ਨਵੀਂ ਦਿੱਲੀ- ਹਰ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਇਕ ਚੰਗੀ ਅਤੇ ਖੁਸ਼ਹਾਲ ਜੀਵਨ ਪ੍ਰਾਪਤ ਹੋਵੇ। ਉਸ ਦੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ। ਪਰਿਵਾਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ। ਇਸ ਦੇ ਲਈ ਉਹ ਸਖਤ ਮਿਹਨਤ ਵੀ ਕਰਦਾ ਹੈ ਪਰ ਕਈ ਵਾਰ ਉਸ ਨੂੰ ਫਲ ਨਹੀਂ ਮਿਲ ਪਾਉਂਦਾ। ਇਸ ਦਾ ਕਾਰਨ ਉਸ ਦੀ ਕਿਸਮਤ ਹੋ ਸਕਦੀ ਹੈ। ਕਈ ਵਾਰ ਕਿਸਮਤ ਦਾ ਸਾਥ ਨਾ ਮਿਲਣ ਕਾਰਨ ਵਿਅਕਤੀ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ, ਉਸਦੇ ਕੰਮ ਵਿਗੜ ਜਾਂਦੇ ਹਨ। ਇਸ ਦੇ ਲਈ ਜੋਤਿਸ਼ ਸ਼ਾਸਤਰ ਭਾਵ ਵਾਸਤੂ 'ਚ ਕਈ ਉਪਾਅ ਦੱਸੇ ਗਏ ਹਨ। ਅਜਿਹਾ ਹੀ ਇੱਕ ਆਸਾਨ ਉਪਾਅ ਚੌਲਾਂ ਦਾ ਹੈ। ਜਿਸ ਨੂੰ ਕਰਨ ਨਾਲ ਕਿਸਮਤ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ।
ਚੌਲਾਂ ਦਾ ਉਪਾਅ
ਹਿੰਦੂ ਧਰਮ 'ਚ ਚੌਲਾਂ ਨੂੰ ਇੱਕ ਬਹੁਤ ਹੀ ਪਵਿੱਤਰ ਅਨਾਜ ਮੰਨਿਆ ਜਾਂਦਾ ਹੈ। ਇਸ ਨੂੰ ਅਕਸ਼ਤ ਵੀ ਕਿਹਾ ਜਾਂਦਾ ਹੈ, ਜੋ ਭਗਵਾਨ ਨੂੰ ਚੜ੍ਹਾਇਆ ਜਾਂਦਾ ਹੈ। ਇਸ ਦੇ ਨਾਲ ਹੀ ਕਈ ਧਾਰਮਿਕ ਸਮਾਗਮਾਂ 'ਚ ਵੀ ਚੌਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਚੌਲਾਂ ਦੇ ਕੁਝ ਛੋਟੇ ਉਪਾਅ ਕਰਨ ਨਾਲ ਕਿਸਮਤ ਦਾ ਸਾਥ ਮਿਲਣ ਲੱਗਦਾ ਹੈ।
ਤਿਲਕ
ਅਕਸ਼ਤ ਦੇ ਅਖੰਡਿਤ ਚੌਲ ਯਾਨੀ ਬਿਨਾਂ ਟੁੱਟੇ ਹੋਏ ਚੌਲਾਂ ਨਾਲ ਰੋਲੀ ਦੇ ਨਾਲ ਮੱਥੇ 'ਤੇ ਤਿਲਕ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਧਨ ਲਾਭ ਦੇ ਯੋਗ ਬਣਦੇ ਹਨ ਅਤੇ ਆਰਥਿਕ ਸਮੱਸਿਆਵਾਂ ਦੂਰ ਹੁੰਦੀਆਂ ਹਨ। ਦੂਜੇ ਪਾਸੇ ਤਾਂਬੇ ਦੇ ਭਾਂਡੇ 'ਚ ਰੋਲੀ ਦੇ ਨਾਲ ਥੋੜ੍ਹੇ ਜਿਹੇ ਚੌਲ ਪਾ ਕੇ ਸੂਰਜਦੇਵ ਨੂੰ ਅਰਘ ਦੇਣ ਨਾਲ ਸੁੱਤੀ ਹੋਈ ਕਿਸਮਤ ਜਾਗ ਜਾਂਦੀ ਹੈ।
ਲਾਲ ਕੱਪੜੇ ਦੀ ਪੋਟਲੀ
ਪੂਰਨਮਾਸ਼ੀ ਵਾਲੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਸਾਫ਼ ਲਾਲ ਰੇਸ਼ਮੀ ਕੱਪੜਾ ਲਓ। ਇਸ 'ਚ ਚੌਲਾਂ ਦੇ 21 ਅਖੰਡ ਦਾਣੇ ਪਾਓ ਅਤੇ ਦੇਵੀ ਲਕਸ਼ਮੀ ਦੇ ਸਾਹਮਣੇ ਪੂਜਾ ਕਰੋ। ਹੁਣ ਇਸ ਕੱਪੜੇ ਦੀ ਇੱਕ ਪੋਟਲੀ ਬਣਾ ਕੇ ਤਿਜੋਰੀ ਜਾਂ ਉਸ ਥਾਂ 'ਤੇ ਰੱਖੋ ਜਿੱਥੇ ਪੈਸੇ ਰੱਖੇ ਹੁੰਦੇ ਹਨ। ਅਜਿਹਾ ਕਰਨ ਨਾਲ ਤੁਹਾਨੂੰ ਆਪਣੀ ਜ਼ਿੰਦਗੀ 'ਚ ਕਿਸੇ ਵੀ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ।
ਦਾਨ
ਸੋਮਵਾਰ ਦੇ ਦਿਨ ਅੱਧਾ ਕਿਲੋ ਅਖੰਡ ਚੌਲ ਲੈ ਕੇ ਸ਼ਿਵ ਮੰਦਰ ਜਾਓ। ਇਸ 'ਚੋਂ ਇਕ ਮੁੱਠੀ ਚੌਲ ਲੈ ਕੇ ਭਗਵਾਨ ਭੋਲੇ ਸ਼ੰਕਰ ਨੂੰ ਚੜ੍ਹਾਓ। ਇਸ ਤੋਂ ਬਾਅਦ ਬਚੇ ਹੋਏ ਚੌਲਾਂ ਨੂੰ ਕਿਸੇ ਗਰੀਬ ਜਾਂ ਲੋੜਵੰਦ ਵਿਅਕਤੀ ਨੂੰ ਦਾਨ ਕਰ ਦਿਓ। ਇਸ ਪ੍ਰਕਿਰਿਆ ਨੂੰ ਲਗਾਤਾਰ ਪੰਜ ਦਿਨਾਂ ਤੱਕ ਕਰੋ। ਇਸ ਨਾਲ ਪੈਸੇ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਭਗਵਾਨ ਵਿਸ਼ਣੂ ਜੀ ਦੀ ਪੂਜਾ ਦੌਰਾਨ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ, ਹੋਵੇਗੀ ਹਰ ਇੱਛਾ ਪੂਰੀ
NEXT STORY