ਨਵੀਂ ਦਿੱਲੀ - ਦੇਸ਼ ਭਰ ਵਿਚ 21 ਜੁਲਾਈ 2024 ਨੂੰ ਗੁਰੂ ਪੂਰਨਿਮਾ ਦਾ ਤਿਉਹਾਰ ਮਨਾਇਆ ਜਾਵੇਗਾ। ਗੁਰੂ ਪੂਰਨਿਮਾ ਦੇ ਦਿਨ ਗੰਗਾ ਨਦੀ ਵਿਚ ਇਸ਼ਨਾਨ ਕਰਨਾ ਅਤੇ ਦਾਨ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਹਾੜ ਦੀ ਪੂਰਨਮਾਸ਼ੀ ਨੂੰ ਵੇਦਾਂ ਦੇ ਰਚਨਹਾਰ ਮਹਾਰਿਸ਼ੀ ਵੇਦਵਿਆਸ ਦਾ ਜਨਮ ਹੋਇਆ ਸੀ। ਸਦੀਆਂ ਤੋਂ ਹੀ ਮਹਾਰਿਸ਼ੀ ਵੇਦਵਿਆਸ ਦੇ ਜਨਮ ਦਿਵਸ 'ਤੇ ਖ਼ਾਸ ਪੂਜਾ ਕੀਤੀ ਜਾਂਦੀ ਹੈ। ਗੁਰੂ ਪੂਰਨਿਮਾ ਨੂੰ ਵਿਆਸ ਪੂਜਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਿੰਦੂ ਧਰਮ ਵਿਚ ਕੁੱਲ ਪੁਰਾਣਾਂ ਦੀ ਸੰਖਿਆ 18 ਹੈ ਅਤੇ ਇਨ੍ਹਾਂ ਸਾਰੇ ਪੁਰਾਣਾਂ ਦੇ ਰਚਨਹਾਰ ਮਹਾਰਿਸ਼ੀ ਵੇਦਵਿਆਸ ਹਨ। ਗੁਰੂ ਦਾ ਸਥਾਨ ਈਸ਼ਵਰ ਦੇ ਸਮਾਨ ਮੰਨਿਆ ਜਾਂਦਾ ਹੈ ਕਿਉਂਕਿ ਗੁਰੂ ਹੀ ਹੈ ਜੋ ਕਿਸੇ ਵਿਅਕਤੀ ਦੇ ਗਿਆਨ ਨੂੰ ਵਧਾਉਂਦਾ ਹੈ। ਗੁਰੂ ਦੁਆਰਾ ਦਰਸਾਏ ਗਏ ਮਾਰਗ ਅਤੇ ਗਿਆਨ ਦੁਆਰਾ ਹੀ ਇਕ ਵਿਅਕਤੀ ਆਪਣੇ ਜੀਵਨ ਵਿਚ ਸਮੇਂ ਸਮੇਂ ਤੇ ਆਉਣ ਵਾਲੇ ਸਾਰੇ ਮੁਸ਼ਕਲ ਸਮੇਂ ਜਾਂ ਹਨੇਰੇ ਨੂੰ ਦੂਰ ਕਰਕੇ ਸਫਲਤਾ ਦੀ ਪੌੜੀ ਚੜ੍ਹ ਜਾਂਦਾ ਹੈ। ਇਸੇ ਲਈ ਗੁਰੂ ਪੂਰਨਿਮਾ ਦੀ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਵੱਡੀ ਮਹੱਤਤਾ ਹੈ।
ਇਹ ਵੀ ਪੜ੍ਹੋ : ITR Filing: 31 ਜੁਲਾਈ ਤੱਕ ਫਾਈਲ ਕਰ ਦਿਓ ITR,ਨਹੀਂ ਤਾਂ ਤੁਹਾਨੂੰ ਭਰਨਾ ਪਵੇਗਾ ਭਾਰੀ ਜੁਰਮਾਨਾ
ਗੁਰੂ ਪੂਰਨਿਮਾ ਦਾ ਸ਼ੁਭ ਸਮਾਂ
ਅਸਾਧ ਮਹੀਨੇ ਦੀ ਪੂਰਨਮਾਸ਼ੀ 20 ਜੁਲਾਈ ਨੂੰ ਸ਼ਾਮ 5:59 ਵਜੇ ਤੋਂ ਸ਼ੁਰੂ ਹੋ ਕੇ 21 ਜੁਲਾਈ ਨੂੰ ਸ਼ਾਮ 3:39 ਵਜੇ ਤੱਕ ਰਹੇਗੀ। ਅਜਿਹੀ ਸਥਿਤੀ ਵਿੱਚ ਉਦੈ ਤਿਥੀ ਅਨੁਸਾਰ ਗੁਰੂ ਪੂਰਨਿਮਾ 21 ਜੁਲਾਈ 2024 ਦਿਨ ਐਤਵਾਰ ਨੂੰ ਮਨਾਈ ਜਾਵੇਗੀ। ਗੁਰੂ ਪੂਰਨਿਮਾ ਵਾਲੇ ਦਿਨ ਇਸ਼ਨਾਨ ਅਤੇ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਇਸ਼ਨਾਨ ਅਤੇ ਦਾਨ ਕਰਨ ਦਾ ਸ਼ੁਭ ਸਮਾਂ ਸਵੇਰੇ 9:01 ਤੋਂ 10:39 ਤੱਕ ਹੋਵੇਗਾ। ਦੂਜਾ ਸ਼ੁਭ ਸਮਾਂ 10:39 ਤੋਂ 12:27 ਤੱਕ ਹੋਵੇਗਾ। ਇਸ ਤੋਂ ਬਾਅਦ ਦੁਪਹਿਰ 2:9 ਤੋਂ 3:52 ਤੱਕ ਹੋਵੇਗਾ।
ਗੁਰੂ ਪੂਰਨਿਮਾ ਦੀ ਮਹੱਤਤਾ
ਸਾਰੇ ਧਰਮਾਂ ਵਿਚ ਗੁਰੂ ਦਾ ਸਥਾਨ ਉੱਚਾ ਮੰਨਿਆ ਜਾਂਦਾ ਹੈ। ਕਈ ਵਿਸ਼ਵਾਸਾਂ ਅਨੁਸਾਰ ਮਹਾਂਭਾਰਤ ਦੇ ਲੇਖਕ, ਮਹਾਨ ਰਿਸ਼ੀ ਵੇਦ ਵਿਆਸ ਜੀ ਦਾ ਜਨਮ ਗੁਰੂ ਪੂਰਨਿਮਾ ਦੇ ਦਿਨ ਹੋਇਆ ਸੀ। ਇਸੇ ਲਈ ਗੁਰੂ ਪੂਰਨਮਾ ਨੂੰ ਵਿਆਸ ਪੂਰਨਮਾ ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਰਿਸ਼ੀ ਵੇਦ ਵਿਆਸ ਜੀ ਦੀ ਪੂਜਾ ਦੇ ਨਾਲ ਨਾਲ ਆਪਣੇ ਗੁਰੂ, ਇਸ਼ਟ ਅਤੇ ਪਿਆਰੇ ਦੇਵਤਿਆਂ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਦੇ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਇਹ ਤਿਉਹਾਰ ਗੁਰੂਕੁਲ ਦੇ ਸਮੇਂ ਤੋਂ ਹੀ ਇੱਕ ਪਰੰਪਰਾ ਵਜੋਂ ਮਨਾਇਆ ਜਾਂਦਾ ਆ ਰਿਹਾ ਹੈ।
ਇਹ ਵੀ ਪੜ੍ਹੋ : ਕਾਰ ਨੂੰ ਟੈਕਸੀ ਬਣਾਉਂਦੇ ਹੋ ਤਾਂ ਖਤਮ ਹੋ ਜਾਵੇਗਾ ਬੀਮਾ ਕਲੇਮ , ਬਚਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ
ਗੁਰੂ ਪੂਰਨਿਮਾ ਪੂਜਾ
- ਜੋਤਿਸ਼ ਸ਼ਾਸਤਰ ਅਨੁਸਾਰ ਗੁਰੂ ਪੂਰਨਿਮਾ 'ਤੇ ਸੁਪਾਰੀ ਦੇ ਪੱਤਿਆਂ, ਨਾਰਿਅਲ ਪਾਣੀ, ਮੋਦਕ, ਕਪੂਰ, ਲੌਂਗ, ਇਲਾਇਚੀ ਨਾਲ ਪੂਜਾ ਕਰਨ ਨਾਲ ਮਨੋਕਾਮਨਾ ਪੂਰੀ ਹੁੰਦੀ ਹੈ।
- ਕਿਹਾ ਜਾਂਦਾ ਹੈ ਕਿ ਗੰਗਾ ਵਿਚ ਨਹਾਉਣ ਨਾਲ ਦਮਾ ਅਤੇ ਚਮੜੀ ਰੋਗਾਂ ਵਿਚ ਲਾਭ ਮਿਲਦਾ ਹੈ।
- ਗੁਰੂ ਪੂਰਨਿਮਾ ਦੇ ਦਿਨ, ਵੈਦਿਕ ਮੰਤਰਾਂ ਦਾ ਜਾਪ ਕਰਨ ਨਾਲ ਗੁਰੂ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ।
- ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁਰੂ ਪੂਰਨਿਮਾ ਦੀ ਰਾਤ ਖੀਰ ਬਣਾ ਕੇ ਦਾਨ ਕਰਨ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ। ਇਸ ਦੇ ਨਾਲ ਹੀ ਚੰਦਰ ਗ੍ਰਹਿ ਦਾ ਪ੍ਰਭਾਵ ਵੀ ਦੂਰ ਹੁੰਦਾ ਹੈ। ਇਸ ਦਿਨ ਬਰਗਦ ਦੇ ਦਰੱਖਤ ਦੀ ਵੀ ਪੂਜਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪੂਰੇ ਦੇਸ਼ ’ਚ ਇਕ ਹੀ ਹੋਵੇਗਾ ਸੋਨੇ ਦਾ ਮੁੱਲ, ਛੇਤੀ ਹੋਣ ਜਾ ਰਹੇ ਇਹ ਵੱਡੇ ਬਦਲਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਾਸਤੂ ਸ਼ਾਸਤਰ : ਇਹ ਉਪਾਅ ਬਦਲ ਦੇਣਗੇ ਤੁਹਾਡੀ ‘ਕਿਸਮਤ’, ਦੂਰ ਹੋਵੇਗੀ ਹਰੇਕ ਪਰੇਸ਼ਾਨੀ ਤੇ ਘਰ ਆਵੇਗਾ ਧਨ
NEXT STORY