ਨਵੀਂ ਦਿੱਲੀ- ਸਨਾਤਨ ਧਰਮ ਵਿੱਚ ਬੇਹੱਦ ਮਹੱਤਵਪੂਰਨ ਮੰਨੀ ਜਾਣ ਵਾਲੀ ਬਸੰਤ ਪੰਚਮੀ (ਸਰਸਵਤੀ ਪੂਜਾ) ਸਾਲ 2026 ਵਿੱਚ 23 ਜਨਵਰੀ ਨੂੰ ਮਨਾਈ ਜਾਵੇਗੀ। ਇਸ ਦਿਨ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਜੋ ਬੁੱਧੀ, ਗਿਆਨ ਅਤੇ ਸਕਾਰਾਤਮਕ ਊਰਜਾ ਵਿੱਚ ਵਾਧਾ ਹੋ ਸਕੇ। ਪਰ ਇਸ ਵਾਰ ਦੀ ਬਸੰਤ ਪੰਚਮੀ ਜੋਤਿਸ਼ ਦੀ ਦ੍ਰਿਸ਼ਟੀ ਤੋਂ ਵੀ ਬੇਹੱਦ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਦਿਨ ਗ੍ਰਹਿਾਂ 'ਚ ਹਿਲਜੁਲ ਹੋ ਰਹੀ ਹੈ।
ਗ੍ਰਹਿਆਂ ਦਾ ਖਾਸ ਸੰਯੋਗ
ਸਰੋਤਾਂ ਅਨੁਸਾਰ 23 ਜਨਵਰੀ 2026 ਨੂੰ ਗ੍ਰਹਿਆਂ ਦੇ ਰਾਜਕੁਮਾਰ ‘ਬੁੱਧ’ ਸ਼੍ਰਵਣ ਨਕਸ਼ੱਤਰ ਵਿੱਚ ਪ੍ਰਵੇਸ਼ ਕਰਨਗੇ ਅਤੇ ਸੁਖਾਂ ਦੇ ਦਾਤਾ ‘ਚੰਦਰਮਾ’ ਮੀਨ ਰਾਸ਼ੀ ਵਿੱਚ ਗੋਚਰ ਕਰਨਗੇ। ਇਸ ਮਹਾਗੋਚਰ ਦਾ ਸਭ ਤੋਂ ਵੱਧ ਸਕਾਰਾਤਮਕ ਪ੍ਰਭਾਵ ਹੇਠ ਲਿਖੀਆਂ ਤਿੰਨ ਰਾਸ਼ੀਆਂ ’ਤੇ ਦੇਖਣ ਨੂੰ ਮਿਲੇਗਾ:
• ਮੇਖ ਰਾਸ਼ੀ (Aries): ਤੁਹਾਡਾ ਮਨੋਬਲ ਮਜ਼ਬੂਤ ਹੋਵੇਗਾ ਅਤੇ ਤੁਸੀਂ ਹਰ ਚੁਣੌਤੀ ਦਾ ਨਿਡਰਤਾ ਨਾਲ ਸਾਹਮਣਾ ਕਰੋਗੇ। ਕਾਰਜਖੇਤਰ ਵਿੱਚ ਤਰੱਕੀ ਦੇ ਸੰਕੇਤ ਹਨ ਅਤੇ ਸਾਲਾਂ ਤੋਂ ਅਟਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਕਿਸੇ ਖਾਸ ਵਿਅਕਤੀ ਨਾਲ ਦਿਲ ਦੀ ਗੱਲ ਸਾਂਝੀ ਕਰਨ ਦਾ ਮੌਕਾ ਮਿਲੇਗਾ।
• ਕਰਕ ਰਾਸ਼ੀ (Cancer): ਜੀਵਨ ਵਿੱਚ ਸਥਿਰਤਾ ਆਵੇਗੀ ਅਤੇ ਤੁਸੀਂ ਆਪਣੇ ਟੀਚਿਆਂ ਪ੍ਰਤੀ ਗੰਭੀਰ ਹੋਵੋਗੇ। ਪੁਰਾਣੇ ਦੋਸਤ ਦੀ ਮਦਦ ਨਾਲ ਮਾਨਸਿਕ ਉਥਲ-ਪੁਥਲ ਸ਼ਾਂਤ ਹੋਵੇਗੀ। ਅਣਵਿਆਹੇ ਲੋਕਾਂ ਲਈ ਰਿਸ਼ਤੇ ਆਉਣ ਦੀ ਸੰਭਾਵਨਾ ਵੀ ਬਣੀ ਹੋਈ ਹੈ।
• ਮੀਨ ਰਾਸ਼ੀ (Pisces): ਮਨ ਖੁਸ਼ ਰਹੇਗਾ ਅਤੇ ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ। ਸਿਹਤ 'ਤੇ ਸਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲੇਗਾ ਅਤੇ ਨਿਵੇਸ਼ ਕਰਨ ਦੇ ਸ਼ਾਨਦਾਰ ਮੌਕੇ ਮਿਲ ਸਕਦੇ ਹਨ।
ਮਾਂ ਸਰਸਵਤੀ ਦੀ ਕਿਰਪਾ ਲਈ ਕਰੋ ਇਹ ਉਪਾਅ
ਮਾਹਰਾਂ ਅਨੁਸਾਰ, ਇਸ ਦਿਨ ਬੱਚਿਆਂ ਨੂੰ ਖਾਸ ਤੌਰ 'ਤੇ ਮਾਂ ਸਰਸਵਤੀ ਦੀ ਪੂਜਾ ਕਰਨੀ ਚਾਹੀਦੀ ਹੈ। ਗਿਆਨ ਅਤੇ ਵੈਭਵ ਦੀ ਪ੍ਰਾਪਤੀ ਲਈ ਗਰੀਬਾਂ ਨੂੰ ਦਾਨ ਦੇਣ ਦੀ ਸਲਾਹ ਵੀ ਦਿੱਤੀ ਗਈ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਯੁੱਧਿਆ ਦੇ ਰਾਮ ਕਥਾ ਅਜਾਇਬ ਘਰ ਨੂੰ 233 ਸਾਲ ਪੁਰਾਣੀ ਰਾਮਾਇਣ ਹੱਥ-ਲਿਖਤ ਕੀਤੀ ਭੇਟ
NEXT STORY