ਨਵੀਂ ਦਿੱਲੀ (ਬਿਊਰੋ) : ਅਹੋਈ ਅਸ਼ਟਮੀ 2021 ਦਾ ਭਾਰਤੀ ਸੰਸਕ੍ਰਿਤੀ 'ਚ ਬਹੁਤ ਮਹੱਤਵ ਹੈ। ਇਸ ਦਿਨ ਮਾਵਾਂ ਆਪਣੇ ਬੱਚਿਆਂ ਦੀ ਲੰਮੀ ਉਮਰ ਲਈ ਦਿਨ ਭਰ ਨਿਰਜਲਾ ਵਰਤ ਰੱਖਦੀਆਂ ਹਨ। ਇਸ ਤੋਂ ਬਾਅਦ ਅਹੋਈ ਮਾਤਾ ਦੀ ਪੂਜਾ ਕਰ ਕੇ ਰਾਤ ਨੂੰ ਵਰਤ ਖੋਲ੍ਹਿਆ ਜਾਂਦਾ ਹੈ।
ਬੱਚਿਆਂ ਦੀ ਲੰਬੀ ਉਮਰ ਲਈ ਵਰਤ ਰੱਖਣਾ
ਇਸ ਵਾਰ ਅਹੋਈ ਅਸ਼ਟਮੀ ਦਾ ਵਰਤ 28 ਅਕਤੂਬਰ 2021 ਨੂੰ ਹੈ। ਇਸ ਦਿਨ ਭਗਵਾਨ ਸ਼ਿਵ ਦੀ ਅਤੇ ਮਾਂ ਪਾਰਵਤੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਵਰਤ ਰੱਖਣ ਨਾਲ ਅਹੋਈ ਮਾਤਾ ਖ਼ੁਸ਼ ਹੁੰਦੀ ਹੈ ਅਤੇ ਔਲਾਦ ਪ੍ਰਾਪਤੀ ਦਾ ਅਸ਼ੀਰਵਾਦ ਦਿੰਦੀ ਹੈ। ਜਿਨ੍ਹਾਂ ਔਰਤਾਂ ਦੇ ਬੱਚਾ ਨਾ ਹੋ ਰਿਹਾ ਹੋਵੇ ਜਾਂ ਉਸ ਦੀ ਲੰਬੀ ਉਮਰ ਨਾ ਹੋਵੇ, ਉਨ੍ਹਾਂ ਲਈ ਅਹੋਈ ਅਸ਼ਟਮੀ 2021 ਦਾ ਵਰਤ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਅਹੋਈ ਪੂਜਾ ਦਾ ਸ਼ੁਭ ਸਮਾਂ
ਜੋਤਿਸ਼ ਅਨੁਸਾਰ, ਇਸ ਵਾਰ ਅਹੋਈ ਅਸ਼ਟਮੀ 28 ਅਕਤੂਬਰ 2021 ਨੂੰ ਦੁਪਹਿਰ 12:51 ਵਜੇ ਤੋਂ ਸ਼ੁਰੂ ਹੋਵੇਗੀ ਤੇ ਅਗਲੇ ਦਿਨ 29 ਅਕਤੂਬਰ ਨੂੰ ਸਵੇਰੇ 02:10 ਵਜੇ ਤਕ ਰਹੇਗੀ। ਇਸ ਦਿਨ ਪੂਜਾ ਦਾ ਸ਼ੁਭ ਸਮਾਂ ਸ਼ਾਮ 6.40 ਤੋਂ 8.35 ਵਜੇ ਤੱਕ ਹੋਵੇਗਾ।
ਦੁੱਧ ਨਾਲ ਸ਼ਿਵਲਿੰਗ ਦਾ ਅਭਿਸ਼ੇਕ
ਜੇਕਰ ਤੁਸੀਂ ਵੀ ਅਹੋਈ ਅਸ਼ਟਮੀ ਦਾ ਵਰਤ ਰੱਖਣਾ ਚਾਹੁੰਦੇ ਹੋ ਤਾਂ ਸਵੇਰੇ ਇਸ਼ਨਾਨ ਕਰੋ ਅਤੇ ਸ਼ਿਵਲਿੰਗ ਨੂੰ ਦੁੱਧ ਨਾਲ ਅਭਿਸ਼ੇਕ ਕਰੋ। ਇਸ ਤੋਂ ਬਾਅਦ ਭਗਵਾਨ ਸ਼ਿਵ ਜੀ ਤੇ ਮਾਤਾ ਗੌਰੀ ਜੀ ਦੀ ਪੂਜਾ ਕਰੋ। ਫਿਰ ਲਾਲ ਰੰਗ ਨਾਲ ਕੰਧ 'ਤੇ ਅਹੋਈ ਮਾਤਾ ਦਾ ਚਿੱਤਰ ਬਣਾਓ। ਤੁਹਾਨੂੰ ਅਸ਼ਟਮੀ ਦੇ ਦਿਨ ਪੂਜਾ 'ਚ ਅਹੋਈ ਮਾਤਾ ਨੂੰ ਚਿੱਟੇ ਫੁੱਲ ਭੇਟ ਕਰਨੇ ਚਾਹੀਦੇ ਹਨ। ਇਸ ਦਿਨ ਘਰ ਦੇ ਮੈਂਬਰਾਂ ਦੀ ਗਿਣਤੀ ਦੇ ਅਨੁਸਾਰ ਤੁਲਸੀ ਦੇ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਵਿਚਕਾਰ ਇੱਕ ਛੋਟਾ ਤੁਲਸੀ ਦਾ ਪੌਦਾ ਵੀ ਲਗਾਉਣਾ ਚਾਹੀਦਾ ਹੈ।
ਤਾਰੇ ਨਿਕਲਦੇ ਹੀ ਆਰੰਭ ਕਰੋ ਅਹੋਈ ਮਾਤਾ ਦੀ ਪੂਜਾ
ਜਦੋਂ ਰਾਤ ਨੂੰ ਤਾਰੇ ਨਿਕਲਦੇ ਹਨ ਤਾਂ ਅਹੋਈ ਮਾਤਾ ਦੀ ਪੂਜਾ ਅਰੰਭ ਕਰੋ। ਪਹਿਲਾਂ ਅਹੋਈ ਰੋਲੀ, ਫੁੱਲਾਂ, ਦੀਵਿਆਂ ਨਾਲ ਮਾਂ ਦੀ ਪੂਜਾ ਕਰੋ ਅਤੇ ਉਸ ਨੂੰ ਦੁੱਧ ਅਤੇ ਚਾਵਲ ਚੜ੍ਹਾਓ। ਫਿਰ 7 ਕਣਕ ਦੇ ਦਾਣੇ ਅਤੇ ਕੁਝ ਦਕਸ਼ਿਨਾ ਹੱਥ 'ਚ ਲਓ ਤੇ ਅਹੋਈ ਦੀ ਕਹਾਣੀ ਸੁਣੋ। ਤਾਰਿਆਂ ਦੀ ਛਾਵੇਂ ਅਹੋਈ ਮਾਤਾ ਤੋਂ ਬੱਚਾ ਪ੍ਰਾਪਤੀ ਦੀ ਇੱਛਾ ਰੱਖਣੀ ਚਾਹੀਦੀ ਹੈ। ਮੰਨਿਆ ਜਾਂਦਾ ਹੈ ਕਿ ਜਲਦੀ ਹੀ ਇਸ ਨਾਲ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਕਥਾ ਤੋਂ ਬਾਅਦ ਗਲ 'ਚ ਮਾਲਾ ਪਹਿਨੋ ਤੇ ਸੱਸ ਨੂੰ ਕਣਕ ਦੇ ਦਾਣੇ ਦੇਵੋ, ਉਸ ਤੋਂ ਅਸ਼ੀਰਵਾਦ ਲਓ ਇਸ ਤੋਂ ਬਾਅਦ ਤਾਰਿਆਂ ਨੂੰ ਅਰਘ ਦੇ ਕੇ ਭੋਜਨ ਖਾਓ।
ਕੀ ਤੁਹਾਡੇ ਘਰ ਤਾਂ ਨਹੀਂ ਹਨ ਇਹ ਗੰਭੀਰ ਸਮੱਸਿਆਵਾਂ, ਬਿਨਾਂ ਤੋੜੇ ਇਸ ਤਰ੍ਹਾਂ ਦੂਰ ਕਰੋ ਵਾਸਤੂ ਦੋਸ਼
NEXT STORY