ਜਲੰਧਰ (ਬਿਊਰੋ) - ਕਰਵਾ ਚੌਥ ਦੇ ਵਰਤ ਤੋਂ ਬਾਅਦ ਸੰਤਾਨ ਦੀ ਸਿਹਤ ਅਤੇ ਲੰਬੀ ਉਮਰ ਲਈ ਰੱਖਿਆ ਜਾਣ ਵਾਲਾ ਵਰਤ ‘ਅਹੋਈ ਅਸ਼ਟਮੀ’ 8 ਨਵੰਬਰ ਨੂੰ ਆ ਰਿਹਾ ਹੈ। ਇਹ ਵਰਤ ਦੀਵਾਲੀ ਦੀ ਸ਼ੁਰੂਆਤ ਹੋਣ ਦਾ ਸੰਕੇਤ ਦਿੰਦਾ ਹੈ। ਮਾਨਤਾ ਹੈ ਕਿ ਅਹੋਈ ਅਸ਼ਟਮੀ ਵਰਤ ਸੰਤਾਨ ਦੀ ਸਿਹਤ ਅਤੇ ਲੰਬੀ ਉਮਰ ਲਈ ਰੱਖਿਆ ਜਾਂਦਾ ਹੈ। ਇਹ ਵਰਤ ਰੱਖਣ ਨਾਲ ਮਾਂ ਅਹੋਈ ਜੀ ਕ੍ਰਿਪਾ ਕਰਦੇ ਹਨ। ਇਹ ਵਰਤ ਕਾਰਤਿਕ ਕ੍ਰਿਸ਼ਨਅਣ ਅਸ਼ਟਮੀ ਨੂੰ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਮਾਵਾਂ ਦੀ ਸੰਤਾਨ ਨੂੰ ਸਰੀਰਕ ਕਸ਼ਟ ਹੋਵੇ, ਸਿਹਤ ਠੀਕ ਨਾ ਰਹਿੰਦੀ ਹੋਵੇ, ਜਿਹੜੇ ਬਾਲਗ ਵਾਰ-ਵਾਰ ਬੀਮਾਰ ਪੈ ਜਾਂਦੇ ਹਨ, ਉਨ੍ਹਾਂ ਮਾਵਾਂ ਨੂੰ ਸੰਤਾਨ ਦੀ ਚਿੰਤਾ ਹਮੇਸ਼ਾਂ ਰਹਿੰਦੀ ਹੈ। ਇਸੇ ਲਈ ਮਾਵਾਂ ਵਲੋਂ ਵਿਧੀਪੂਰਵਕ ਅਹੋਈ ਮਾਤਾ ਜੀ ਦੀ ਪੂਜਾ ਅਤੇ ਵਰਤ ਰੱਖਿਆ ਜਾਂਦਾ ਹੈ, ਜਿਸ ਨਾਲ ਲਾਭ ਹਾਸਲ ਹੁੰਦਾ ਹੈ।
ਅਹੋਈ ਅਸ਼ਟਮੀ ਦਾ ਸ਼ੁੱਭ ਮਹੂਰਤ
ਅਸ਼ਟਮੀ ਤਰੀਕ ਆਰੰਭ - ਸਵੇਰੇ 7 ਵੱਜ ਕੇ 28 ਮਿੰਟ (8 ਨਵੰਬਰ)
ਅਸ਼ਟਮੀ ਤਰੀਕ ਸਮਾਪਤ - ਸਵੇਰੇ 6 ਵੱਜ ਕੇ 50 ਮਿੰਟ (9 ਨਵੰਬਰ)
ਪੂਜਾ ਦਾ ਸਮਾਂ - ਸ਼ਾਮ 5 ਵੱਜ ਕੇ 26 ਮਿੰਟ ਤੋਂ 6 ਵੱਜ ਕੇ 46 ਮਿੰਟ ਤੱਕ (8 ਨਵੰਬਰ)
ਸਮਾਂ- 1 ਘੰਟਾ 19 ਮਿੰਟ
‘ਅਹੋਈ’ ਅਨਹੋਈ ਸ਼ਬਦ ਦਾ ਰੂਪ ਹੈ। ਅਨਹੋਣੀ ਨੂੰ ਟਾਲਣ ਵਾਲੀ ਮਾਤਾ ਦੇਵੀ ਪਾਰਵਤੀ ਹੈ। ਇਹ ਵਰਤ ਕਰਵਾ ਚੌਥ ਦੇ ਚਾਰ ਦਿਨ ਬਾਅਦ ਅਤੇ ਦੀਵਾਲੀ ਤੋਂ 8 ਦਿਨ ਪਹਿਲਾਂ ਹੁੰਦਾ ਹੈ। ਕਾਰਤਿਕ ਮਹੀਨੇ ਦੀ ਅੱਠਵੀਂ ਤਾਰੀਖ਼ ਪੈਣ ਕਾਰਨ ਇਸ ਨੂੰ ਅਹੋਈ ਆਠੇ ਵੀ ਕਿਹਾ ਜਾਂਦਾ ਹੈ। ਆਪਣੀ ਸੰਤਾਨ ਦੀ ਤੰਦਰੁਸਤੀ ਲਈ ਜਨਾਨੀਆਂ ਅਸ਼ਟਮੀ ਤਾਰੀਖ਼ ਵਾਲੇ ਦਿਨ ਨਿਰਜਲਾ ਵਰਤ ਰੱਖਦੀਆਂ ਹਨ। ਸ਼ਾਮ ਦੇ ਸਮੇਂ ਅਹੋਈ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਫਿਰ ਰਾਤ ਦੇ ਸਮੇਂ ਤਾਰਿਆਂ ਨੂੰ ਕਰਵਾ ਦਿੱਤਾ ਜਾਂਦਾ ਹੈ ਅਤੇ ਆਰਤੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸੰਤਾਨ ਦੇ ਹੱਥੋਂ ਜਲ ਗ੍ਰਹਿਣ ਕਰਕੇ ਵਰਤ ਦਾ ਸਮਾਪਨ ਕੀਤਾ ਜਾਂਦਾ ਹੈ।
ਇਸ ਵਰਤ ਦੀ ਪੂਜਾ ਨਾਲ ਸੰਤਾਨ ਸਿਹਤਮੰਦ ਅਤੇ ਲੰਬੀ ਉਮਰ ਦੀ ਰਹਿੰਦੀ ਹੈ। ਇਸ ਵਰਤ ਲਈ ਗੇਰੂ ਨਾਲ ਦੀਕਰ ਨਾਲ ਅਹੋਈ ਮਾਤਾ ਦਾ ਚਿੱਤਰ ਬਣਾਇਆ ਜਾਂਦਾ ਹੈ। ਉਸ ਦੇ ਨਾਲ ਹੀ ਸੇਹ ਅਤੇ ਉਸ ਦੇ ਬੱਚਿਆਂ ਦਾ ਚਿੱਤਰ ਬਣਾਇਆ ਜਾਂਦਾ ਹੈ। ਸ਼ਾਮ ਨੂੰ ਪੂਜਾ ਕਰਨ ਤੋਂ ਬਾਅਦ ਅਹੋਈ ਮਾਤਾ ਦੀ ਕਥਾ ਸੁਣਨ ਦੀ ਪਰੰਪਰਾ ਹੈ। ਫਿਰ ਸੱਸ ਦੇ ਪੈਰ ਛੂਹ ਕੇ ਆਸ਼ੀਰਵਾਦ ਲੈ ਕੇ ਤਾਰਿਆਂ ਦੀ ਪੂਜਾ ਕਰਕੇ ਜਲ ਚੜ੍ਹਾਇਆ ਜਾਂਦਾ ਹੈ। ਫਿਰ ਜਲ ਗ੍ਰਹਿਣ ਕਰਕੇ ਵਰਤ ਦਾ ਸਮਾਪਨ ਕੀਤਾ ਜਾਂਦਾ ਹੈ।
ਸ਼ੁੱਕਰਵਾਰ ਦੀ ਰਾਤ ਨੂੰ ਕਰੋ ਇਹ ਉਪਾਅ, ਮਾਤਾ ਲਕਸ਼ਮੀ ਜੀ ਕਰਨਗੇ ਕਿਰਪਾ
NEXT STORY