ਵੈੱਬ ਡੈਸਕ- ਇਸ ਸਾਲ ਧਨਤੇਰਸ ਦਾ ਤਿਉਹਾਰ 18 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਤੋਂ ਇਕ ਦਿਨ ਬਾਅਦ 19 ਅਕਤੂਬਰ ਨੂੰ ਛੋਟੀ ਦੀਵਾਲੀ ਅਤੇ 20 ਅਕਤੂਬਰ ਨੂੰ ਦੀਵਾਲੀ ਮਨਾਈ ਜਾਵੇਗੀ। ਖ਼ਾਸ ਗੱਲ ਇਹ ਹੈ ਕਿ 17 ਅਕਤੂਬਰ 2025 ਨੂੰ ਦੁਪਹਿਰ 1:36 ਵਜੇ ਸੂਰਜ ਦੇਵਤਾ ਕੰਨਿਆ ਰਾਸ਼ੀ ਛੱਡ ਕੇ ਤੁਲਾ ਰਾਸ਼ੀ 'ਚ ਪ੍ਰਵੇਸ਼ ਕਰਨਗੇ, ਜਿੱਥੇ ਪਹਿਲਾਂ ਹੀ ਬੁੱਧ ਮੌਜੂਦ ਹੋਣਗੇ। ਸੂਰਜ ਤੇ ਬੁੱਧ ਦੀ ਇਹ ਯੁਤੀ (ਬੁੱਧ-ਆਦਿਤਿਆ ਯੋਗ) ਇਕ ਵਿਸ਼ੇਸ਼ ਸੰਯੋਗ ਬਣਾਏਗੀ, ਜਿਸ ਦਾ ਪ੍ਰਭਾਵ ਸਾਰੀਆਂ 12 ਰਾਸ਼ੀਆਂ ‘ਤੇ ਪਵੇਗਾ। ਪਰ ਤਿੰਨ ਰਾਸ਼ੀਆਂ ਲਈ ਇਹ ਸਮਾਂ ਖ਼ਾਸ ਤੌਰ 'ਤੇ ਲਾਭਦਾਇਕ ਸਾਬਿਤ ਹੋ ਸਕਦਾ ਹੈ।
ਕਰਕ ਰਾਸ਼ੀ
ਇਹ ਯੁਤੀ ਕਰਕ ਰਾਸ਼ੀ ਵਾਲਿਆਂ ਲਈ ਖੁਸ਼ਹਾਲੀ ਦੇ ਦਰਵਾਜ਼ੇ ਖੋਲ੍ਹੇਗੀ। ਘਰ-ਪਰਿਵਾਰ ਅਤੇ ਜਾਇਦਾਦ ਨਾਲ ਜੁੜੇ ਮਾਮਲਿਆਂ 'ਚ ਚੰਗੇ ਨਤੀਜੇ ਮਿਲ ਸਕਦੇ ਹਨ। ਪਰਿਵਾਰ 'ਚ ਸੁੱਖ-ਸ਼ਾਂਤੀ ਰਹੇਗੀ ਅਤੇ ਨਵੀਆਂ ਸੰਪਤੀਆਂ ਖਰੀਦਣ ਦੇ ਯੋਗ ਵੀ ਬਣ ਸਕਦੇ ਹਨ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਲੋਕਾਂ ਨੂੰ ਇਸ ਸਮੇਂ ਨੌਕਰੀ ਅਤੇ ਕਾਰੋਬਾਰ 'ਚ ਵੱਡੀ ਕਾਮਯਾਬੀ ਮਿਲ ਸਕਦੀ ਹੈ। ਸਰਕਾਰੀ ਪ੍ਰਾਜੈਕਟਾਂ ਜਾਂ ਅਧਿਕਾਰੀਆਂ ਨਾਲ ਜੁੜੇ ਕੰਮਾਂ 'ਚ ਫ਼ਾਇਦਾ ਹੋਵੇਗਾ। ਜੋ ਲੋਕ ਨਵੀਂ ਨੌਕਰੀ ਜਾਂ ਤਰੱਕੀ ਦੀ ਉਮੀਦ ਕਰ ਰਹੇ ਹਨ, ਉਨ੍ਹਾਂ ਲਈ ਇਹ ਗ੍ਰਹਿ ਯੁਤੀ ਬਹੁਤ ਸ਼ੁੱਭ ਸਾਬਤ ਹੋਵੇਗੀ।
ਮੀਨ ਰਾਸ਼ੀ
ਮੀਨ ਰਾਸ਼ੀ ਵਾਲਿਆਂ ਲਈ ਇਹ ਸਮਾਂ ਵੱਡੇ ਬਦਲਾਅ ਲਿਆ ਸਕਦਾ ਹੈ। ਉਨ੍ਹਾਂ ਨੂੰ ਅਚਾਨਕ ਧਨ ਲਾਭ ਜਾਂ ਗੁਪਤ ਧਨ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਦੇ ਨਾਲ-ਨਾਲ ਕਿਸੇ ਅਟਕੇ ਹੋਏ ਕੰਮ ਦੇ ਬਣਨ ਦੀ ਸੰਭਾਵਨਾ ਵੀ ਹੈ। ਯਾਨੀ ਕਿ ਇਸ ਧਨਤੇਰਸ 'ਤੇ ਇਨ੍ਹਾਂ 3 ਰਾਸ਼ੀਆਂ ਵਾਲਿਆਂ 'ਤੇ ਪੈਸਿਆਂ ਦੀ ਬਰਸਾਤ ਹੋ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Navratri 2025 : ਇਸ ਨਰਾਤੇ ਟ੍ਰਾਈ ਕਰੋ ਮਖਾਣਾ ਖੀਰ, ਵਰਤ 'ਚ ਘਰ ਦੇਵੇਗੀ ਮਿਠਾਸ
NEXT STORY