ਨਵੀਂ ਦਿੱਲੀ- ਹਿੰਦੂ ਧਰਮ ਅਤੇ ਵਾਸਤੂ ਸ਼ਾਸਤਰ 'ਚ, ਘਰ ਦੀ ਹਰ ਚੀਜ਼ ਨੂੰ ਲੈ ਕੇ ਨਿਯਮ ਕਾਇਦੇ ਦੱਸੇ ਗਏ ਹਨ। ਜੇਕਰ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਘਰ 'ਚ ਕਈ ਤਰ੍ਹਾਂ ਦੇ ਵਾਸਤੂ ਦੋਸ਼ ਪੈਦਾ ਹੋ ਜਾਂਦੇ ਹਨ। ਖ਼ਾਸ ਤੌਰ 'ਤੇ ਜੁੱਤੀਆਂ ਨੂੰ ਲੈ ਕੇ ਕੀਤੀਆਂ ਗਈਆਂ ਗਲਤੀਆਂ ਬਹੁਤ ਕਸ਼ਟ ਦਿੰਦੀਆਂ ਹਨ। ਇਸ ਨਾਲ ਘਰ 'ਚ ਕਲੇਸ਼, ਧਨ ਦਾ ਨੁਕਸਾਨ ਹੁੰਦਾ ਹੈ। ਘਰ 'ਚ ਹਰ ਸਮੇਂ ਨਕਾਰਾਤਮਕਤਾ ਬਣੀ ਰਹਿੰਦੀ ਹੈ। ਤਰੱਕੀ 'ਚ ਸਮੱਸਿਆਵਾਂ ਆ ਰਹੀਆਂ ਹਨ। ਇਹੀ ਕਾਰਨ ਹੈ ਕਿ ਵੱਡੇ-ਬਜ਼ੁਰਗ ਘਰ 'ਚ ਜੁੱਤੀਆਂ ਨੂੰ ਸਹੀ ਢੰਗ ਨਾਲ ਸਹੀ ਜਗ੍ਹਾ 'ਤੇ ਰੱਖਣ ਲਈ ਕਹਿੰਦੇ ਹਨ।
ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI
ਇਸ ਲਈ ਜੁੱਤੀਆਂ ਨੂੰ ਉਲਟਾ ਰੱਖਣਾ ਮੰਨਿਆ ਜਾਂਦਾ ਹੈ ਅਸ਼ੁੱਭ?
ਤੁਸੀਂ ਦੇਖਿਆ ਹੋਵੇਗਾ ਕਿ ਜੁੱਤੀਆਂ ਨੂੰ ਉਲਟਾ ਰੱਖਣ 'ਤੇ ਹਮੇਸ਼ਾ ਵੱਡੇ-ਬਜ਼ੁਰਗ ਟੋਕ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਿੱਧਾ ਅਤੇ ਵਿਵਸਥਿਤ ਰੱਖਣ ਲਈ ਕਹਿੰਦੇ ਹਨ। ਇਸ ਦੇ ਪਿੱਛੇ ਇਕ ਖ਼ਾਸ ਕਾਰਨ ਹੈ। ਦਰਅਸਲ, ਜੋਤਿਸ਼ ਸ਼ਾਸ਼ਤਰ 'ਚ ਜੁੱਤੀਆਂ ਦਾ ਸਬੰਧ ਸ਼ਨੀ ਦੇਵ ਨਾਲ ਦੱਸਿਆ ਗਿਆ ਹੈ। ਅਜਿਹੇ 'ਚ ਜੁੱਤੀਆਂ ਦੇ ਮਾਮਲੇ 'ਚ ਹੋਈ ਗਲਤੀ ਸ਼ਨੀ ਦੇਵ ਜੀ ਨੂੰ ਨਾਰਾਜ਼ ਕਰ ਦਿੰਦੀ ਹੈ। ਸ਼ਨੀ ਦੇਵ ਦੀ ਨਾਰਾਜ਼ਗੀ ਨਾਲ ਧਨ ਦੀ ਹਾਨੀ, ਤਰੱਕੀ 'ਚ ਰੁਕਾਵਟ ਦਾ ਕਾਰਨ ਬਣਦੀ ਹੈ। ਇਸ ਲਈ ਜੁੱਤੀਆਂ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ।
ਇਹ ਵੀ ਪੜ੍ਹੋ- ਹੋਮ ਲੋਨ ਮਹਿੰਗਾ ਹੋਣ ਕਾਰਨ ਮੰਗ ’ਤੇ ਪੈ ਸਕਦੈ ਅਸਰ : ਰੀਅਲਟੀ ਕੰਪਨੀਆਂ
ਜੁੱਤੀ ਦੀ ਚੋਰੀ ਹੋਣਾ ਹੈ ਸ਼ੁਭ
ਸ਼ਨੀ ਦੇਵ ਨੂੰ ਖੁਸ਼ ਕਰਨ ਲਈ ਜੁੱਤੀ ਦਾ ਦਾਨ ਕਰਨਾ ਬਹੁਤ ਫ਼ਲਦਾਇਕ ਮੰਨਿਆ ਜਾਂਦਾ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਜੁੱਤੀਆਂ ਦੀ ਚੋਰੀ ਕਿਸੇ ਵੱਡੇ ਸੰਕਟ ਨੂੰ ਟਾਲ ਦਿੰਦੀ ਹੈ। ਇਸ ਲਈ ਜੁੱਤੀਆਂ ਦੀ ਚੋਰੀ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੁੱਤੀਆਂ ਦੇ ਬਾਰੇ ਇਕ ਹੋਰ ਨਿਯਮ ਦੱਸਿਆ ਗਿਆ ਹੈ ਕਿ ਕਿਸੇ ਨੂੰ ਕਦੇ ਵੀ ਦੂਸਰਿਆਂ ਦੀਆਂ ਜੁੱਤੀਆਂ ਨਹੀਂ ਪਹਿਨਣੀਆਂ ਚਾਹੀਦੀਆਂ, ਇਸ ਕਾਰਨ ਤੁਹਾਨੂੰ ਦੂਜਿਆਂ ਦੇ ਦੁੱਖ ਅਤੇ ਮਾੜੇ ਕਰਮ ਵੀ ਝਲਣੇ ਪੈ ਜਾਂਦੇ ਹਨ।
ਇਹ ਵੀ ਪੜ੍ਹੋ-ਹੁਣ ਵਿਦੇਸ਼ੀ ਟੂਰਿਸਟ ਵੀ UPI ਰਾਹੀਂ ਕਰ ਸਕਣਗੇ ਪੇਮੈਂਟ, ਸ਼ਰਤਾਂ ਨਾਲ RBI ਨੇ ਦਿੱਤੀ ਮਨਜ਼ੂਰੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸ਼ਨੀਦੇਵ ਜੀ ਦੀ ਕਿਰਪਾ ਪਾਉਣ ਲਈ ਸ਼ਨੀਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ
NEXT STORY