਸ਼ਠਾਨਾਂ 'ਚ ਉਪਯੋਗੀ ਹੁੰਦਾ ਹੈ।
- ਟੁੱਟੀ ਹੋਈ ਅਗਰਬੱਤੀ ਕਦੇ ਨਾ ਜਲਾਓ, ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2026 'ਚ ਆਸਮਾਨ ਛੂਹਣਗੀਆਂ Gold ਦੀਆਂ ਕੀਮਤਾਂ! ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ
NEXT STORY