ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਹਿਸਾਬ ਨਾਲ ਹਰ ਇਕ ਚੀਜ਼ ਦੀ ਖ਼ਾਸ ਊਰਜਾ ਹੁੰਦੀ ਹੈ। ਇਥੇ ਤੱਕ ਕਿ ਰੁਖ ਅਤੇ ਬੂਟਿਆਂ 'ਚ ਵੀ ਆਪਣੀ ਇਕ ਊਰਜਾ ਹੁੰਦੀ ਹੈ, ਐਲੋਵੀਰਾ 'ਚ ਵੀ। ਇਹ ਬੂਟਾ ਨਾ ਸਿਰਫ਼ ਸਿਹਤ ਦੇ ਲਿਹਾਜ਼ ਨਾਲ ਬਹੁਤ ਫ਼ਾਇਦੇਮੰਦ ਹੁੰਦਾ ਹੈ ਸਗੋਂ ਇਸ 'ਚ ਕਾਫ਼ੀ ਸਾਰੀਆਂ ਸਕਾਰਾਤਮਕ ਊਰਜਾ ਹੁੰਦੀ ਹੈ ਜੋ ਜ਼ਿੰਦਗੀ 'ਚ ਤਰੱਕੀ ਦੇ ਰਸਤੇ 'ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਦੀ ਹੈ। ਜੇਕਰ ਇਸ ਨੂੰ ਵਾਸਤੂ ਦੇ ਨਿਯਮਾਂ ਦੇ ਹਿਸਾਬ ਨਾਲ ਲਗਾਇਆ ਜਾਵੇ ਤਾਂ। ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਬਾਰੇ 'ਚ...
ਐਲੋਵੀਰਾ ਨਾਲ ਜੁੜੇ ਵਾਸਤੂ ਟਿਪਸ
-ਵਾਸਤੂ ਮੁਤਾਬਕ ਘਰ 'ਚ ਐਲੋਵੀਰਾ ਦਾ ਬੂਟਾ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਪੌਦੇ ਨੂੰ ਘਰ 'ਚ ਲਗਾਉਣ ਨਾਲ ਚੰਗੀ ਕਿਸਮਤ ਵਧਦੀ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਸਫ਼ਲਤਾ ਦੀਆਂ ਹਰ ਤਰ੍ਹਾਂ ਦੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ। ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਤਰੱਕੀ ਲਈ ਇਸ ਪੌਦੇ ਨੂੰ ਪੱਛਮ ਦਿਸ਼ਾ 'ਚ ਲਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਘਰ ਦੇ ਦੱਖਣ-ਪੂਰਬੀ ਕੋਨੇ 'ਚ ਵੀ ਲਗਾ ਸਕਦੇ ਹੋ।
- ਘਰ ਦੀ ਪੂਰਬ ਦਿਸ਼ਾ 'ਚ ਇਸ ਪੌਦੇ ਨੂੰ ਲਗਾਉਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਐਲੋਵੀਰਾ ਨੂੰ ਘਰ ਦੇ ਉੱਤਰ-ਪੱਛਮੀ ਕੋਨੇ ਤੋਂ ਦੂਰ ਰੱਖਣਾ ਚਾਹੀਦਾ ਹੈ।
-ਘਰ ਦੀ ਬਾਲਕੋਨੀ ਜਾਂ ਬਗੀਚੇ 'ਚ ਐਲੋਵੀਰਾ ਦਾ ਬੂਟਾ ਰੱਖਣਾ ਵਾਸਤੂ ਅਨੁਸਾਰ ਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਨਕਾਰਾਤਮਕ ਸ਼ਕਤੀਆਂ ਦੂਰ ਹੋ ਜਾਂਦੀਆਂ ਹਨ। ਐਲੋਵੀਰਾ ਨੂੰ ਧਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਨੂੰ ਲਗਾਉਣ ਨਾਲ ਵਿੱਤੀ ਸਥਿਰਤਾ ਵੀ ਆਉਂਦੀ ਹੈ।
ਨੋਟ- ਐਲੋਵੀਰਾ ਦੇ ਬੂਟੇ ਦੀ ਦੇਖਭਾਲ 'ਚ ਸਭ ਤੋਂ ਮੁੱਖ ਗੱਲ ਇਹ ਹੈ ਕਿ ਤੁਹਾਨੂੰ ਇਸ ਨੂੰ ਲੋੜ ਤੋਂ ਜ਼ਿਆਦਾ ਪਾਣੀ ਨਹੀਂ ਦੇਣਾ ਚਾਹੀਦਾ। ਇਨ੍ਹਾਂ ਬੂਟਿਆਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ, ਜ਼ਿਆਦਾ ਪਾਣੀ ਨਾਲ ਪੱਤੀਆਂ ਪੀਲੀਆਂ ਅਤੇ ਮੁਲਾਇਮ ਹੋ ਸਕਦੀਆਂ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੁੱਧਵਾਰ ਨੂੰ ਕਰੋ ਇਹ ਖ਼ਾਸ ਉਪਾਅ ਅਤੇ ਸ਼੍ਰੀ ਗਣੇਸ਼ ਜੀ ਦੇ ਮੰਤਰਾਂ ਦਾ ਜਾਪ, ਦੂਰ ਹੋਵੇਗੀ ਜੀਵਨ ਦੀ ਹਰ...
NEXT STORY