ਤੁਹਾਡੇ ਸਰੀਰ ਦੇ ਪੰਜ ਤੱਤ ਹਨ, ਜਿਨ੍ਹਾਂ ਵਿਚ ਹਵਾ, ਪਾਣੀ, ਮਿੱਟੀ, ਅੱਗ ਤੇ ਆਕਾਸ਼ ਹਨ। ਪੰਜ ਹੀ ਤੁਹਾਡੇ ਵਿਕਾਰ ਹਨ, ਪੰਜ ਹੀ ਬਾਣੀਆਂ ਦਾ ਤੁਸੀਂ ਪਾਠ ਕਰਦੇ ਹੋ। ਇਹ ਸਭ ਕਰਦੇ ਹੋਏ ਇੰਨਾ ਸਮਾਂ ਬੀਤ ਗਿਆ ਹੈ ਪਰ ਮਿਲਿਆ ਅਜੇ ਤਕ ਕੀ ਹੈ?
ਰੱਬ ਕਹਿੰਦਾ ਹੈ ਕਿ ਮੈਂ ਤੈਨੂੰ ਜਗਾਉਣ ਲਈ ਆਉਂਦਾ ਹਾਂ, ਤੇਰਾ ਚਿਰਾਗ ਖੋਹਣ ਲਈ ਨਹੀਂ। ਤੂੰ ਸਾਰੇ ਕੰਮ ਛੱਡ ਕੇ ਇਕ ਕੰਮ ਕਰ, ਉਹ ਇਹ ਕਿ ਜਦੋਂ ਵੀ ਤੈਨੂੰ ਆਪਣੇ ਕੰਮਾਂ ਤੋਂ ਵਿਹਲ ਮਿਲੇ, ਪ੍ਰਮਾਤਮਾ ਨੂੰ ਇਕ ਵਾਰ ਜ਼ਰੂਰ ਯਾਦ ਕਰ ਲੈ, ਹੋਰ ਕੁਝ ਨਹੀਂ। ਕਿਸੇ ਚੜ੍ਹਾਵੇ, ਕਿਸੇ ਪਾਠ ਦੀ ਲੋੜ ਨਹੀਂ।
ਸਾਰੇ ਉਸ ਨੂੰ ਯਾਦ ਕਰ ਲੈਣ ਕਿ ਹੇ ਦਾਤਾ, ਤੂੰ ਜਿਸ ਰੂਪ, ਜਿਸ ਸ਼ਕਲ, ਜਿਸ ਨਾਂ ਵਿਚ ਏਂ, ਜੇ ਤੂੰ ਦਾਤਾ ਏਂ ਤਾਂ ਮੇਰੀ ਮਦਦ ਕਰ ਕਿਉਂਕਿ ਤੇਰੀ ਰੂਪ-ਰੇਖਾ ਕੋਈ ਨਹੀਂ, ਨਾ ਕਿਸੇ ਗ੍ਰੰਥ ਵਿਚ ਲਿਖੀ ਗਈ ਹੈ, ਨਾ ਹੀ ਉਸ ਦੀ ਸ਼ਕਲ ਬਣਾਈ ਗਈ ਹੈ।
ਪਹਿਲਾਂ ਆਪਣੇ ਇਸ ਸਰੀਰ ਰੂਪੀ ਘਰ ਨੂੰ ਸੰਵਾਰੋ, ਜੋ ਪ੍ਰਮਾਤਮਾ ਨੇ ਆਪਣੇ ਹੱਥਾਂ ਨਾਲ ਬਣਾਇਆ ਹੈ ਅਤੇ ਜਿਸ ਵਿਚ ਉਹ ਖੁਦ ਰਹਿੰਦਾ ਹੈ। ਤੇਰਾ ਇਹ ਮੰਦਿਰ (ਸਰੀਰ) ਤਾਂ ਢਹਿੰਦਾ ਜਾ ਰਿਹਾ ਹੈ ਪਰ ਤੂੰ ਬਾਹਰਲੇ ਤੌਰ ’ਤੇ ਭੱਜਦਾ ਫਿਰਦਾ ਏਂ। ਪਹਿਲਾਂ ਇਸ ਨੂੰ ਸੰਵਾਰ। ਜੇ ਡਰਨਾ ਹੈ ਤਾਂ ਆਪਣੀਆਂ ਕਰਤੂਤਾਂ ਤੋਂ ਡਰ, ਮਾੜੇ ਕੰਮਾਂ ਤੋਂ ਡਰ, ਮਹਾਪੁਰਸ਼ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦੇ।
ਮਹਾਪੁਰਸ਼ ਕਿਸੇ ਨੂੰ ਬਰਬਾਦ ਕਰਨ ਲਈ ਨਹੀਂ ਆਉਂਦੇ, ਸਗੋਂ ਆਬਾਦ ਕਰਨ ਲਈ ਆਉਂਦੇ ਹਨ। ਉਹ ਸਾਨੂੰ ਆਜ਼ਾਦੀ ਦਿਵਾਉਣ ਲਈ ਆਉਂਦੇ ਹਨ, ਨਾ ਕਿ ਗੁਲਾਮ ਬਣਾਉਣ ਲਈ। ਮੱਥੇ ਟਿਕਵਾਉਣ ਲਈ ਨਹੀਂ ਆਉਂਦੇ, ਸਗੋਂ ਸਾਡੇ ਮੱਥੇ ਉੱਪਰ ਚੁੱਕਣ ਲਈ ਆਉਂਦੇ ਹਨ।
ਜਾਗੋ! ਸੰਤ ਤੁਹਾਨੂੰ ਲਕੀਰ ਦੇ ਫਕੀਰ ਬਣਾਉਣ ਲਈ ਨਹੀਂ ਆਉਂਦੇ, ਸਗੋਂ ਤੁਹਾਨੂੰ ਨਵੀਂ ਰੌਸ਼ਨੀ ਦੇਣ ਅਤੇ ਪਿਆਰ ਸਿਖਾਉਣ ਲਈ ਆਉਂਦੇ ਹਨ। ਤੁਸੀਂ ਜਾਗੋ ਅਤੇ ਕਿਸੇ ਮਹਾਪੁਰਸ਼ ਦਾ ਸਹਾਰਾ ਲੈ ਕੇ ਨੇਕ ਬਣੋ। ਆਪਣੀ ਔਲਾਦ ਨੂੰ ਵੀ ਨੇਕ ਬਣਾਓ।
ਬੁਰੇ ਸਮੇਂ ਨੂੰ ਚੰਗੇ ਸਮੇਂ 'ਚ ਬਦਲ ਦੇਣਗੇ ਵਾਸਤੂ ਦੇ ਇਹ ਉਪਾਅ
NEXT STORY